18.21 F
New York, US
December 23, 2024
PreetNama
ਸਿਹਤ/Health

ਵਜ਼ਨ ਨੂੰ ਕਰਨਾ ਹੈ ਘੱਟ ਤਾਂ ਅਪਣਾਓ ਆਯੁਰਵੈਦ ਦੇ ਇਹ ਟਿਪਸ

Weight Loss Ayurveda tips: ਅੱਜ ਕੱਲ੍ਹ ਹਰ ਕੋਈ ਫਿੱਟ ਅਤੇ ਤੰਦਰੁਸਤ ਦਿਖਣਾ ਚਾਹੁੰਦਾ ਹੈ ਜਿਸ ਦੇ ਲਈ ਹਰ ਕੋਈ ਯੋਗਾ, ਜਿਮ ਅਤੇ ਹੈਲਥੀ ਡਾਈਟ ਖਾਂਦੇ ਹਨ। ਪਰ ਕੋਰੋਨਾ ਵਾਇਰਸ ਦੇ ਚਲਦੇ ਪੂਰੇ ਦੇਸ਼ ‘ਚ Lockdown ਹੈ ਜਿਸ ਕਾਰਨ ਲੋਕ ਘਰਾਂ ‘ਚ ਬੈਠੇ ਹਨ ਅਤੇ ਬਾਹਰ ਨਹੀਂ ਜਾ ਸਕਦੇ ਹਨ। ਕਈ ਲੋਕ ਆਪਣੇ ਵਜ਼ਨ ਵੱਧਣ ਨੂੰ ਲੈ ਕੇ ਬਹੁਤ conscious ਹਨ ਇਸ ਲਈ ਅੱਜ ਅਸੀਂ ਉਨ੍ਹਾਂ ਲੋਕਾਂ ਲਈ ਆਯੁਰਵੈਦ ਦੇ ਕੁੱਝ ਟਿਪਸ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣਾ ਵਜ਼ਨ ਘਟਾ ਸਕਦੇ ਹੋ। ਮੰਨਿਆ ਜਾਂਦਾ ਹੈ ਕਿ ਆਯੁਰਵੈਦਿਕ ਲਾਈਫ ਸਟਾਈਲ ਅਪਣਾਉਣ ਨਾਲ ਤੁਸੀਂ ਆਪਣਾ ਭਾਰ ਤੇਜ਼ੀ ਤੇ ਜਲਦੀ ਨਾਲ ਘਟਾ ਸਕਦੇ ਹੋ ਨਾਲ ਹੀ ਇਹ ਤੁਹਾਨੂੰ ਅੰਦਰੋਂ ਵੀ ਸਿਹਤਮੰਦ ਬਣਾਉਂਦੀ ਹੈ। ਆਯੁਰਵੈਦ ਵਿਸ਼ਵ ਦੀਆਂ ਪ੍ਰਾਚੀਨ ਇਲਾਜ ਪ੍ਰਣਾਲੀਆਂ ‘ਚੋਂ ਇਕ ਹੈ, ਜੋ ਤਨ, ਮਨ ਤੇ ਆਤਮਾ ਵਿਚਕਾਰ ਸੰਤੁਲਨ ਬਣਾ ਕੇ ਸਿਹਤ ‘ਚ ਸੁਧਾਰ ਕਰਦੀ ਹੈ। ਆਯੁਰਵੈਦ ਇਕ ਅਜ਼ਮਾਈ ਤੇ ਪਰਖੀ ਹੋਈ ਪ੍ਰਣਾਲੀ ਹੈ, ਜੋ ਵਜ਼ਨ ਘਟਾਉਣ ‘ਚ ਤੁਹਾਡੀ ਮਦਦ ਕਰਦੀ ਹੈ। ਤਾਂ ਆਓ ਜਾਣਦੇ ਹਾਂ ਵਜ਼ਨ ਘਟਾਉਣ ਵਾਲੇ ਆਯੁਰਵੈਦਿਕ ਨਿਯਮਾਂ ਬਾਰੇ…

