ਦਾਰਾ ਪਿਕਚਰਜ਼ ਬੰਬੇ ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ ‘ਨਾਨਕ ਦੁਖੀਆ ਸਭ ਸੰਸਾਰ’ (Nanak Dukhiya Sab Sansar) 2 ਜੁਲਾਈ 1971 ਨੂੰ ਪਰਦੇ ’ਤੇ ਆਈ। ਇਸ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਤੇ ਲੇਖਕ ਅਦਾਕਾਰ ਪਹਿਲਵਾਨ ਦਾਰਾ ਸਿੰਘ (Dara Singh) ਸਨ। ਪਟਕਥਾ ਤੇ ਸੰਵਾਦ ਪੰਜਾਬੀ ਅਦਬ ਦੀ ਮਹਾਨ ਸ਼ਖ਼ਸੀਅਤ ਨਾਵਲਕਾਰ ਨਾਨਕ ਸਿੰਘ (Novelist Nanak Singh) ਨੇ ਲਿਖੇ ਸਨ। 1947 ਤੋਂ ਪਹਿਲਾਂ ਲਹਿੰਦੇ ਪੰਜਾਬ ਦੇ ਪੋਠੋਹਾਰ ਇਲਾਕੇ ਤੋਂ ਸ਼ੁਰੂ ਹੁੰਦੀ ਇਹ ਫਿਲਮ ਵੰਡ ਤੋਂ ਬਾਅਦ ਆਪਣਾ ਘਰ-ਬਾਰ ਗੁਆ ਜਾਨੀ ਤੇ ਮਾਲੀ ਨੁਕਸਾਨ ਝੱਲ ਕੇ ਆਏ ਲੋਕਾਂ ਦੀ ਦਰਦਮਈ ਕਹਾਣੀ ਬਿਆਨ ਕਰਦੀ ਹੈ। ਫਿਲਮ ’ਚ ਅਦਾਕਾਰ ਪ੍ਰਿਥਵੀ ਰਾਜ ਕਪੂਰ ਨੇ ਗੁਰਦਵਾਰੇ ਦੇ ਬਾਬੇ ਦਾ ਕਿਰਦਾਰ ਅਦਾ ਕੀਤਾ ਹੈ। ਦਾਰਾ ਸਿੰਘ ਨੇ ਕਰਤਾਰ ਸਿੰਘ ਤੇ ਸ਼ਮਿੰਦਰ ਮਾਹਲ ਨੇ ਦਾਰਾ ਸਿੰਘ ਦੇ ਛੋਟੇ ਭਰਾ ਰਾਮ ਦਾ ਕਿਰਦਾਰ ਅਦਾ ਕੀਤਾ। ਦੁੱਖਾਂ ਦੀ ਮਾਰੀ ਮਾਂ ਦਾ ਕਿਰਦਾਰ ਬਿਹਤਰੀਨ ਅਦਾਕਾਰਾ ਅਚਲਾ ਸਚਦੇਵ ਨੇ ਬਾਖ਼ੂਬੀ ਨਿਭਾਇਆ, ਜਿਸ ਦੇ ਵੰਡ ਵੇਲੇ ਫਿਰਕੂ ਜਨੂੰਨੀਆਂ ਦੇ ਹਮਲਾ ਕਰਨ ਕਰਕੇ ਦੋਵੇਂ ਪੁੱਤ ਕਰਤਾਰ ਤੇ ਰਾਮ ਛੋਟੇ ਹੁੰਦਿਆਂ ਹੀ ਵਿਛੜ ਜਾਂਦੇ ਹਨ। ਇਸ ਫਿਲਮ ’ਚ ਦਿੱਗਜ ਬਾਲੀਵੁੱਡ ਅਦਾਕਾਰ ਬਲਰਾਜ ਸਾਹਨੀ ਨੇ ਵੀ ਅਦਾਕਾਰੀ ਕੀਤੀ। ਉਨ੍ਹਾਂ ਨੇ ਫਿਲਮ ’ਚ ਸੂਬੇਦਾਰ ਵਰਿਆਮ ਸਿੰਘ ਦਾ ਕਿਰਦਾਰ ਅਦਾ ਕੀਤਾ ਹੈ, ਜੋ ਕਰਤਾਰ ਸਿੰਘ ਤੇ ਰਾਮ ਨੂੰ ਬਚਪਨ ਵਿਚ ਪਨਾਹ ਦਿੰਦਾ ਹੈ। ਇਨ੍ਹਾਂ ਤੋਂ ਇਲਾਵਾ ਅਦਾਕਾਰਾ ਮੀਨਾ ਰਾਏ ਨੇ ਵਰਿਆਮ ਸਿੰਘ ਦੀ ਧੀ ਜੀਤਾਂ ਦਾ ਕਿਰਦਾਰ ਨਿਭਾਇਆ, ਜੋ ਕਰਤਾਰ ਸਿੰਘ ਨੂੰ ਪਸੰਦ ਕਰਦੀ ਹੈ ਤੇ ਉਸ ਨਾਲ ਵਿਆਹ ਕਰਾਉਣ ਦੇ ਸੁਪਨੇ ਸੰਜੋ ਕੇ ਰੱਖਦੀ ਹੈ। ਫਿਲਮ ’ਚ ਬੇਘਰ ਹੋਏ ਪਰਿਵਾਰ ਦੀ ਕਹਾਣੀ ਹੈ। ਅਚਲਾ ਸਚਦੇਵ ਪਰਿਵਾਰ ਵਾਲ ਖ਼ੁਸ਼ਹਾਲ ਜ਼ਿੰਦਗੀ ਜੀਅ ਰਹੀ ਹੁੰਦੀ ਹੈ। ਪਤੀ ਤੇ ਦੋ ਬੱਚਿਆਂ ਨਾਲ ਖ਼ੁਸ਼ੀ-ਖ਼ੁਸ਼ੀ ਜੀਅ ਰਹੀ ਇਸ ਮਾਂ ਦੀ ਜ਼ਿੰਦਗੀ ’ਚ ਉਦੋਂ ਹਨੇਰਾ ਪਸਰ ਜਾਂਦਾ, ਜਦੋ ਸ਼ਹਿਰ ਵਿਚ ਫ਼ਿਰਕੂ ਦੰਗੇ ਸ਼ੁਰੂ ਹੋ ਜਾਂਦੇ ਹਵ, ਜਿਸ ਵਿਚ ਉਸ ਦੇ ਬੱਚੇ ਵਿਛੜ ਜਾਂਦੇ ਤੇ ਪਤੀ ਮਾਰਿਆ ਜਾਂਦਾ। ਦੁੱਖਾਂ ਦੀ ਮਾਰੀ ਅਚਲਾ ਸਚਦੇਵ ਨੂੰ ਸਿਰਫ਼ ਵਾਹਿਗੁਰੂ ਦਾ ਹੀ ਸਹਾਰਾ ਹੁੰਦਾ। ਫਿਲਮ ’ਚ ਦਿਖਾਇਆ ਗਿਆ ਕਿ ਭਾਵੇਂ ਸਾਡੇ ’ਤੇ ਲੱਖਾਂ ਮੁਸੀਬਤਾਂ ਆਉਣ ਪਰ ਗੁਰੂ ਵੱਲੋਂ ਵਿਖਾਏ ਮਾਰਗ ਤੋਂ ਕਦੇ ਨਹੀਂ ਭਟਕਣਾ ਚਾਹੀਦਾ। ਬਿਹਤਰੀਨ ਕਹਾਣੀ, ਸੰਵਾਦ, ਗੀਤ-ਸੰਗੀਤ ਨਾਲ ਸ਼ਿੰਗਾਰੀ ਆਪਣੇ ਸਮੇਂ ਦੀ ਸਿੱਖਿਆਦਾਇਕ ਫਿਲਮ ਹੈ।
- Home
- ਸਮਾਜ/Social
- ਵੰਡ ਦਾ ਦਰਦ ਬਿਆਨਦੀ ਫਿਲਮ ’ਨਾਨਕ ਦੁਖੀਆ ਸਭ ਸੰਸਾਰ’ ਦਾਰਾ ਪਿਕਚਰਜ਼ ਬੰਬੇ ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ ‘ਨਾਨਕ ਦੁਖੀਆ ਸਭ ਸੰਸਾਰ’ (Nanak Dukhiya Sab Sansar) 2 ਜੁਲਾਈ 1971 ਨੂੰ ਪਰਦੇ ’ਤੇ ਆਈ। ਇਸ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਤੇ ਲੇਖਕ ਅਦਾਕਾਰ ਪਹਿਲਵਾਨ ਦਾਰਾ ਸਿੰਘ (Dara Singh) ਸਨ। ਪਟਕਥਾ ਤੇ ਸੰਵਾਦ ਪੰਜਾਬੀ ਅਦਬ ਦੀ ਮਹਾਨ ਸ਼ਖ਼ਸੀਅਤ ਨਾਵਲਕਾਰ ਨਾਨਕ ਸਿੰਘ (Novelist Nanak Singh) ਨੇ ਲਿਖੇ ਸਨ।