ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਬਾਹਰ ਮੁੱਤਾਹਿਦ ਕੌਮੀ ਮੂਵਮੈਂਟ (ਐੱਮਕਿਊਐੱਮ) ਦੇ ਵਰਕਰਾਂ ਨੇ ਪਾਕਿਸਤਾਨ ਖ਼ਿਲਾਫ਼ ਜ਼ਬਰਦਸਤ ਮੁਜ਼ਾਹਰਾ ਕੀਤਾ। ਉਨ੍ਹਾਂ ਮੁਹਾਜ਼ਿਰਾਂ ‘ਤੇ ਪਾਕਿਸਤਾਨੀ ਸ਼ਾਸਕਾਂ ਦੇ ਅੱਤਿਆਚਾਰ ਤੇ ਕਹਿਰ ਖ਼ਿਲਾਫ਼ ਇਹ ਵਿਰੋਧ ਮੁਜ਼ਾਹਰਾ ਕੀਤਾ।
ਐੱਮਕਿਊਐੱਮ ਨੇ ਅਮਰੀਕਾ ਤੋਂ ਇਹ ਮੰਗ ਕੀਤੀ ਹੈ ਕਿ ਉਹ ਪਾਕਿਸਤਾਨੀ ਸੁਪਰੀਮ ਕੋਟ ਦੇ ਕਰਾਚੀ ਸ਼ਹਿਰ ‘ਚ ਮੁਹਾਜ਼ਿਰਾਂ ਦੀਆਂ ਕਾਨੂੰਨੀ ਜਾਇਦਾਦਾਂ ਤਬਾਹ ਕਰਨ ਨਾਲ ਸਬੰਧਤ ਹੁਕਮ ਦਾ ਵਿਰੋਧ ਕਰੇ। ਮੁਹਾਜ਼ਿਰਾਂ ‘ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਲਈ ਕਦਮ ਚੁੱਕੇ। ਐੱਮਕਿਊਐੱਮ ਨੇ ਸੁਪਰੀਮ ਕੋਰਟ ਦੇ ਹੁਕਮ ਨੂੰ ਮੁਹਾਜ਼ਿਰਾਂ ਖ਼ਿਲਾਫ਼ ਪਾਕਿਸਤਾਨੀ ਫ਼ੌਜ ਵੱਲੋਂ ਕੀਤੇ ਜਾ ਰਹੇ ਜ਼ੁਲਮ ਦੇ ਰੂਪ ‘ਚ ਪਰਿਭਾਸ਼ਿਤ ਕੀਤਾ ਹੈ। ਐੱਮਕਿਊਐੱਮ ਨੇ ਪਾਕਿਸਤਾਨ ਦੇ ਸਿੰਧ ਸੂਬੇ ਨੂੰ ਵੱਖਰੇ ਦੇਸ਼ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਵ੍ਹਾਈਟ ਹਾਊਸ ਦੇ ਬਾਹਰ ਵੱਡੀ ਗਿਣਤੀ ‘ਚ ਇਸ ਸੰਗਠਨ ਦੇ ਵਰਕਰ ਇਕੱਠੇ ਹੋਏ ਤੇ ਪਾਕਿਸਤਾਨ ਸਰਕਾਰ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ।