55.36 F
New York, US
April 23, 2025
PreetNama
ਫਿਲਮ-ਸੰਸਾਰ/Filmy

‘ਸ਼ਰਾਬ’ ਗਾਣੇ ’ਤੇ ਗਾਇਕ ਕਰਨ ਔਜਲਾ ਤੇ ਹਰਜੀਤ ਹਰਮਨ ਦੀ ਪੇਸ਼ੀ 22 ਨੂੰ

ਵਿਸ਼ਵ ਪ੍ਰਸਿੱਧ ਗਾਇਕ ਕਰਨ ਔਜਲਾ ਤੇ ਹਰਜੀਤ ਹਰਮਨ ਵਲੋਂ ਹਾਲ ਹੀ ’ਚ ਰਿਲੀਜ਼ ਹੋਏ ‘ਸ਼ਰਾਬ’ ਗਾਣੇ ’ਤੇ ਨੋਟਿਸ ਲੈਂਦਿਆਂ ‘ਪੰਜਾਬ ਰਾਜ ਮਹਿਲਾ ਕਮਿਸ਼ਨ’ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵਲੋਂ ਸ਼ੋਅ ਮੋਟੋ ਨੋਟਿਸ ਜਾਰੀ ਕੀਤਾ ਗਿਆ ਹੈ।

ਸ਼੍ਰੀ ਪੰਡਿਤਰਾਓ ਧਰੇਨਵਰ ਦੀ ਸ਼ਿਕਾਇਤ ’ਤੇ ਬੁੱਧਵਾਰ ਬਾਅਦ ਦੁਪਹਿਰ ਮੀਮੋ ਨੰ. 10431-32 ਤਹਿਤ ਕਮਿਸ਼ਨ ਆਫ਼ ਪੁਲਿਸ ਜਲੰਧਰ ਤੇ ਸੀਨੀਅਰ ਪੁਲਿਸ ਕਪਤਾਨ, ਪਟਿਆਲਾ ਨੂੰ ਭੇਜੇ ਗਏ ਪੱਤਰ ਰਾਹੀਂ ਕਮਿਸ਼ਨ ਦੇ ਧਿਆਨ ’ਚ ਲਿਆਂਦਾ ਗਿਆ ਸੀ ਕਿ ਸਪੀਡ ਰਿਕਾਰਡਜ਼ ਕੰਪਨੀ ਵਲੋਂ ਗਾਇਕ ਕਰਨ ਔਜਲਾ ਤੇ ਹਰਜੀਤ ਹਰਮਨ ਦੀ ਅਵਾਜ਼ ’ਚ ‘ਸ਼ਰਾਬ’ ਗਾਣਾ ਜੋ ਰਿਲੀਜ਼ ਕੀਤਾ ਗਿਆ ਹੈ, ਜਿਸ ’ਚ ਔਰਤਾਂ ਦੀ ਸ਼ਰਾਬ, ਨਸ਼ੇ ਤੇ ਬੰਦੂਕ ਨਾਲ ਤੁਲਨਾ ਕਰ ਕੇ ਔਰਤਾਂ ਦੀ ਬੇਇੱਜ਼ਤੀ ਕੀਤੀ ਗਈ ਹੈ। ਜਿਸ ’ਤੇ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸ਼ੌਅ ਮੋਟੋ ਲੈਂਦਿਆਂ ਸਪੀਡ ਰਿਕਾਰਡਜ਼ ਕੰਪਨੀ, ਗਾਇਕ ਕਰਨ ਔਜਲਾ ਤੇ ਹਰਜੀਤ ਹਰਮਨ ਨੂੰ 22 ਸਤੰਬਰ ਨੂੰ ਆਪਣੇ ਦਫ਼ਤਰ ਪੁਲਿਸ ਅਫ਼ਸਰਾਂ ਨੂੰ ਹਦਾਇਤ ਜਾਰੀ ਕਰਦਿਆਂ ਦੁਪਹਿਰ 12 ਵਜੇ ਪੇਸ਼ੀ ’ਤੇ ਹਾਜ਼ਰ ਹੋਣ ਸਬੰਧੀ ਆਦੇਸ਼ ਜਾਰੀ ਕੀਤੇ ਹਨ।

Related posts

ਗਾਇਕ ਬੀ ਪਰਾਕ ਨੇ ਰਣਵੀਰ ਅਲਾਹਬਾਦੀਆ ਨਾਲ ਪੋਡਕਾਸਟ ਰੱਦ ਕੀਤਾ

On Punjab

Lata Mangeshkar Death : ਲਤਾ ਮੰਗੇਸ਼ਕਰ ਦੁਨੀਆਂ ਨੂੰ ਕਹਿ ਗਈ ਅਲਵਿਦਾ, ਪਰ ਹਰ ਦਿਲ ‘ਚ ਰਹੇਗੀ ਜ਼ਿੰਦਾ ; ਸੀਐਮ ਧਾਮੀ ਨੇ ਭੇਟ ਕੀਤੀ ਸ਼ਰਧਾਂਜਲੀ

On Punjab

ਇਸ ਸ਼ਖਸ ਨੇ ਹੇਮਾ ਮਾਲਿਨੀ ਨੂੰ ਫ਼ਿਲਮ ’ਚੋਂ ਧੱਕੇ ਮਾਰ ਕੱਢਿਆ ਸੀ ਬਾਹਰ

On Punjab