ਯੂਰਪੀ ਸੰਘ ਦੀ ਮੁਖੀ ਉਰਸੁਲਾ ਲੇਅਨ ਨੇ ਕਿਹਾ ਕਿ ਭਾਰਤ ’ਚ ਮਹਾਮਾਰੀ ਦੀ ਹਾਲਤ ਬਹੁਤ ਚਿੰਤਾ ਵਾਲੀ ਹੈ। ਅਸੀਂ ਭਾਰਤ ਦੀ ਮਦਦ ਲਈ ਤਿਆਰ ਹਾਂ। ਭਾਰਤ ਦੀ ਅਪੀਲ ’ਤੇ ਛੇਤੀ ਕਦਮ ਚੁੱਕਿਆ ਜਾਵੇਗਾ। ਫਰਾਂਸ ਵੱਲੋਂ ਵੀ ਮਦਦ ਆਉਣ ਦੀ ਪੁਸ਼ਟੀ ਹੋਈ ਹੈ। ਇਸੇ ਦੌਰਾਨ ਸਾਊਦੀ ਅਰਬ ਸਰਕਾਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਭਾਰਤ ਨੂੰ 80 ਮੀਟ੍ਰਿਕ ਟਨ ਤਰਲ ਆਕਸੀਜਨ ਰਵਾਨਾ ਕਰ ਦਿੱਤੀ ਗਈ ਹੈ। ਸਿੰਗਾਪੁਰ ਤੇ ਯੂਏਈ ਤੋਂ ਤਰਲ ਆਕਸੀਜਨ ਦੀ ਖੇਪ ਭਾਰਤ ਪਹੁੰਚ ਗਈ ਹੈ।