14.72 F
New York, US
December 23, 2024
PreetNama
ਸਿਹਤ/Health

ਵੱਡਾ ਖੁਲਾਸਾ : ਨਾ ਡਾਇਬਟੀਜ਼ ਤੇ ਨਾ ਹੋਇਆ ਕੋਰੋਨਾ ਫਿਰ ਵੀ ਹਰਿਆਣਾ ‘ਚ 143 ਲੋਕ ਹੋਏ ਬਲੈਕ ਫੰਗਸ ਦਾ ਸ਼ਿਕਾਰ

ਚੰਡੀਗੜ੍ਹ, ਜੇਐਨਐਨ : ਹਰਿਆਣਾ ‘ਚ ਬਲੈਕ ਫੰਗਸ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਲੋਕ ਇਸ ਦੀ ਲਪੇਟ ‘ਚ ਆ ਰਹੇ ਹਨ। ਇਸ ਨਾਲ ਲੋਕਾਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਬਿਮਾਰੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਹੁਣ ਤਕ ਕਿਹਾ ਜਾ ਰਿਹਾ ਸੀ ਕਿ ਡਾਇਬਟੀਜ਼ ਦੀ ਬਿਮਾਰੀ ਨਾਲ ਜੂਝ ਰਹੇ ਲੋਕ ਬਲੈਕ ਫੰਗਸ ਨਾਲ ਵਧੇਰੇ ਸੰਕ੍ਰਮਿਤ ਹੋ ਰਹੇ ਹਨ ਪਰ ਹਰਿਆਣਾ ‘ਚ ਬਲੈਕ ਫੰਗਸ ਦੇ ਹੁਣ ਤਕ ਆਏ ਮਾਮਲਿਆਂ ਦੇ ਅਧਿਐਨ ਬਾਅਦ ਇਹ ਧਾਰਨਾ ਗਲਤ ਸਾਬਤ ਹੋ ਗਈ ਹੈ। ਅਧਿਐਨ ‘ਚ ਇਸ ਗੱਲ ਨੂੰ ਵੀ ਖਾਰਜ ਕੀਤਾ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਹੈ ਉਨ੍ਹਾਂ ਨੂੰ ਬਲੈਕ ਫੰਗਸ ਤੇਜ਼ੀ ਨਾਲ ਹੋ ਰਿਹਾ ਹੈ। ਸੂਬੇ ‘ਚ ਬਲੈਕ ਫੰਗਸ ਦੇ ਲਗਪਗ 143 ਮਰੀਜ਼ ਮਿਲੇ ਹਨ ਜਿਨ੍ਹਾਂ ਨੂੰ ਡਾਇਬਟੀਜ਼ ਨਹੀਂ ਸੀ ਤੇ ਨਾ ਹੀ ਉਹ ਕੋਰੋਨਾ ਨਾਲ ਸੰਕ੍ਰਮਿਤ ਹੋਏ ਸਨ।

 

ਉਹ ਲੋਕ ਜੋ ਕੋਰੋਨਾ ਦੇ ਇਲਾਜ ਦੌਰਾਨ ਆਕਸੀਜਨ ‘ਤੇ ਹੁੰਦੇ ਹਨ ਜਾਂ ਦਵਾਈਆਂ ਦੇ ਰੂਪ ‘ਚ ਸਟੀਰੌਇਡ ਲੈਂਦੇ ਹਨ ਉਨ੍ਹਾਂ ‘ਚ ਵੀ ਬਲੈਕ ਫੰਗਸ ਫੈਲਣ ਦਾ ਖਤਰਾ ਵਧੇਰੇ ਹੁੰਦਾ ਹੈ ਪਰ ਹਰਿਆਣਾ ‘ਚ ਸਾਹਮਣੇ ਆਏ ਕੇਸਾਂ ‘ਚ ਇਹ ਧਾਰਨਾ ਗਲਤ ਸਾਬਤ ਹੋਈ ਹੈ। ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪ੍ਰਦੇਸ਼ ‘ਚ ਹੁਣ ਤਕ ਬਲੈਕ ਫੰਗਸ ਦੇ 454 ਕੇਸ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 413 ਕੇਸਾਂ ‘ਤੇ ਸਟੱਡੀ ਕੀਤੀ ਗਈ ਹੈ।

 

ਵਿਜ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦਾ ਪ੍ਰਦੇਸ਼ ਦੇ ਵੱਖ-ਵੱਖ ਮੈਡੀਕਲ ਕਾਲਜਾਂ ‘ਚ ਇਲਾਜ ਚੱਲ ਰਿਹਾ ਹੈ। ਇਲਾਜ ਕਰਨ ਵਾਲੇ ਡਾਕਟਰਾਂ ਤੋਂ ਲਈ ਗਈ ਰਿਪੋਰਟ ਮੁਤਾਬਕ ਕਾਫ਼ੀ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਹਰਿਆਣਾ ‘ਚ ਬਲੈਕ ਫੰਗਸ ਦੇ 64 ਮਰੀਜ਼ ਪਾਏ ਗਏ ਹਨ ਜਿਨ੍ਹਾਂ ਨੂੰ ਕਦੇ ਕੋਰੋਨਾ ਨਹੀਂ ਹੋਇਆ ਸੀ। ਮੈਡੀਕਲ ਕਾਲਜਾਂ ‘ਚ 79 ਮਰੀਜ਼ ਇਲਾਜ ਲਈ ਆਏ ਹਨ, ਜੋ ਸ਼ੂਗਰ ਦੇ ਮਰੀਜ਼ ਨਹੀਂ ਹਨ। ਇੱਥੇ 110 ਅਜਿਹੇ ਕੇਸ ਹਨ ਜਿਨ੍ਹਾਂ ਨੂੰ ਕਿਸੇ ਬਿਮਾਰੀ ਦੇ ਇਲਾਜ ਲਈ ਉੱਚ ਮਾਤਰਾ ‘ਚ ਸਟੀਰੌਇਡ ਦਿੱਤਾ ਗਿਆ ਸੀ।

 

 

 

Related posts

ਝੜਦੇ ਵਾਲਾਂ ਤੋਂ ਇੰਝ ਪਾਓ ਛੁਟਕਾਰਾ!

On Punjab

ਘੱਟ ਨੀਂਦ ਲੈਣ ਨਾਲ ਪੈ ਸਕਦਾ ਦਿਲ ਦਾ ਦੌਰਾ …!

On Punjab

3 ਅਜਿਹੀਆਂ ਨਿਸ਼ਾਨੀਆ ਜੋ ਦਰਸਾਉਂਦੀਆਂਂ ਹਨ ਸਰੀਰ ਅੰਦਰ ਵਧ ਰਹੀਆਂ ਬਿਮਾਰੀਆਂਂ

On Punjab