Shweta marriage poisonous infection: ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਨਿਜੀ ਜਿੰਦਗੀ ਵਿੱਚ ਕਾਫੀ ਸਮੇਂ ਤੋਂ ਬਹੁਤ ਕੁੱਝ ਹੋ ਰਿਹਾ ਹੈ। ਦੂਜੇ ਪਤੀ ਅਭਿਨਵ ਕੋਹਲੀ ਨਾਲ ਉਨ੍ਹਾਂ ਦਾ ਵਿਆਹ ਵਿਵਾਦਾਂ ਵਿੱਚ ਹੈ। ਮਾਮਲਾ ਹੁਣ ਇੰਨਾ ਵੱਧ ਗਿਆ ਸੀ ਕਿ ਉਨ੍ਹਾਂ ਨੇ ਅਭਿਨਵ ਦੇ ਖਿਲਾਫ ਪੁਲਿਸ ਵਿੱਚ ਘਰੇਲੂ ਹਿੰਸਾ ਦਾ ਕੇਸ ਦਰਜ ਕਰ ਦਿੱਤਾ ਸੀ।
ਮਹੀਨਿਆਂ ਬਾਅਦ ਅਦਾਕਾਰਾ ਨੇ ਪਾਰਿਵਾਰਿਕ ਜਿੰਦਗੀ ਵਿੱਚ ਪਤੀ ਨਾਲ ਹੋਏ ਕਲੇਸ਼ ਤੇ ਚੁੱਪੀ ਤੋੜੀ ਹੈ।ਮੀਡੀਆ ਨਾਲ ਗੱਲਬਾਤ ਦੌਰਾਨ ਇੰਟਰਵਿਊ ਵਿੱਚ ਸ਼ਵੇਤਾ ਤਿਵਾਰੀ ਨੇ ਦੂਜੇ ਪਤੀ ਅਭਿਨਵ ਕੋਹਲੀ ਦੀ ਤੁਲਨਾ ਜਹਿਰੀਲੇ ਇਨਫੈਕਸ਼ਨ ਨਾਲ ਕੀਤੀ ਹੈ।ਅਦਾਕਾਰਾ ਨੇ ਕਿਹਾ ਕਿ ਸੱਚ ਕਹਾਂ ਤਾਂ ਹੁਣ ਮੈਂ ਖੁਸ਼ ਹਾਂ , ਇੱਕ ਇਨਫੈਕਸ਼ਨ ਦੇ ਕਾਰਨ ਤੋਂ ਮੈਂ ਬੁਰੇ ਦੌਰ ਤੋਂ ਗੁਜਰ ਰਹੀ ਸੀ ਪਰ ਹੁਣ ਇਨਫੈਕਸ਼ਨ ਦਾ ਇਲਾਜ ਹੋ ਗਿਆ ਹੈ। ਇਹ ਇਨਫੈਕਸ਼ਨ ਮੇਰੇ ਸਰੀਰ ਤੋਂ ਬਾਹਰ ਕੱਢਿਆ ਗਿਆ ਹੈ।ਇੱਕ ਇਨਫੈਕਸ਼ਨ ਜੋ ਮੈਨੂੰ ਬੁਰੀ ਤਰ੍ਹਾਂ ਤੰਗ ਕੀਤੇ ਹੋਇਆ ਸੀ, ਜਿਸ ਨੂੰ ਹੁਣ ਮੈਂ ਕੱਢ ਕੇ ਬਾਹਰ ਸੁੱਟਿਆ ਹੈ।
ਲੋਕਾਂ ਨੇ ਸੋਚਿਆ ਕਿ ਉਹ ਮੇਰੇ ਸਰੀਰ ਦਾ ਹਿੱਸਾ ਸੀ ਪਰ ਉਨ੍ਹਾਂ ਨੂੰ ਸਮਝਣਾ ਪਵੇਗਾ ਕਿ ਉਹ ਜਹਰੀਲਾ ਸੀ। ਇਸਲਈ ਮੈਨੂੰ ਉਸ ਨੂੰ ਬਾਹਰ ਕੱਢਣਾ ਪਿਆ , ਹੁਣ ਮੈਂ ਫਿਰ ਤੋਂ ਹੈਲਦੀ ਹਾਂ , ਅਜਿਹਾ ਨਾ ਸਮਝੋ ਕਿ ਮੈਂ ਖੁਦ ਨੂੰ ਖੁਸ਼ ਦਿਖਾ ਰਹੀ ਹਾਂ , ਮੈਂ ਸੱਚ ਵਿੱਚ ਖੁਸ਼ ਹਾਂ’।
ਸ਼ਵੇਤਾ ਨੇ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਤੋਂ ਪੁੱਛਣਾ ਚਾਹੁੰਦੀ ਹਾਂ ਕਿਜੋ ਇਹ ਕਹਿ ਰਹੇ ਹਨ ਕਿ ਦੂਜੀ ਵਾਰ ਵੀ ਕਿਸ ਤਰ੍ਹਾਂ ਮੇਰੇ ਵਿਆਹ ਗਲਤ ਹੋ ਸਕਦਾ ਹੈ।ਮੈਂ ਪੁੱਛਣਾ ਚਾਹੁੰਦੀ ਕਿ ਕਿਉਂ ਅਜਿਹਾ ਨਹੀਂ ਹੋ ਸਕਦਾ, ਘੱਟ ਤੋਂ ਘੱਟ ਮੇਰੇ ਵਿੱਚ ਸਾਹਮਣੇ ਆ ਕੇ ਬੋਲਣ ਦੀ ਹਿੰਮਤ ਤਾਂ ਹੈ, ਮੈਂ ਅੱਜ ਜੋ ਵੀ ਕਰ ਰਹੀ ਹਾਂ ਉਹ ਮੇਰੇ ਪਰਿਵਾਰ ਅਤੇ ਬੱਚਿਆਂ ਦੀ ਭਲਾਈ ਦੇ ਲਈ ਹੈ।
