PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਵ੍ਹਾਟਸਐਪ ਬਿਜ਼ਨਸ ਵਿੱਚ ਹੁਣ ਏਆਈ ਟੂਲ ਸਮੇਤ ਨਵੀਆਂ ਖੂਬੀਆਂ ਸ਼ਾਮਲ ਹੋਣਗੀਆਂ

ਸੋਸ਼ਲ ਮੀਡੀਆ ਕੰਪਨੀ ਮੈਟਾ ਨੇ ਮੈਸੇਜਿੰਗ ਫੋਰਮ ਵਟਸਐਪ ਦੇ ਬਿਜ਼ਨਸ ਹਿੱਸੇ ਵਿੱਚ ਕਈ ਨਵੀਂਆਂ ਖੂਬੀਆਂ ਅਤੇ ਸੁਵਿਧਾਵਾਂ ਨੂੰ ਪੇਸ਼ ਕਰਦੇ ਹੋਏ ਦੱਸਿਆ ਕਿ ਵੱਡੀ ਗਿਣਤੀ ਵਿਚ ਕਾਰੋਬਾਰ ਆਪਣੇ ਗ੍ਰਾਹਕਾਂ ਨਾਲ ਜੁੜਨ ਲਈ ਇਸ ਸੰਦੇਸ਼ ਸੇਵਾ ਦਾ ਸਹਾਰਾ ਲੈ ਰਹੇ ਹਨ। ਵ੍ਹਾਟਸਐਪ ਬਿਜ਼ਨਸ ਵਿਚ ਹੁਣ ਛੋਟੇ ਕਾਰੋਬਾਰੀਆਂ ਲਈ ਪ੍ਰਮਾਣਿਤ ਬੈਚ ਉਪਲਬਧ ਹੋਵੇਗਾ ਜੋ ਉਪਭੋਗਤਾਵਾਂ ਦਾ ਭਰੋਸਾ ਅਤੇ ਪ੍ਰਮਾਣਿਕਤਾ ਸਥਾਪਤ ਕਰਨ ਦਾ ਕੰਮ ਕਰੇਗਾ।

ਫੇਸਬੁੱਕ, ਵ੍ਹਾਟਸਐਪ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਮੰਚਾਂ ਦਾ ਸੰਚਾਲਨ ਕਰਨ ਵਾਲੀ ਕੰਪਨੀ ਮੈਟਾ ਨੇ ਇੱਥੇ ਆਯੋਜਿਤ ‘ਵ੍ਹਾਟਸਐਪ ਬਿਜ਼ਨਸ ਸਮਿਟ’ ਵਿੱਚ ਏਆਈਆਈ ਟੂਲ ਬਾਰੇ ਵੀ ਚਾਨਣਾ ਪਾਇਆ। ਮੇੈਟਾ ਨੇ ਕਿਹਾ ਕਿ ਵ੍ਹਾਟਸਐਪ ਬਿਜ਼ਨਸ ਐਪ ਰਾਹੀਂ ਸਿੱਧੇ ਆਈ ਟੂਲ ਨੂੰ ਚਲਾਇਆ ਜਾ ਸਕਦਾ ਹੈ। ਮੈਟਾ ਨੇ ਇਸ ਟੂਲ ਦਾ ਹਾਲ ਹੀ ਵਿੱਚ ਭਾਰਤ ਵਿੱਚ ਪਰੀਖਣ ਸ਼ੁਰੂ ਕੀਤਾ ਹੈ, ਅਤੇ ਇਸਦੇ ਸ਼ੁਰੂਆਤੀ ਨਤੀਜੇ ਚੰਗੇ ਹਨ।

Related posts

ਅਮਰੀਕੀ ਰਾਜਨਾਇਕ ਨੇ ਕਿਹਾ, ਤਾਲਿਬਾਨ ਨਾਲ ਹੋਇਆ ਸਮਝੌਤਾ ਸਹੀ, ਗਨੀ ਦੇ ਕਦਮ ਨਾਲ ਵਿਗੜੀ ਯੋਜਨਾ

On Punjab

Dirty game of drugs and sex in Pakistani university! 5500 obscene videos of female students leaked

On Punjab

ਕੀ ਵਿਸ਼ਵ ਯੁੱਧ ਦੀ ਤਿਆਰੀ ਕਰ ਰਿਹਾ ਹੈ ਤਾਨਾਸ਼ਾਹ ਕਿਮ? ਕੋਰੀਆ ਦੀ ਸਰਹੱਦ ‘ਤੇ ਹਲਚਲ ਸ਼ੁਰੂ

On Punjab