Bollywood stars transformation looks: ਫਿਲਮੀ ਸਿਤਾਰੇ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਧਿਆਨ ਰੱਖਦੇ ਹਨ। ਫਿਟਨੈੱਸ ਦੇ ਕਾਰਨ ਫਿਲਮੀ ਸਿਤਾਰਿਆਂ ਦਾ ਲੁਕ ਵੀ ਕਾਫੀ ਨਿਖਰ ਕੇ ਸਾਹਮਣੇ ਆਉਂਦਾ ਹੈ।ਸਾਲ 2019 ਵਿੱਚ ਵੀ ਕਈ ਅਜਿਹੇ ਸਿਤਾਰੇ ਵੇਖਣ ਨੂੰ ਮਿਲੇ, ਜਿਨ੍ਹਾਂ ਨੇ ਆਪਣੇ ਟ੍ਰਾਂਸਫਾਰਮੇਸ਼ਨ ਤੋਂ ਆਪਣੇ ਫੈਨਜ਼ ਨੂੰ ਵੀ ਹੈਰਾਨ ਕਰ ਦਿੱਤਾ। ਆਓ ਇੱਕ ਨਜ਼ਰ ਪਾਉਂਦੇ ਹਾਂ ਅਜਿਹੇ ਹੀ ਸਿਤਾਰਿਆਂ ਤੇ।
ਰਿਤਿਕ ਰੌਸ਼ਨ: ਇਸ ਸਾਲ ਬਾਲੀਵੁਡ ਸਟਾਰ ਰਿਤਿਕ ਰੌਸ਼ਨ ਦੀ ਦੋ ਫਿਲਮਾਂ ਰਿਲੀਜ਼ ਹੋਈਆਂ।ਦੋਵੇਂ ਹੀ ਫਿਲਮਾਂ ਵਿੱਚ ਰਿਤਿਕ ਰੌਸ਼ਨ ਦਾ ਗਜਬ ਦਾ ਟ੍ਰਾਂਸਫਾਰਮੇਸ਼ਨ ਦੇਖਣ ਨੂੰ ਮਿਲਿਆ। ਫਿਲਮ ਸੁਪਰ 30 ਵਿੱਚ ਜਿੱਥੇ ਰਿਤਿਕ ਰੌਸ਼ਨ ਨੂੰ ਇੱਕ ਆਮ ਟੀਚਰ ਦੀ ਭੂਮਿਕਾ ਅਦਾ ਕਰਨੀ ਸੀ ਤਾਂ ਉੱਥੇ ਹੀ ਫਿਲਮ ਵਾਰ ਦੇ ਲਈ ਰਿਤਿਕ ਨੇ ਜਿੰਮ ਵਿੱਚ ਕਾਫੀ ਪਸੀਨਾ ਵਹਾਇਆ।
ਸ਼ਾਹਿਦ ਕਪੂਰ-ਸ਼ਾਹਿਦ ਕਪੂਰ ਦੀ ਇਸ ਸਾਲ ਫਿਲਮ ਕਬੀਰ ਸਿੰਘ ਰਿਲੀਜ਼ ਹੋਈ। ਫਿਲਮ ਨੇ ਬਾਕਸ ਆਫਿਸ ਤੇ ਧਾਮਲ ਮਚਾ ਦਿੱਤਾ ਅਤੇ 200 ਕਰੋੜ ਤੋਂ ਜਿਆਦਾ ਦੀ ਕਮਾਈ ਕੀਤੀ।ਉੱਥੇ ਇਸ ਫਿਲਮ ਦੇ ਲਈ ਸ਼ਾਹਿਦ ਕਪੂਰ ਦਾ ਸ਼ਾਨਦਾਰ ਟ੍ਰਾਂਸਫਾਰਮੇਸ਼ਨ ਦੇਖਣ ਨੂੰ ਮਿਲਿਆ। ਸ਼ਾਦਿਹ ਕਪੂਰ ਨੇ ਆਪਣੇ ਟ੍ਰਾਂਸਫਾਰਮੇਸ਼ਨ ਨਾਲ ਆਪਣੇ ਫੈਨਜ਼ ਦਾ ਦਿਲ ਜਿੱਤ ਲਿਆ।
ਸੋਨਾਕਸ਼ੀ ਸਿਨਹਾ- ਬਾਲੀਵੁਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣੇ ਵਜਨ ਘਟਾਉਣ ਵਿੱਚ ਕਾਫੀ ਕੰਮ ਕੀਤਾ ਹੈ।ਸੋਨਾਕਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਿਲਮਾਂ ਵਿੱਚ ਆਉਣ ਦੇ ਲਈ ਆਪਣਾ 30 ਕਿਲੋ ਵਜਨ ਘਟਾਇਆ ਸੀ।ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਸੋਨਾਕਸ਼ੀ ਦਾ ਵਜਨ ਕਰੀਬ 90 ਕਿਲੋ ਸੀ। ਸੋਨਾਕਸ਼ੀ ਨੇ ਸਲਮਾਨ ਖਾਨ ਦੇ ਕਹਿਣ ਤੇ ਆਪਣਾ ਵਜਨ ਘੱਟ ਕੀਤਾ ਸੀ। ਉੱਥੇ ਹੀ ਦਬੰਗ-3 ਦੇ ਲਈ ਵੀ ਸੋਨਾਕਸ਼ੀ ਨੇ ਇਸ ਸਾਲ ਆਪਣੀ ਫਿਟਨੈੱਸ ਤੇ ਕੰਮ ਕੀਤਾ।
