Shahrukh Khan Help Govt: ਦੇਸ਼ ਵਿੱਚ ਕੋਰੋਨਾ ਨਾਮ ਦੀ ਮਹਾਂਮਾਰੀ ਤੇਜ਼ੀ ਨਾਲ ਆਪਣੇ ਪੈਰ ਪਸਾਰਦੀ ਜਾ ਰਹੀ ਹੈ । ਦੇਸ਼ ਵਿੱਚ ਘਾਤਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ । ਮੰਤਰਾਲੇ ਦੇ ਅਨੁਸਾਰ ਹੁਣ ਤੱਕ 10 ਹਜ਼ਾਰ 363 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ, ਜਦਕਿ 339 ਲੋਕਾਂ ਦੀ ਮੌਤ ਹੋ ਚੁੱਕੀ ਹੈ । ਹਾਲਾਂਕਿ, 1036 ਵਿਅਕਤੀ ਠੀਕ ਵੀ ਹੋਏ ਹਨ । ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਵੀ ਆਪਣੇ ਵੱਲੋਂ ‘ਕੋਰੋਨਾ’ ਦੀ ਮਾਰ ਝੱਲ ਰਹੇ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਦੱਸਿਆ ਕਿ ਸ਼ਾਹਰੁਖ ਖਾਨ ਨੇ ਸਰਕਾਰ ਦੀ ਮਦਦ ਕਰਨ ਲਈ 25 ਹਜ਼ਾਰ PPE ਕਿੱਟ ਦਿੱਤੀ ਹੈ। ਅਭਿਨੇਤਾ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ ਤਾਂ ਸ਼ਾਹਰੁਖ ਖਾਨ ਨੇ ਵੀ ਜਵਾਬ ਦਿੰਦੇ ਹੋਏ ਧੰਨਵਾਦ ਕੀਤਾ।
ਰਾਜੇਸ ਟੋਪੇ ਨੇ ਟਵੀਟ ਕੀਤਾ, ”25 ਹਜ਼ਾਰ PPE ਕਿੱਟ ਦੇ ਯੋਗਦਾਨ ਲਈ ਬਹੁਤ ਧੰਨਵਾਦ ਸ਼ਾਹਰੁਖ ਖਾਨ। ਇਹ ਕੋਵਿਡ 19 ਖਿਲਾਫ ਸਾਡੀ ਲੜਾਈ ਵਿਚ ਸਹਾਇਤਾ ਕਰੇਗੀ ਅਤੇ ਇਸ ਨਾਲ ਡਾਕਟਰਾਂ ਦੀ ਸੁਰੱਖਿਆ ਕਰਨ ਵਿਚ ਵੀ ਕਾਫੀ ਆਸਾਨੀ ਹੋਵੇਗੀ।” ਇਸੇ ਟਵੀਟ ‘ਤੇ ਸ਼ਾਹਰੁਖ ਖਾਨ ਨੇ ਰਿਪਲਾਈ ਕਰਦੇ ਹੋਏ ਲਿਖਿਆ, ”ਕਿੱਟ ਦੇ ਸਰੋਤ ਵਿਚ ਤੁਹਾਡੀ ਹਰ ਮਦਦ ਲਈ ਧੰਨਵਾਦ। ਅਸੀਂ ਸਾਰੇ ਇਸੇ ਕੋਸ਼ਿਸ਼ ਵਿਚ ਹਾਂ ਕਿ ਅਸੀਂ ਆਪਣੀ ਤੇ ਮਾਨਵਤਾ ਦੀ ਰੱਖਿਆ ਕਰੀਏ। ਸੇਵਾ ਕਰਕੇ ਖੁਸ਼ੀ ਹੋਈ। ਤੁਹਾਡਾ ਪਰਿਵਾਰ, ਟੀਮ ਸੁਰੱਖਿਅਤ ਅਤੇ ਸਿਹਤਮੰਦ ਰਹੇ।’
ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਨੇ ਹਾਲ ਵਿਚ ਪੀ.ਐਮ. ਕੇਅਰਜ ਫੰਡ ਅਤੇ ਮਹਾਰਾਸ਼ਟਰ ਮੁੱਖ ਮੰਤਰੀ ਰਾਹਤ ਕੋਸ਼ ਵਿਚ ਆਰਥਿਕ ਮਦਦ ਦਿੱਤੀ ਹੈ। ਇਸ ਤੋਂ ਇਲਾਵਾ ਪਰਸਨਲ ਪ੍ਰੋਟੈਕਟਿਵ ਕਿੱਟ, ਇਕ ਮਹੀਨੇ ਤਕ ਮੁੰਬਈ ਦੇ 5,500 ਪਰਿਵਾਰਾਂ ਨੂੰ ਭੋਜਨ ਅਤੇ ਲੋੜਵੰਦ ਸਮਾਨ, ਨਾਲ ਹੀ ਮਜ਼ਦੂਰਾਂ ਨੂੰ ਭੋਜਨ ਦੇਣ ਦਾ ਵੀ ਐਲਾਨ ਕੀਤਾ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸ਼ਾਹਰੁਖ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਸ਼ਾਹਰੁਖ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਅਦਾਕਾਰੀ ਕੀਤੀ ਹੈ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ।