47.37 F
New York, US
November 21, 2024
PreetNama
ਸਮਾਜ/Social

ਸ਼ਾਮ ਢਲਣ ਤੋਂ ਬਾਅਦ ਇਸ ਮੰਦਰ ‘ਚੋਂ ਕੋਈ ਨਹੀਂ ਮੁੜਿਆ, ਜਿਹੜਾ ਰੁਕਿਆ ਬਣ ਗਿਆ ਪੱਥਰ ਦਾ

ਕਹਿੰਦੇ ਹਨ ਭਾਰਤ ‘ਚ ਕੁੱਲ 10 ਲੱਖ ਤੋਂ ਜਿਆਦਾ ਮੰਦਰ ਹਨ ਪਰ ਇਨ੍ਹਾਂ ਦੀ ਮੁਕੰਮਲ ਗਿਣਤੀ ਦੱਸ ਸਕਣਾ ਮੁਮਕਿਨ ਨਹੀਂ ਹੈ। ਸਾਰੇ ਮੰਦਰਾਂ ਦੀਆਂ ਵੱਖ-ਵੱਖ ਖਾਸੀਅਤ ਹਨ। ਇੱਥੇ ਕਈ ਮੰਦਰ ਅਜਿਹੇ ਹਨ ਜਿੱਥੇ ਕਈ ਤਰ੍ਹਾਂ ਦੀਆਂ ਰਹੱਸਮਈ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਇਸ ਦੀ ਵਜ੍ਹਾ ਨਾਲ ਵੀ ਉਹ ਚਰਚਾ ਦਾ ਵਿਸ਼ਾ ਬਣੇ ਰਹੇ ਹਨ। ਦੇਸ਼ ਦੇ ਹਰ ਕੋਨੇ ‘ਚ ਅਜਿਹਾ ਹੀ ਇਕ ਨਾ ਇਕ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ। ਅਜਿਹਾ ਹੀ ਇਕ ਮੰਦਰ ਰਾਜਸਥਾਨ ਦੇ ਬਾੜਮੇਰ ਜਿਲ੍ਹੇ ਵਿਚ ਮੌਜੂਦ ਹੈ ਜਿਸ ਦਾ ਨਾਂ ਕਿਰਾਡੂ ਮੰਦਰ ਹੈ। ਇਸ ਨੂੰ ਰਾਜਸਥਾਨ ਦੇ ਖਜੂਰਾਹੋ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਮੰਦਰ ਦੀ ਬਨਾਵਟ ਦੱਖਣੀ ਭਾਰਤੀ ਸ਼ੈਲੀ ‘ਚ ਕੀਤੀ ਗਈ ਹੈ। ਇਸ ਦੀ ਵਸਤੂਕਲਾ ਰਵਾਇਤੀ ਤੇ ਬਾਹਰੀ ਪ੍ਰਭਾਵਾਂ ਦਾ ਮਿਸ਼ਰਨ ਹੈ ਜਿਸ ਦੀ ਵਜ੍ਹਾ ਨਾਲ ਇਹ ਦੁਨੀਆਭਰ ਵਿਚ ਮਸ਼ਹੂਰ ਹੈ। ਕਿਹਾ ਜਾਂਦਾ ਹੈ ਕਿ 1161 ਈਸਾ ਪੂਰਬ ਇਹ ਜਗ੍ਹਾ ‘ਕਿਰਾਟ ਕੂਪ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਇਸ ਮੰਦਰ ਦੀਆਂ ਪੰਜ ਲੜੀਆਂ ਹਨ ਜਿਸ ਵਿਚ ਸ਼ਿਵ ਮੰਦਰ ਤੇ ਵਿਸ਼ਨੂੰ ਮੰਦਰ ਵੀ ਥੋੜ੍ਹੇ ਬਿਹਤਰ ਹਾਲਤ ‘ਚ ਹਨ, ਬਾਕੀ ਮੰਦਰ ਹੁਣ ਖੰਡਰ ਬਣ ਚੁੱਕੇ ਹਨ। ਸਾਫ਼ ਤੌਰ ‘ਤੇ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਇਸ ਮੰਦਰ ਦਾ ਨਿਰਮਾਣ ਕਿਸ ਨੇ ਕਰਵਾਇਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਗੁਪਤ ਵੰਸ਼, ਸੰਗਮ ਵੰਸ਼ ਜਾਂ ਗੁਰਜਰ-ਪ੍ਰਤੀਹਾਰ ਵੰਸ਼ ਨੇ ਇਸ ਦੀ ਸਥਾਪਨਾ ਕੀਤੀ ਹੋਵੇਗੀ।

ਰਾਤ ਨੂੰ ਕਿਉਂ ਨਹੀਂ ਠਹਿਰਦੇ ਲੋਕ

 

ਇਸ ਮੰਦਰ ਵਿਚ ਲੋਕ ਸ਼ਾਮ ਤੋਂ ਬਾਅਦ ਰੁਕਣ ਤੋਂ ਇਸ ਲਈ ਕਤਰਾਉਂਦੇ ਹਨ ਕਿਉਂਕਿ ਮੰਨਿਆ ਜਾਂਦੈ ਕਿ ਜਿਹੜਾ ਵੀ ਸ਼ਾਮ ਤੋਂ ਬਾਅਦ ਇਸ ਮੰਦਰ ‘ਚ ਰੁਕਿਆ, ਉਹ ਪੱਥਰ ਦਾ ਬਣ ਗਿਆ। ਲੋਕ ਇਸ ਗੱਲ ਤੋਂ ਡਰਦੇ ਹਨ ਕਿਤੇ ਉਹ ਵੀ ਉਸ ਮੰਦਰ ‘ਚ ਰੁਕ ਕੇ ਪੱਥਰ ਦੇ ਨਾ ਬਣ ਜਾਣ।