ਰਾਮ ਕਪੂਰ- ਸਾਲ 2019 ਵਿੱਚ ਅਦਾਕਾਰ ਰਾਮ ਕਪੂਰ ਨੇ ਵਜਨ ਘੱਟ ਕੀਤਾ ਹੈ। ਉਨ੍ਹਾਂ ਦੇ ਜਬਰਦਸਤ ਟ੍ਰਾਂਸਫਾਰਮੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ।
ਪਹਿਲੀ ਨਜ਼ਰ ਵਿੱਚ ਤਾਂ ਰਾਮ ਕਪੂਰ ਨੂੰ ਪਹਿਚਾਣ ਪਾਉਣਾ ਵੀ ਮੁਸ਼ਕਿਲ ਸੀ।ਰਾਮ ਕਪੂਰ ਨੇ ਵਜਨ ਘੱਟ ਕਰਨ ਦੇ ਨਾਲ ਆਪਣੇ ਲੁਕਸ ਤੇ ਵੀ ਕੰਮ ਕੀਤਾ।
ਸੈਫ ਅਲੀ ਖਾਨ- ਸੈਫ ਅਲੀ ਖਾਨ ਇਸ ਸਾਲ ਫਿਲਮ ਕਪਤਾਨ ਵਿੱਚ ਨਜ਼ਰ ਆਏ ਸਨ। ਫਿਲਮ ਲਾਲ ਕਪਤਾਨ ਦੇ ਲਈ ਸੈਫ ਨੇ ਆਪਣੇ ਲੁਕਸ ਤੇ ਕੰਮ ਕੀਤਾ ਸੀ।
ਦੀਪਿਕਾ ਪਾਦੁਕੋਣ- ਦੀਪਿਕਾ ਦੀ ਫਿਲਮ ਛਪਾਕ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦੇ ਲਈ ਦੀਪਿਕਾ ਦੇ ਲੁਕ ਵਿੱਚ ਕਾਫੀ ਬਦਲਾਅ ਦੇਖਿਆ ਗਿਆ।ਫਿਲਮ ਵਿੱਚ ਦੀਪਿਕਾ ਨੇ ਐਸਿਡ ਅਟ੍ਰੈਕ ਪੀੜਤ ਦਾ ਕਿਰਦਾਰ ਨਿਭਾਇਆ ਹੈ।
ਰਾਨੂੰ ਮੰਡਲ- ਇਸ ਸਾਲ ਰਾਨੂੰ ਮੰਡਲ ਸੋਸ਼ਲ ਮੀਡੀਆ ਦੀ ਸਨਸਨੀ ਦੇ ਤੌਰ ਤੇ ਸਾਹਮਣੇ ਆਈ ਰੇਲਵੇ ਸਟੇਸ਼ਨ ਤੇ ਇੱਕ ਗਾਣਾ ਗਾ ਕੇ ਫੇਮਸ ਹੋਈ। ਰਾਨੂੰ ਮੰਡਲ ਦੀ ਲਾਈਫ ਅਤੇ ਲੁਕ ਵਿੱਚ ਕਾਫੀ ਬਦਲਾਅ ਵੇਖਣ ਨੂੰ ਮਿਲਿਆ।
ਜੂਹੀ ਪਰਮਾਰ-ਛੋਟੇ ਪਰਦੇ ਦੀ ਸਟਾਰ ਜੂਹੀ ਪਰਮਾਰ ਵੀ ਇਸ ਸਾਲ ਆਪਣੀ ਟਾਂਸਫਾਰਮੇਸ਼ਨ ਦੇ ਲਈ ਸੁਰਖੀਆਂ ਵਿੱਚ ਰਹੀ।ਜੂਹੀ ਨੇ ਸਾਲ 2019 ਵਿੱਚ ਆਪਣਾ ਕਾਫੀ ਵਜਨ ਘਟਾਇਆ ਅਤੇ ਫਿਟਨੈੱਸ ਹਾਸਿਲ ਕੀਤੀ।
ਅਦਨਾਨ ਸਾਮੀ-ਅਦਨਾਨ ਸਾਮੀ ਨੇ ਪਹਿਲਾਂ ਆਪਣੇ ਵਜਨ ਨੂੰ ਕਾਫੀ ਵਜਨ ਘਟਾ ਲਿਆ ਸੀ ਤੇ ਹੁਣ ਫਿਰ ਉਨ੍ਹਾਂ ਨੇ ਵਜਨ ਆਪਣਾ ਵਧਾ ਲਿਆ ਹੈ।