PreetNama
ਖਾਸ-ਖਬਰਾਂ/Important News

ਵ੍ਹਾਈਟ ਹਾਊਸ ਬਾਹਰ ਫਾਇਰਿੰਗ, ਟਰੰਪ ਨੇ ਕਿਹਾ ਹਾਲਾਤ ਕੰਟਰੋਲ ‘ਚ

ਵਾਸ਼ਿੰਗਟਨ: ਅਮਰੀਕਾ ਵਿੱਚ ਵ੍ਹਾਈਟ ਹਾਊਸ ਦੇ ਬਾਹਰ ਫਾਇਰਿੰਗ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫਾਇਰਿੰਗ ਸਮੇਂ ਰਾਸ਼ਟਰਪਤੀ ਡੋਨਾਲਡ ਟਰੰਪ ਮੀਡੀਆ ਨਾਲ ਗੱਲਬਾਤ ਕਰ ਰਹੇ ਸੀ। ਇਸ ਘਟਨਾ ਤੋਂ ਬਾਅਦ ਟਰੰਪ ਨੂੰ ਸੁਰੱਖਿਅਤ ਥਾਂ ‘ਤੇ ਭੇਜ ਦਿੱਤਾ ਗਿਆ।
” “ਵ੍ਹਾਈਟ ਹਾਊਸ ਦੇ ਬਾਹਰ ਗੋਲੀਬਾਰੀ ਹੋਈ ਸੀ ਪਰ ਹੁਣ ਸਥਿਤੀ ਕੰਟਰੋਲ ਵਿੱਚ ਹੈ। ਮੈਂ ਸੀਕ੍ਰੇਟ ਸਰਵਿਸ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਤੁਰੰਤ ਤੇ ਪ੍ਰਭਾਵਸ਼ਾਲੀ ਕੰਮ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਕਿਸੇ ਨੂੰ ਹਸਪਤਾਲ ਲਿਜਾਇਆ ਗਿਆ ਹੈ। ਅਜਿਹਾ ਲੱਗਦਾ ਹੈ ਕਿ ਵਿਅਕਤੀ ਨੂੰ ਸੀਕ੍ਰੇਟ ਸਰਵਿਸ ਵੱਲੋਂ ਗੋਲੀ ਮਾਰੀ ਗਈ ਹੈ। ”
-ਡੋਨਾਲਡ ਟਰੰਪ, ਰਾਸ਼ਟਰਪਤੀ, ਅਮਰੀਕਾ

ਦੱਸ ਦਈਏ ਕਿ ਰਾਸ਼ਟਰਪਤੀ ਟਰੰਪ ਨੇ ਖ਼ੁਦ ਇੱਕ ਬਿਆਨ ‘ਚ ਇਸ ਖ਼ਬਰ ਦੀ ਪੁਸ਼ਟੀ ਕੀਤੀ। ਹਾਲਾਂਕਿ, ਟਰੰਪ ਨੇ ਕਿਹਾ ਕਿ ਕਿਸੇ ਨੂੰ ਗੋਲੀ ਲੱਗੀ ਹੈ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਨਿਊਜ਼ ਏਜੰਸੀ ਏਐਨਆਈ ਦੀ ਖ਼ਬਰ ਮੁਤਾਬਕ, ਸੀਕ੍ਰੇਟ ਸਰਵਿਸ ਨੇ ਪ੍ਰੈੱਸ ਕਾਨਫਰੰਸ ਦੀ ਸ਼ੁਰੂਆਤ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਟਰੰਪ ਨੂੰ ਸੁਰੱਖਿਅਤ ਥਾਂ ਭੇਜ ਦਿੱਤਾ। ਉਸ ਤੋਂ ਥੋੜ੍ਹੀ ਦੇਰ ਬਾਅਦ ਟਰੰਪ ਵਾਪਸ ਆਏ ਤੇ ਪੱਤਰਕਾਰਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ।

Related posts

ਬਾਰਾਮੂਲਾ ਮੁਕਾਬਲੇ ’ਚ ਭਾਰਤੀ ਜਵਾਨਾਂ ਨੇ ਜੈਸ਼ ਦਾ ਪਾਕਿਸਤਾਨੀ ਕਮਾਂਡਰ ਕੀਤਾ ਢੇਰ

On Punjab

H-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਵਧਾਉਣ ਬਾਇਡਨ,95 ਫ਼ੀਸਦੀ ਔਰਤਾਂ ਹਨ H-4 ਵੀਜ਼ਾ ਧਾਰਕ

On Punjab

2016 ‘ਚ ਲਾਪਤਾ ਹੋਏ ਭਾਰਤੀ ਹਵਾਈ ਸੈਨਾ ਦੇ ਜਹਾਜ਼ ਦਾ ਮਲਬਾ ਬਰਾਮਦ, ਚੇਨਈ ਦੇ ਤੱਟ ਨੇੜੇ ਮਿਲਿਆ ਸਾਮਾਨ

On Punjab