ਦਿਨ ‘ਚ 3 ਵਾਰ ਖਾਣਾ ਖਾਓ: ਵਜ਼ਨ ਘਟਾਉਣ ਲਈ ਤੁਹਾਨੂੰ ਡਾਈਟ ਦੀ ਜ਼ਰੂਰਤ ਨਹੀਂ ਹੈ। ਆਯੁਰਵੈਦ ਅਨੁਸਾਰ ਦਿਨ ‘ਚ 3 ਵਾਰ ਖਾਣਾ ਖਾਓ। ਦਿਨ ‘ਚ 3 ਵਾਰ ਖਾਣ ਨਾਲ ਸਰੀਰ ਦਾ ਮੈਟਾਬੋਲਿਕ ਰੇਟ ਵਧਾਉਣ ‘ਚ ਮਦਦ ਮਿਲਦੀ ਹੈ ਤੇ ਇਸ ਨਾਲ ਤੁਹਾਨੂੰ ਵਜ਼ਨ ਘਟਾਉਣ ‘ਚ ਮਦਦ ਮਿਲੇਗੀ।

ਸਵਾਦ: ਆਯੁਰਵੈਦ ਅਨੁਸਾਰ ਤੁਹਾਡੇ ਭੋਜਨ ‘ਚ ਛੇ ਤਰ੍ਹਾਂ ਦੇ ਸਵਾਦ ਹੁੰਦੇ ਹਨ। ਇਨ੍ਹਾਂ ਵਿਚ ਮਿੱਠਾ, ਖੱਟਾ, ਮਸਾਲੇਦਾਰ, ਨਮਕੀਨ, ਕੌੜਾ ਤੇ ਕਸੈਲਾ ਸਵਾਦ ਸ਼ਾਮਲ ਹੈ। ਇਹ ਛੇ ਸਵਾਦ ਤੁਹਾਡੇ ਸਰੀਰ ਦੇ ਵੱਖ-ਵੱਖ ਕਾਰਜਾਂ ਨੂੰ ਬਿਹਤਰ ਬਣਾਉਣ ਲਈ ਮਿਲ ਕੇ ਕੰਮ ਕਰਦੇ ਹਨ, ਜੋ ਅੱਗੇ ਚੱਲ ਕੇ ਵਜ਼ਨ ਘਟਾਉਣ ‘ਚ ਮਦਦ ਕਰਦੇ ਹਨ।

ਸਨੈਕਸ ਦੀ ਮਨਾਹੀ: ਜਦੋਂ ਤੁਸੀਂ ਰੋਜ਼ਾਨਾ ਤਿੰਨ ਸਮੇਂ ਭੋਜਨ ਕਰਨ ਦੇ ਨਿਯਮ ਨੂੰ ਅਪਣਾਉਂਦੇ ਹੋ ਤਾਂ ਤੁਹਾਨੂੰ ਇਸ ਗੱਲ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਇਸ ਦਰਮਿਆਨ ਸਨੈਕਸ ਲੈਣ ਦੀ ਲੋੜ ਨਹੀਂ ਹੈ। ਜਦੋਂ ਤੁਸੀਂ ਭੋਜਨ ਵਿਚਕਾਰ ਸਨੈਕਸ ਨਹੀਂ ਖਾਂਦੇ ਹੋ ਤਾਂ ਸਰੀਰ ਜਮ੍ਹਾਂ ਫੈਟ ਨੂੰ ਬਰਨ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਤੁਹਾਡਾ ਵਜ਼ਨ ਤੇਜ਼ੀ ਨਾਲ ਘਟਦਾ ਹੈ।

ਸਮੇਂ ਸਿਰ ਖਾਓ ਖਾਣਾ: ਇਸ ਗੱਲ ਦਾ ਧਿਆਖੋ ਕਿ ਨ ਰੱਦਿਨ ਦਾ ਪਹਿਲਾ ਤੇ ਆਖ਼ਰੀ ਭੋਜਨ ਸਮੇਂ ਸਿਰ ਖਾਣਾ ਚਾਹੀਦਾ ਹੈ।।ਦਿਨ ਦਾ ਆਖ਼ਰੀ ਭੋਜਨ ਸ਼ਾਮ 7 ਵਜੇ ਤੋਂ ਪਹਿਲਾਂ ਖਾ ਲੈਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਅਗਲੇ ਦਿਨ ਐਨਰਜੀ ਨਾਲ ਭਰਪੂਰ ਤੇ ਤਰੋਤਾਜ਼ਾ ਰਹਿਣ ‘ਚ ਮਦਦ ਮਿਲੇਗੀ।।