ਕੁੱਝ ਲੋਕ ਅਜਿਹਾ ਹੈ ਜੋ ਵਿਆਹੁਤਾ ਹਨ ਪਰ ਉਨ੍ਹਾਂ ਦੀ ਗਰਲਫ੍ਰੈਂਡ ਅਤੇ ਬੁਆਏਫ੍ਰੈਂਡ ਹੈ। ਮੈਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਤੋਂ ਕਾਫੀ ਵਧੀਆ ਹਾਂ, ਮੇਰੇ ਵਿੱਚ ਹਿੰਮਤ ਹੈ ਕਿਸੇ ਨੂੰ ਇਹ ਕਹਿਣ ਦੀ ਕਿ ਹੁਣ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦੀ ਹਾਂ’।
ਮੈਂ ਲੋਕਾਂ ਦੀ ਫਿਕਰ ਕੀਤੇ ਬਿਨ੍ਹਾਂ ਜਿੰਦਗੀ ਦੇ ਮੁਸ਼ਕਿਲ ਫੈਸਲੇ ਲੈ ਰਹੀ ਹਾਂ , ਲੋਕ ਮੇਰੇ ਬਿਆਨ ਵਿੱਚ ਕੋ ਸੋਚਦੇ ਹਨ , ਕੀ ਲਿਖ ਰਹੇ ਹਨ, ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਨਦਾ। ਮੈਂ ਮਹਿਲਾਵਾਂ ਨੂੰ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਉਹ ਬਿਨ੍ਹਾਂ ਕਿਸੇ ਦੀ ਫਿਕਰ ਕੀਤੇ ਵਿਆਹ ਦੀਆਂ ਮੁਸ਼ਕਿਲਾਂ ਨੂੰ ਖੁੱਲ੍ਹ ਕੇ ਸਾਹਮਣੇ ਰੱਖਣ।
ਕੁੱਝ ਮਹੀਨੇ ਪਹਿਲਾਂ ਸ਼ਵੇਤਾ ਤਿਵਾਰੀ ਨੇ ਸਮਤਾ ਨਗਰ ਪੁਲਿਸ ਥਾਣੇ ਵਿੱਚ ਪਤੀ ਅਭਿਨਵ ਕੋਹਲੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਖਬਰਾਂ ਸਨ ਕਿ ਅਭਿਨਵ ਬੇਟੀ ਪਲਕ ਨੂੰ ਅਪਸ਼ਬਦ ਬੋਲਦੇ ਹਨ, ਅਭਿਨਵ ਦੇ ਖਿਲਾਫ ਆਈਪੀਸੀ ਦੀ ਧਾਰਾ 354-ਏ, 323, 504, 506 , 509 ਦੇ ਹੇਠਾਂ ਕੇਸ ਦਰਜ ਹੋਇਆ ਸੀ।ਕੇਸ ਦਰਜ ਹੋਣ ਤੋਂ ਬਾਅਦ ਅਭਿਨਵ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।ਉਨ੍ਹਾਂ ਦੀ ਕੋਰਟ ਵਿੱਚ ਪੇਸ਼ੀ ਹੋਈ ਸੀ, ਦੋ ਸਿਨ ਹਿਰਾਸਤ ਵਿੱਚ ਬਤੀਤ ਕਰਨ ਤੋਂ ਬਾਅਦ ਅਭਿਨਵ ਨੂੰ ਜਮਾਨਤ ਮਿਲ ਗਈ ਸੀ।