22.12 F
New York, US
February 22, 2025
PreetNama
ਸਮਾਜ/Social

ਸ਼ਹੀਦ ਉਧਮ ਸਿੰਘ ਦੀ ਬਰਸੀ ‘ਤੇ ਝਾਤ ਮਾਰੋ ਆਜ਼ਾਦੀ ਘੁਲਾਟੀਏ ਬਾਰੇ ਕੁੱਝ ਤੱਥਾਂ ‘ਤੇ

ਸ਼ਹੀਦ ਉਧਮ ਸਿੰਘ ਨੂੰ 31 ਜੁਲਾਈ, 1940 ਨੂੰ ਫਾਂਸੀ ਦੇ ਤਖਤੇ ‘ਤੇ ਲਟਕਾ ਦਿੱਤਾ ਗਿਆ ਸੀ। ਉਧਮ ਸਿੰਘ ਨੇ ਪੰਜਾਬ ਦੇ ਸਾਬਕਾ ਉਪ ਗਵਰਨਰ ਜਨਰਲ ਮਾਈਕਲ ਓ ’ਡਵਾਇਰ ਦਾ ਕਤਲ ਕਰ ਦਿੱਤਾ ਸੀ। ਜਨਰਲ ਡਵਾਇਰ ਉਹ ਵਿਅਕਤੀ ਸੀ ਜਿਸ ਨੇ ਪੰਜਾਬ ‘ਚ ਜ਼ਾਲਿਆਂ ਵਾਲਾ ਬਾਗ ਕਤਲੇਆਮ ਲਈ ਆਦੇਸ਼ ਦਿੱਤੇ ਸਨ।

ਉਧਮ ਸਿੰਘ ਦਾ ਜਨਮ ਸੰਗਰੂਰ ਦੇ ਸ਼ੇਰ ਸਿੰਘ ‘ਚ 26 ਦਸੰਬਰ 1899 ਨੂੰ ਹੋਇਆ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਧਮ ਸਿੰਘ ਤੇ ਉਨ੍ਹਾਂ ਦਾ ਭਰਾ ਪੁਤਲੀਘਰ ਵਿੱਚ ਸੈਂਟਰਲ ਖ਼ਾਲਸਾ ਅਨਾਥ ਆਸ਼ਰਮ ਚਲੇ ਗਏ।

ਜਿਵੇਂ ਕਿ ਦੇਸ਼ ਉਧਮ ਸਿੰਘ ਨੂੰ ਉਨ੍ਹਾਂ ਦੀ ਬਰਸੀ ‘ਤੇ ਯਾਦ ਕਰਦਾ ਹੈ, ਅਸੀਂ ਫ੍ਰੀਡਮ ਫਾਇਟਰ ਬਾਰੇ ਕੁਝ ਤੱਥਾਂ’ ਤੇ ਝਾਤ ਮਾਰਦੇ ਹਾਂ:

● ਉਨ੍ਹਾਂ ‘ਤੇ 1 ਅਪ੍ਰੈਲ 1940 ਨੂੰ ਰਸਮੀ ਤੌਰ’ ਤੇ ਮਾਈਕਲ ਓ ਡਵਾਇਰ ਦੇ ਕਤਲ ਦਾ ਦੋਸ਼ ਲਾਇਆ।

● ਉਹ ਭਗਤ ਸਿੰਘ ਨੂੰ ਆਪਣਾ ਰੋਲ ਮਾਡਲ ਮੰਨਦੇ ਸੀ।

● ਹਿਰਾਸਤ ‘ਚ ਬਿਤਾਏ ਆਪਣੇ ਸਮੇਂ ਦੌਰਾਨ, ਉਹ ਆਪਣੇ ਆਪ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਕਹਿੰਦੇ ਸੀ।

● ਉਨ੍ਹਾਂ ਦੀਆਂ ਅਸਥੀਆਂ ਅੱਜ ਤੱਕ ਜਲਿਆਂਵਾਲਾ ਬਾਗ ਵਿਖੇ ਸੁਰੱਖਿਅਤ ਹਨ।

● ਜਨਰਲ ਡਵਾਇਰ ਦੀ ਹੱਤਿਆ ਲਈ ਉਨ੍ਹਾਂ ਜੋ ਹਥਿਆਰ ਵਰਤਿਆ ਸੀ, ਉਹ ਸਕਾਟਲੈਂਡ ਯਾਰਡ ਦੇ ਇੱਕ ਬਲੈਕ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ। ਇਤਿਹਾਸਕ ਹਥਿਆਰਾਂ ਵਿੱਚ ਇੱਕ ਚਾਕੂ, ਇੱਕ ਡਾਇਰੀ ਤੇ ਗੋਲੀਆਂ ਸ਼ਾਮਲ ਸਨ।

● ਉਨ੍ਹਾਂ ਸ਼ਹੀਦ-ਏ-ਆਜ਼ਮ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ।

● ਦਿਲਚਸਪ ਗੱਲ ਇਹ ਹੈ ਕਿ ਜਨਰਲ ਡਵਾਇਰ ਨੂੰ ਮਾਰਨ ਤੋਂ ਬਾਅਦ ਉਹ ਮੌਕੇ ਤੋਂ ਭੱਜੇ ਨਹੀਂ ਸੀ। ਬਜਾਏ ਇਸ ਦੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਇੰਤਜ਼ਾਰ ਕਰਦੇ ਰਹੇ।

● ਜਦੋਂ ਉਧਮ ਸਿੰਘ ਆਪਣੇ ਮੁਕੱਦਮੇ ਦਾ ਇੰਤਜ਼ਾਰ ਕਰ ਰਹੇ ਸੀ, ਤਾਂ ਉਨ੍ਹਾਂ 42 ਦਿਨਾਂ ਲਈ ਭੁੱਖ ਹੜਤਾਲ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਬਰਦਸਤੀ ਖਾਣਾ ਖਵਾਇਆ ਗਿਆ।

Related posts

ਪਾਕਿਸਤਾਨ ‘ਚ ਫ਼ੌਜ ਤੇ ਸਰਕਾਰ ਵਿਚਾਲੇ ਤਣਾਅ ਵਿਚਾਲੇ ਬਾਜਵਾ ਦੇ ਰਿਟਾਇਰਮੈਂਟ ਦੀ ਚਰਚਾ ਹੋਈ ਤੇਜ਼

On Punjab

10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

On Punjab

ਡਾ ਅੰਬੇਡਕਰ ਨੇ 1940 ’ਚ ਕੀਤਾ ਸੀ ਆਰ.ਐਸ.ਐਸ ‘ਸ਼ਾਖਾ’ ਦਾ ਦੌਰਾ: ਸੰਘ ਦੇ ਮੀਡੀਆ ਵਿੰਗ ਦਾ ਦਾਅਵਾ

On Punjab