ਘਰ ਦਾ ਬਣਿਆ ਖਾਣਾ ਖਾਓ: ਜੇ ਤੁਸੀਂ ਆਪਣਾ ਭਾਰ ਘਟਾਉਣਾ ਹੈ ਤਾਂ ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਨੂੰ ਸਾਫ਼ ਤੇ ਸਿਹਤਮੰਦ ਖਾਣੇ ਦੀ ਜ਼ਰੂਰਤ ਹੈ। ਸਭ ਤੋਂ ਵਧੀਆ ਰਹੇਗਾ ਕਿ ਤੁਸੀਂ ਘਰ ‘ਚ ਬਣਿਆ ਭੋਜਨ ਹੀ ਖਾਓ, ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਉਹ ਕਿੰਨਾ ਸਾਫ਼ ਤੇ ਸਿਹਤਮੰਦ ਹੈ।

ਗਰਮ ਪਾਣੀ ਦੀ ਵਰਤੋਂ: ਤੁਹਾਡੇ ਲਈ ਕੋਈ ਗ੍ਰੀਨ-ਟੀ ਜਾਂ ਬਲੈਕ ਕੌਫੀ ਨਹੀਂ, ਬਲਕਿ ਵਜ਼ਨ ਘਟਾਉਣ ਲਈ ਗਰਮ ਪਾਣੀ ਦੀ ਜ਼ਰੂਰਤ ਹੈ। ਗਰਮ ਪਾਣੀ ਸਰੀਰ ‘ਚੋਂ ਸਾਰੇ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਦਿਨ ਦੀ ਸ਼ੁਰੂਆਤ ਗਰਮ ਪਾਣੀ ਤੋਂ ਕਰੋ ਤੇ ਦਿਨ ਵੇਲੇ ਵੀ ਗਰਮ ਪਾਣੀ ਪੀਂਦੇ ਰਹੋ।

ਭਰਪੂਰ ਨੀਂਦ ਲਵੋ: ਵਜ਼ਨ ਘਟਾਉਣ ‘ਚ ਨੀਂਦ ਅਹਿਮ ਭੂਮਿਕਾ ਨਿਭਾਉਂਦੀ ਹੈ। ਜੇ ਤੁਸੀਂ ਜਲਦੀ-ਜਲਦੀ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਚੰਗੀ ਤੇ ਭਰਪੂਰ ਨੀਂਦ ਲੈਣੀ ਚਾਹੀਦੀ ਹੈ। ਯਕੀਨੀ ਬਣਾਓ ਕਿ ਤੁਸੀਂ ਰੋਜ਼ਾਨਾ ਘੱਟੋ-ਘਟ 8 ਘੰਟੇ ਨੀਂਦ ਜ਼ਰੂਰ ਲਵੋ।

Related posts

ਵਿਟਾਮਿਨ A ਨਾਲ ਅੱਖਾਂ ਸੁਰੱਖਿਅਤ ਤੇ ਨਾਲੇ ਚਮੜੀ ਦੇ ਕੈਂਸਰ ਤੋਂ ਬਚਾਅ

On Punjab

Delta Plus Variant : ਆਖ਼ਰ ਕੀ ਹੈ ਕੋਵਿਡ-19 ਡੈਲਟਾ ਪਲੱਸ ਵੇਰੀਐਂਟ ਤੇ ਕਿਵੇਂ ਦੇ ਹੁੰਦੇ ਹਨ ਇਸ ਦੇ ਲੱਛਣ

On Punjab

ਤਣਾਅ ਤੋਂ ਬਚਣਾ ਚਾਹੁੰਦੇ ਹੋ ਤਾਂ ਖਾਓ ਦਹੀ

On Punjab