ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਹੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਕਰ ਰਿਹਾ ਹੈ। ਅੱਤਵਾਦ ਨੂੰ ਪਨਾਹ ਦੇਣ ਵਾਲਾ ਪਾਕਿਸਤਾਨ ਭਾਰਤ ਖਿਲਾਫ ਹਰ ਦਿਨ ਕੋਈ ਨਾ ਕੋਈ ਨਵੀਂ ਚਾਲ ਚਲ ਰਿਹਾ ਹੈ। ਹੁਣ ਖ਼ਬਰ ਆਈ ਹੈ ਕਿ ਪਾਕਿਸਤਾਨ ਵੱਡੇ ਐਕਸ਼ਨ ਦੀ ਤਿਆਰੀ ਕਰ ਰਿਹਾ ਹੈ। ਸੂਤਰਾਂ ਮੁਤਾਬਕ, ਪਾਕਿ ਨੇ ਸਿਆਲਕੋਟ ਸਰਹੱਦ ‘ਤੇ ਆਪਣੇ ਨਵਾਨ ਤਾਇਨਾਤ ਕੀਤੇ ਹਨ। ਇਸ ਦੇ ਨਾਲ ਹੀ ਪਾਕਿ ਨੇ ਗਲੋਬਲ ਅੱਤਵਾਦੀ ਅਤੇ ਜੈਸ਼-ਏ-ਮੁਹਮੰਦ ਦੇ ਸਰਗਨਾ ਸਮੂਦ ਅਜ਼ਹਰ ਨੂੰ ਵੀ ਰਿਹਾ ਕਰ ਦਿੱਤਾ ਹੈ ਤਾਂ ਜੋ ਉਹ ਭਾਰਤ ਖਿਲਾਫ ਕੋਈ ਸਾਜਿਸ਼ ਘੜ੍ਹ ਸਕੇ।
ਸੂਤਰਾਂ ਮੁਤਾਬਕ ਪਾਕਿਸਤਾਨ ਨੇ ਮਸੂਦ ਨੂੰ ਭਾਰਤ ਖਿਲਾਫ ਸਾਜਿਸ਼ ਦੀ ਖੁਲ੍ਹੀ ਛੁੱਟ ਦਿੱਤੀ ਹੈ। ਪਾਕਿ ਨੇ ਮਸੂਦ ਨੂੰ ਇਸ ਲਈ ਆਜ਼ਾਦ ਕੀਤਾ ਹੈ ਤਾਂਜੋ ਉਹ ਕੋਈ ਅੱਤਵਾਦੀ ਸਾਜਿਸ਼ ਨੂੰ ਅੰਜ਼ਾਮ ਦੇ ਸਕੇ। ਮਸੂਦ ਨੇ ਪਾਕਿਸਤਾਨ ‘ਚ ਆਜ਼ਾਦੀ ਮਿਲਦੇ ਹੀ ਅੱਤਵਾਦੀਆਂ ਦੇ ਲਈ ਗਾਈਡਲਾਈਨ ਵੀ ਜਾਰੀ ਕਰ ਦਿੱਤੀ ਹੈ।
ਮਸੂਦ ਨੇ ਅੱਤਵਾਦੀਆਂ ਨੂੰ ਪੱਥਰਬਾਜ਼ੀ ਤੋਂ ਦੂਰ ਰਹਿਣ ਦੀ ਨਸੀਅੱਤ ਦਿੱਤੀ ਹੈ। ਇਸ ਦੇ ਨਾਲ ਹੀ ਉੁਸ ਨੇ ਅੱਤਵਾਦੀਆਂ ਨੂੰ ਭਾਰਤੀ ਸਰੱਖਿਆਬਲਾਂ ‘ਤੇ ਹਮਲਾ ਕਰਨ ਅਤੇ ਉਨ੍ਹਾਂ ਤੋਂ ਹੱਥਿਆਰ ਖੋਹਣ ਦੀ ਗਾਈਡਲਾਈਨ ਜਾਰੀ ਕੀਤੀ ਹੈ। ਗਾਈਡਲਾਈਨ ‘ਚ ਇਹ ਵੀ ਕਿਹਾ ਗਿਆ ਹੈ ਕਿ ਇੰਟਰਨੈੱਟ ਬੰਦ ਹੋਵੇ ਤਾਂ ਫੋਨ ਅਤੇ ਮੈਸੇਜ ਨਾ ਕਰਨ। ਐਮਰਜੈਂਸੀ ‘ਚ ਮੈਨ ਟੂ ਮੈਨ ਕਾਨਟੈਕਟ ਕਰਨ ਅਤੇ ਆਪਣੀ ਥਾਂ ਬਦਲਦੇ ਰਹਿਣ।
ਇਸ ਤੋਂ ਇਲਾਵਾ ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਿਆਲਕੋਟ ਸਰਹੱਦ ‘ਤੇ ਵੱਡੇ ਐਕਸ਼ਨ ਦੀ ਤਿਆਰੀ ‘ਚ ਹੈ। ਸਿਆਲਕੋਟ ਜਿਹੇ ਆਪ੍ਰੇਸ਼ਨ ਦੇ ਲਈ ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਸੈਨਾ ਮੁਖੀ ਬਾਜਵਾ ਦਾ ਕਾਰਜਕਾਲ ਤਿੰਨ ਸਾਲ ਲਈ ਵਧਾਇਆ ਹੈ।