 

 

ਕੀ ਹੈ ਮਾਨਤਾ ਪਿੱਛੇ ਦੀ ਵਜ੍ਹਾ

ਲੋਕਾਂ ਦਾ ਕਹਿਣਾ ਹੈ ਕਿ ਕਈ ਸਾਲ ਪਹਿਲਾਂ ਕਿਰਾਡੂ ਮੰਦਰ ‘ਚ ਇਕ ਸਾਧੂ ਤੇ ਉਨ੍ਹਾਂ ਦੇ ਚੇਲੇ ਆਏ ਸਨ। ਚੇਲਿਆਂ ਨੂੰ ਮੰਦਰ ‘ਚ ਹੀ ਛੱਡ ਕੇ ਬਾਹਰ ਘੁੰਮਣ ਚਲੇ ਗਏ, ਉਦੋਂ ਉਨ੍ਹਾਂ ਦੇ ਇਕ ਸ਼ਿਸ਼ ਦੀ ਤਬੀਅਤ ਵਿਗੜ ਗਈ। ਜਦੋਂ ਬਾਕੀ ਚੇਲਿਆਂ ਨੇ ਪਿੰਡ ਵਾਲਿਆਂ ਤੋਂ ਮਦਦ ਮੰਗੀ ਤਾਂ ਕਿਸੇ ਨੇ ਉਨ੍ਹਾਂ ਦੀ ਮਦਦ ਨਾ ਕੀਤੀ। ਜਦੋਂ ਸਿੱਧ ਸਾਧੂ ਵਾਪਸ ਆਏ ਤਾਂ ਉਨ੍ਹਾਂ ਕ੍ਰੋਧਿਤ ਹੋ ਕੇ ਪਿੰਡ ਦੇ ਲੋਕਾਂ ਨੂੰ ਸਰਾਪ ਦੇ ਦਿੱਤਾ ਤੇ ਕਿਹਾ ਸੂਰਜ ਡੁੱਬਦੇ ਹੀ ਸਾਰੇ ਪਿੰਡ ਵਾਲੇ ਪੱਥਰ ‘ਚ ਤਬਦੀਲ ਹੋ ਜਾਣ।

 

 

ਇਸ ਮੰਦਰ ਨਾਲ ਜੜੀ ਇਕ ਹੋਰ ਮਾਨਤਾ ਹੈ ਕਿ ਇਕ ਇਸਤਰੀ ਨੇ ਚੇਲਿਆਂ ਦੀ ਮਦਦ ਕੀਤੀ ਸੀ, ਇਸ ਲਈ ਸਾਧੂ ਨੇ ਉਸ ਇਸਤਰੀ ਨੂੰ ਪਿੰਡ ਛੱਡਣ ਨੂੰ ਕਿਹਾ ਸੀ ਤੇ ਪਿੱਛੇ ਮੁੜ ਕੇ ਦੇਖਣ ਤੋਂ ਮਨ੍ਹਾਂ ਕੀਤਾ ਸੀ ਪਰ ਉਸ ਨੇ ਪਿੱਛੇ ਮੁੜ ਕੇ ਦੇਖ ਲਿਆ ਤੇ ਉਹ ਪੱਥਰ ਵਿਚ ਤਬਦੀਲ ਹੋ ਗਈ। ਉਸ ਔਰਤ ਦੀ ਮੂਰਤੀ ਨੂੰ ਮੰਦਰ ਤੋਂ ਕੁਝ ਦੂਰੀ ‘ਤੇ ਸਥਾਪਿਤ ਕੀਤਾ ਗਿਆ ਹੈ।

 

 

Related posts

ਕਦੇ ਸੋਨੇ ਦੀ ਲੰਕਾ ਕਹੇ ਜਾਣ ਵਾਲੇ ਸ੍ਰੀਲੰਕਾ ਦੀ ਹਾਲਤ ਵਿਗੜੀ, ਗੋਟਾਬਾਯਾ ਦੇ ਸਿੰਗਾਪੁਰ ਭੱਜਣ ਤੋਂ ਬਾਅਦ ਕੀ ਹੋਵੇਗਾ !

On Punjab

ਪਾਕਿ ਸਰਕਾਰ ਤੇ ਫ਼ੌਜ ਦੇ ਅੱਤਿਆਚਾਰ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਕਰੀਮਾ ਦੀ ਕੈਨੇਡਾ ‘ਚ ਹੱਤਿਆ

On Punjab

Viral Video : ਘੋੜੇ ‘ਤੇ ਬੈਠ ਕੇ ਪਾਪਾ ਦੀਆਂ ਪਰੀਆਂ ਕਰ ਰਹੀਆਂ ਸਨ ਪਾਰਟੀ, ਫਿਰ ਜੋ ਹੋਇਆ ਉਹ ਵੇਖ ਕੇ ਆਪਣਾ ਹਾਸਾ ਨਹੀਂ ਰੋਕ ਸਕੋਗੇ

On Punjab