ਝਾਰਖੰਡ: ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਤੋਂ ਇੱਕ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ।ਇੱਥੇ ਸੋਮਵਾਰ ਨੂੰ ਮਹਿਜ਼ 12 ਸਾਲਾ ਲੜਕੇ ਨੇ ਇੱਕ ਤਿੰਨ ਸਾਲਾ ਨਾਬਾਲਗ ਬੱਚੀ ਨਾਲ ਬਲਾਤਕਾਰ ਕੀਤਾ ਹੈ।ਦਰਜ FIR ਮੁਤਾਬਿਕ ਇਹ ਰੇਪ ਪੀੜਤ ਬੱਚੀ ਦੇ ਹੀ ਗੁਆਂਢੀ ਨੇ ਕੀਤਾ ਜਦੋਂ ਬੱਚੀ ਕਿਰਾਏ ਦੇ ਮਕਾਨ ‘ਚ ਖੇਡਦੇ ਹੋਏ ਬਾਹਰ ਆ ਗਈ।
ਪੁਲਿਸ ਨੇ ਮੁਲਜ਼ਮ ਅਤੇ ਉਸਦੇ ਪਿਤਾ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਿਕ ਪੀੜਤ ਦਾ ਬਾਪ ਘਟਨਾ ਸਮੇਂ ਸ਼ਹਿਰ ਵਿੱਚ ਮੌਜੂਦ ਨਹੀਂ ਸੀ ਜਿਸ ਕਾਰਨ FIR ਦਰਜ ਕਰਨ ਵਿੱਚ ਵੀ ਦੇਰੀ ਹੋਈ।