32.52 F
New York, US
February 23, 2025
PreetNama
ਸਮਾਜ/Social

ਵੰਦੇ ਭਾਰਤ ਟ੍ਰੇਨ ਨੂੰ ਦੇਖਣ ਲਈ ਆਮ ਯਾਤਰੀ ਰਹੇ ਨਕਾਮ

ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਈ। ਜਿਸ ਤੋਂ ਬਾਅਦ ਅੰਬਾਲਾ ਹੁੰਦੇ ਹੋਏ ਟ੍ਰੇਨ 1 ਵਜੇ ਦੇ ਕਰੀਬ ਲੁਧਿਆਣਾ ਸਟੇਸ਼ਨ ਪੁੱਜੀ। ਜਿੱਥੇ ਪਹਿਲਾਂ ਹੀ ਸੁਰੱਖਿਆ ਲਈ ਵੱਡੇ ਇੰਤਜ਼ਾਮ ਕੀਤੇ ਹੋਏ ਸਨ। ਜਿਸ ਕਰਕੇ ਲੁਧਿਆਣਾ ਸਟੇਸ਼ਨ ‘ਤੇ ਪੁਲਿਸ ਮੁਲਾਜ਼ਮਾ ਅਤੇ ਯਾਤਰੀਆਂ ਦੀ ਭਾਰੀ ਭੀੜ ਵੇਖੀ ਗਈ। ਟ੍ਰੇਨ ਦੇ ਅੰਦਰ ਜਾਣ ਲਈ ਰੇਲਵੇ ਵੱਲੋਂ ਪਾਸ ਜ਼ਾਰੀ ਕੀਤੇ ਗਏ।ਵੰਦੇ ਭਾਰਤ ਐਕਸਪ੍ਰੈਸ ਦੇ ਲੁਧਿਆਣਾ ਸਟੇਸ਼ਨ ਦੇ ਪਲੇਟਫਾਰਮ ਨੰ. 1 ‘ਤੇ ਪਹੁੰਚਣ ਤੇ ਕਿਸੇ ਆਮ ਆਦਮੀ ਨੂੰ ਟ੍ਰੇਨ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਿਸ ਕਰ ਕੇ ਆਮ ਲੋਕ ਟ੍ਰੇਨ ਨੂੂੰ ਕਰੀਬ ਤੋਂ ਨਹੀ ਵੇਖ ਸਕੇ। ਇਹ ਟ੍ਰੇਨ ਸਿਰਫ ਦੋ ਮਿੰਟ ਲਈ ਸਟੇਸ਼ਨ ‘ਤੇ ਖੜੀ ਹੋਈ। ਜਿਸ ਵਿੱਚ ਕੁੱਝ ਸੰਸਦ ਤੇ ਰੇਲ ਰਾਜ ਮੰਤਰੀ ਸੁਰੇਸ਼ ਸੀ ਅੰਗੜੀ, ਕੇਂਦਰੀ ਮੰਤਰੀ ਡਾ.ਜਿਤੇਂਦਰ ਸਿੰਘ ਕਟੜਾ ਲਈ ਸਫ਼ਰ ਕਰ ਰਹੇ ਸੀ। ਲੁਧਿਆਣੇ ਤੋਂ ਇਹ ਟ੍ਰੇਨ ਜੰਮੂ ਲਈ ਰਵਾਨਾ ਕੀਤੀ ਗਈ। ਕਿਹਾ ਜਾ ਰਿਹਾ ਹੈ ਸੁਰੱਖਿਆ ਲਈ ਟ੍ਰੇਨ ਦੇ ਗੇਟ ਅਤੇ ਕੋਚ ਵਿੱਚ ਕੈਮਰੇ ਲੱਗੇ ਹਨ। ਜਿਸ ਰਾਹੀਂ ਯਾਤਰਿਆਂ ਦੀ ਸੁਰੱਖਿਆ ਮਜ਼ਬੂਤ ਕਰਨ ਦੀ ਕੋਸ਼ਿਸ ਕੀਤੀ ਗਈ ਹੈ।

Related posts

ਭਾਰਤ ਨੇ ਹਮਲੇ ਦਾ ਸਾਹਮਣਾ ਕਰ ਰਹੇ ਅਫਗਾਨ ਹਿੰਦੂਆਂ ਅਤੇ ਸਿੱਖਾਂ ਨੂੰ ਦਿੱਤਾ ਸੁਰੱਖਿਆ ਦਾ ਭਰੋਸਾ

On Punjab

On Punjab

ਸ੍ਰੀਲੰਕਾ ’ਚ ਭਾਰਤੀ ਨੇਵੀ ਦਾ ਜਹਾਜ਼ ‘ਰਣਵਿਜੇ’, ਅੱਜ ਤੋਂ ਤਿੰਨ ਰੋਜ਼ਾ ‘ਸਦਭਾਵਨਾ ਯਾਤਰਾ’ ਸ਼ੁਰੂ

On Punjab