72.05 F
New York, US
May 11, 2025
PreetNama
ਫਿਲਮ-ਸੰਸਾਰ/Filmy

ਵੱਡੀ ਮੁਸੀਬਤ ‘ਚ ਫਸੀ ਛੋਟੇ ਪਰਦੇ ਦੀ ‘‘ਸੰਸਕਾਰੀ ਬਹੂ’’

Tina Datta Reveal Tv Producer : ਮੁੰਬਈ : ਕਲਰਜ਼ ਚੈਨਲ ‘ਤੇ ਆਉਣ ਵਾਲੇ ਪੁਰਾਣੇ ਸੀਰੀਅਲ ‘ਉਤਰਨ’ ‘ਚ ਸੰਸਕਾਰੀ ਬਹੂ ‘ਇੱਛਾ’ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਟੀਨਾ ਦੱਤਾ ਨੂੰ ਅੱਜ ਵੀ ਟੀ.ਵੀ ਦੀ ਸਭ ਤੋਂ ਪਿਆਰੀਆਂ ਨੂੰਹਾਂ ‘ਚੋਂ ਇਕ ਮੰਨਿਆ ਜਾਂਦਾ ਹੈ ਪਰ ਸੰਸਕਾਰੀ ਨੂੰਹ ਟੀਨਾ ਰੀਅਲ ਲਾਈਫ ‘ਚ ਬੇਹੱਦ ਹਾਟ ਹੈ। ਟੀ. ਵੀ ਦੁਨੀਆਂ ‘ਚ ਚੈੱਕ ਪੇਅ ਸਿਸਟਮ ਹੁੰਦਾ ਹੈ ਪਰ ਇਸ ਗੱਲ ਬਾਰੇ ਸ਼ਾਇਦ ਹੀ ਬਹੁਤ ਘੱਟ ਲੋਕਾ ਨੂੰ ਪਤਾ ਹੋਵੇ।

ਟੀ. ਵੀ. ਇੰਡਸਟਰੀ ਇਕ ਅਜਿਹੀ ਦੁਨੀਆਂ ਹੈ, ਜਿਸ ‘ਚ ਅਦਾਕਾਰਾ ਨੂੰ ਕੰਮ ਕਰਨ ਤੋਂ ਬਾਅਦ 90 ਦਿਨ ਦੇ ਅੰਦਰ ਪੇਮੈਂਟ ਚੈੱਕ ਨਾਲ ਹੁੰਦੀ ਹੈ। ਟੀ. ਵੀ. ਦੇ ਕਈ ਸਿਤਾਰੇ ਅਜਿਹੇ ਹਨ, ਜੋ ਪੇਮੈਂਟ ਨਾ ਮਿਲਣ ਕਰਕੇ ਖਬਰਾਂ ‘ਚ ਰਹੇ ਹਨ। ਇਨ੍ਹਾਂ ਸਿਤਾਰੀਆਂ ਵਿਚ ਇਸ ਵਾਰ ਨਾਮ ਆਇਆ ਹੈ, ਅਦਾਕਾਰਾ ਟੀਨਾ ਦੱਤਾ ਦਾ।

ਦਰਅਸਲ ਉਤਰਨ ਸਟਾਰ ਟੀਨਾ ਦੱਤਾ ਨੂੰ ਇਕ ਪ੍ਰੋਡਿਊਸਰ ਨੇ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੀ ਮਿਹਨਤ ਦੇ 30 ਲੱਖ ਰੁਪਏ ਦਾ ਚੈੱਕ ਜਲਦ ਹੀ ਦੇਣਗੇ ਪਰ ਹੁਣ ਉਨ੍ਹਾਂ ਦਾ ਇਹ ਵਾਅਦਾ ਪੂਰਾ ਹੁੰਦਾ ਨਹੀਂ ਵਿਖਾਈ ਦੇ ਰਿਹਾ। ਹਾਲ ਹੀ ਵਿਚ ਟੀਨਾ ਦੱਤਾ ਦਾ ਇਕ ਸ਼ੋਅ ਬੰਦ ਹੋ ਗਿਆ ਸੀ, ਜਿਸ ਦੀ ਪੇਮੈਂਟ 30 ਲੱਖ ਹੋਣੀ ਸੀ ਪਰ ਪ੍ਰੋਡਿਊਸਰ ਨੇ ਉਨ੍ਹਾਂ ਨੂੰ ਪੇਮੈਂਟ ਦੇਣ ਤੋਂ ਇੰਨਕਾਰ ਕਰ ਦਿੱਤਾ।

