59.59 F
New York, US
April 19, 2025
PreetNama
ਖੇਡ-ਜਗਤ/Sports News

ਵੱਡੀ ਖ਼ਬਰ : ਮੈਚ ਦੌਰਾਨ ਅੰਨ੍ਹੇਵਾਹ ਫਾਈਰਿੰਗ, ਮੈਦਾਨ ‘ਚ ਲੇਟ ਕੇ ਖਿਡਾਰੀਆਂ ਨੇ ਬਚਾਈ ਜਾਨ, ਦੇਖੋ ਵੀਡੀਓ

ਫੁੱਟਬਾਲ ਮੈਚ ਦੌਰਾਨ ਅੰਨ੍ਹੇਵਾਹ ਫਾਈਰਿੰਗ ਦੀ ਖ਼ਬਰ ਆ ਰਹੀ ਹੈ। ਇਸ ਫਾਈਰਿੰਗ ਵਿਚ ਚਾਰ ਲੋਕ ਜ਼ਖ਼ਮੀ ਹੋ ਗਏ ਹਨ, ਜਿਸ ‘ਚੋਂ ਇਕ ਦੀ ਹਾਲਾਤ ਗੰਭੀਰ ਹੈ। ਘਟਨਾ ਅਮਰੀਕਾ ਦੇ ਅਲਬਾਮਾ ਸੂਬੇ ਦੀ ਹੈ ਜਿੱਥੇ ਇਕ ਫੁੱਟਬਾਲ ਸਟੇਡੀਅਮ ਵਿਚ ਇਕ ਅਣਜਾਣ ਹਮਲਾਵਾਰ ਨੇ ਫਾਈਰਿੰਗ ਕਰ ਦਿੱਤੀ। ਅਲਬਾਮਾ ਦੇ ਮੋਬਾਈਲ ਸ਼ਹਿਰ ਵਿਚ ਲੈਡ ਪੀਬਲਸ ਸਟੇਡੀਅਮ ਵਿਚ ਦੇਰ ਰਾਤ ਦੋ ਹਾਈ ਸਕੂਲ ਟੀਮਾਂ ਦੇ ਵਿਚ ਫੁੱਟਬਾਲ ਮੈਚ ਖੇਡਿਆ ਜਾ ਰਿਹਾ ਸੀ।

ਮੁਕਾਬਲਾ ਖ਼ਤਮ ਹੋਣ ਹੀ ਵਾਲਾ ਸੀ ਕਿ ਹਮਲਾਵਰ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਟੇਡੀਅਮ ਵਿਚ ਅਫੜਾ-ਤਫੜੀ ਮਚ ਗਈ। ਗੋਲੀਆਂ ਦੀ ਆਵਾਜ਼ ਸੁਣ ਕੇ ਖਿਡਾਰੀ ਵੀ ਖ਼ੁਦ ਦੀ ਜਾਨ ਬਚਾਉਣ ਲਈ ਭੱਜਣ ਲੱਗੇ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਕੁਝ ਖਿਡਾਰੀ ਖ਼ੁਦ ਦੀ ਜਾਨ ਬਚਾਉਣ ਲਈ ਮੈਦਾਨ ‘ਚ ਹੀ ਲੇਟ ਗਏ।

ਪੁਲਿਸ ਇਸ ਹਮਲੇ ਦੇ ਪਿੱਛੇ ਕਈ ਲੋਕਾਂ ਦੇ ਹੱਥ ਦੱਸ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਵੇਂ ਕਿਸੇ ਨੇ ਗੋਲੀਆਂ ਨਹੀਂ ਚਲਾਈਆਂ, ਇਸ ਦੇ ਪਿੱਛੇ ਕੋਈ ਵੀ ਵਿਅਕਤੀ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਸਟੇਡੀਅਮ ਵਿਚ ਅਜਿਹੀ ਘਟਨਾ ਵਾਪਰੀ ਹੋਵੇ, 2019 ਵਿਚ ਵੀ ਇਸ ਸਟੇਡੀਅਮ ਨੇ ਇਸ ਤਰ੍ਹਾਂ ਦਾ ਦਰਦ ਝੱਲਿਆ ਹੈ। ਉਸ ਸਮੇਂ 9 ਲੋਕ ਜ਼ਖ਼ਮੀ ਹੋਏ ਸਨ। ਇਸ ਤੋਂ ਬਾਅਦ ਇਕ 17 ਸਾਲਾ ਲੜਕੇ ਨੇ ਆਤਮ ਸਮਰਪਣ ਕਰ ਦਿੱਤਾ ਸੀ।

Related posts

ਭਾਰਤ ਦੀ ਆਸਟ੍ਰੇਲੀਆ ‘ਤੇ ਸ਼ਾਨਦਾਰ ਜਿੱਤ, ਬਣੇ ਕਈ ਰਿਕਾਰਡ

On Punjab

ਅੰਪਾਇਰ ਵੱਲੋਂ ਆਊਟ ਨਾ ਦਿੱਤੇ ਜਾਣ ‘ਤੇ ਬੱਚਿਆਂ ਵਾਂਗ ਰੋਏ ਕ੍ਰਿਸ ਗੇਲ..

On Punjab

ਮਹਿਲਾ T20 ਚੈਲੇਂਜ: ਪਹਿਲਾ ਮੈਚ ਹਾਰਨ ’ਤੇ ਨਿਰਾਸ਼ ਹਰਮਨਪ੍ਰੀਤ ਕੌਰ, ਮਿਤਾਲੀ ਨੇ ਵੀ ਦੱਸਿਆ ਦਰਦ

On Punjab