ਲਾਰੈਂਸ ਬਿਸ਼ਨੋਈ (Lawrence Bishnoi), ਜੱਗੂ ਭਗਵਾਨਪੁਰੀਆ (Jaggu Bhagwanpuria), ਪ੍ਰਿਯਾਵਰਤ ਫ਼ੌਜੀ (Priyavart Fauji) ਤੋਂ ਬਾਅਦ ਹੁਣ ਅੰਕਿਤ ਸੇਰਸਾ (Ankit Sersa) ਤੇ ਸਚਿਨ ਭਿਵਾਨੀ (Sachin Bhiwani) ਨੂੰ ਪੰਜਾਬ ਲਿਆਂਦਾ ਜਾਵੇਗਾ। ਪੰਜਾਬ ਪੁਲਿਸ ਨੇ ਇਸ ਦੇ ਲਈ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।
ਸਿੱਧੂ ਮੂਸੇਵਾਲਾ ਮਰਡਰ ਕੇਸ (Sidhu Moose Wala Murder Case) ਦੀ ਗੁੱਥੀ ਜਿਉਂ-ਜਿਉਂ ਸੁਲਝ ਰਹੀ ਹੈ, ਆਏ ਦਿਨ ਹੈਰਾਨਕੁੰਨ ਖੁਲਾਸੇ ਹੋ ਰਹੇ ਹਨ। ਦਿੱਲੀ ਪੁਲਿਸ (Delhi Police) ਨੇ ਹੁਣ ਮੂਸੇਵਾਲਾ ਨੂੰ ਸਭ ਤੋਂ ਨੇੜਿਓਂ ਗੋਲ਼ੀ ਮਾਰਨ ਵਾਲੇ ਸ਼ੂਟਰ ਅੰਕਿਤ ਸਿਰਸਾ (Ankit Sirsa) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 19 ਸਾਲਾ ਅੰਕਿਤ ਸਿਰਸਾ ਨੇ ਸਿੱਧੂ ਮੂਸੇਵਾਲਾ ਤੋਂ ਪਹਿਲਾਂ ਕਿਸੇ ਦੀ ਜਾਨ ਨਹੀਂ ਲਈ ਸੀ। ਮੂਸੇਵਾਲਾ ਦੀ ਹੱਤਿਆ ਹੀ ਉਸ ਦਾ ਪਹਿਲਾ ਮਰਡਰ ਸੀ। ਜਾਣਕਾਰੀ ਅਨੁਸਾਰ ਅੰਕਿਤ ਨੇ ਚਾਰ ਮਹੀਨੇ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਦਾ ਗੈਂਗ ਜੁਆਇੰਨ ਕੀਤਾ ਸੀ। ਉਹ 9ਵੀਂ ਪਾਸ ਹੈ ਤੇ ਉਸ ਤੋਂ ਬਾਅਦ ਹੀ ਅਪਰਾਧ ਦੇ ਹਨੇਰੇ ‘ਚ ਕੁੱਦ ਗਿਆ ਸੀ।