ਇਸ ਕਾਰਨ ਟੀਨਾ ਬਹੁਤ ਪ੍ਰੇਸ਼ਾਨ ਹੈ ਅਤੇ ਇਕ ਵੱਡੀ ਮੁਸੀਬਤ ‘ਚ ਫੱਸ ਚੁੱਕੀ ਹੈ। ਇਸ ਗੱਲ ਦਾ ਖੁਲਾਸਾ ਟੀਨਾ ਨੇ ਸੋਸ਼ਲ ਮੀਡਿਆ ‘ਤੇ ਕੀਤਾ। ਉਸ ਨੇ ਦੱਸਿਆ ਕਿ ਮੈਂ ਉਸ ਪ੍ਰੋਡਿਊਸਰ ਦਾ ਨਾਮ ਨਹੀਂ ਲੈਣਾ ਚਾਹੁੰਦੀ ਪਰ ਉਸ ਨੇ ਮੈਨੂੰ 30 ਲੱਖ ਰੁਪਏ ਦੇਣ ਤੋਂ ਨਾਂਹ ਕਰ ਦਿੱਤੀ ਹੈ। ਉਸ ਨੇ ਦੱਸਿਆ ਕਿ ਜਿਸ ਸ਼ੋਅ ‘ਚ ਮੈਂ ਕੰਮ ਕਰਦੀ ਸੀ ਉਹ ਸ਼ੋਅ ਬੰਦ ਹੋ ਚੁੱਕਿਆ ਹੈ। ਸ਼ੋਅ ਬੰਦ ਹੋਣ ਦਾ ਮੁਖ ਕਾਰਨ ਸ਼ੋਅ ਲਈ ਸਪਾਂਸਰ ਨਾ ਮਿਲਣ ਸੀ। ਇਸ ‘ਚ ਮੇਰੀ ਕੋਈ ਗਲਤੀ ਨਹੀਂ ਹੈ ਪਰ ਫਿਰ ਵੀ ਮੈਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।

ਟੀਨਾ ਨੇ ਪ੍ਰੋਡਿਊਸਰ ਦੇ ਖ਼ਿਲਾਫ਼ ਸ਼ਿਕਾਇਤ ਵੀ ਪਾਈ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਅਦਾਕਾਰ ਟੀਨਾ ਨੂੰ ਉਨ੍ਹਾਂ ਦਾ ਬਣਦਾ ਮਹਿਨਤਾਨਾ ਮਿਲਦਾ ਹੈ ਜਾਂ ਨਹੀਂ।

Related posts

Dharmendra Birthday: ਜਦੋਂ ਸ਼ਰਾਬ ਪੀ ਕੇ ਰਿਸ਼ੀਕੇਸ਼ ਮੁਖਰਜੀ ਨੂੰ ਧਰਮਿੰਦਰ ਨੇ ਪੂਰੀ ਰਾਤ ਕੀਤਾ ਸੀ ਪਰੇਸ਼ਾਨ, ਪੜ੍ਹੋ ਇਹ ਖ਼ਾਸ ਕਿੱਸਾ

On Punjab

ਸ਼ਵੇਤਾ ਤਿਵਾੜੀ ‘ਤੇ ਲੱਗੇ ਬੱਚਾ ਲੈ ਕੇ ਭੱਜਣ ਦੇ ਇਲਜ਼ਾਮ, ਸਬੂਤ ਵਜੋਂ ਐਕਸ ਪਤੀ ਨੇ ਸ਼ੇਅਰ ਕੀਤੀ ਵੀਡੀਓ

On Punjab

‘ਸੋਨੂੰ ਸੂਦ ਪੰਜਾਬ ਨੂੰ ਤੁਹਾਡੇ ‘ਤੇ ਮਾਣ ਹੈ’ – ਵੀ ਪੀ ਸਿੰਘ ਬਦਨੌਰ

On Punjab