29.91 F
New York, US
December 24, 2024
PreetNama
ਫਿਲਮ-ਸੰਸਾਰ/Filmy

ਸ਼ਾਹਰੁਖ ਦੇ ਬਰਥਡੇ ‘ਤੇ ਬੁਰਜ ਖਲੀਫਾ ‘ਤੇ ਸਪੈਸ਼ਲ ਲਾਈਟਿੰਗ, ਦੇਖੋ ਇਸ ਸ਼ਾਨਦਾਰ ਨਜ਼ਾਰਾ ਦਾ ਸਪੈਸ਼ਲ ਵੀਡੀਓ

Shah Rukh khan Burj Khalifa: ਬਾਲੀਵੁਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ 2 ਨਵੰਬਰ ਨੂੰ 54 ਸਾਲ ਦੇ ਹੋ ਗਏ ਹਨ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ਤੇ ਕੇਵਲ ਭਾਰਤ ਹੀ ਨਹੀਂ ਦੁਨੀਆ ਭਰ ਵਿੱਚ ਜਸ਼ਨ ਮਨਾਇਆ ਗਿਆ ਅਤੇ ਉਨ੍ਹਾਂ ਨੂੰ ਦੁਨੀਆ ਭਰ ਤੋਂ ਵਧਾਈਆਂ ਮਿਲੀਆਂ। ਨਾ ਕੇਵਲ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਦੇ ਘਰ ਦੇ ਬਾਹਰ ਜਾ ਕੇ ਉਨ੍ਹਾਂ ਨੂੰ ਵਿਸ਼ ਕੀਤਾ ਬਲਕਿ ਦੁਨੀਆ ਦੀ ਸਭ ਤੋਂ ਉੱਚੀ ਬਿਲਡਿੰਗ ਬੁਰਜ ਖਲੀਫਾ ਤੇ ਵੀ ਕਿੰਗ ਖਾਨ ਦਾ ਜਲਵਾ ਦਿਖਾਈ ਦਿੱਤਾ।

ਇਸ ਸ਼ਾਨਦਾਰ ਨਜ਼ਾਰੇ ਨੂੰ ਸ਼ਾਹਰੁਖ ਖਾਨ ਨੇ ਆਪਣੇ ਟਵਿੱਟਰ ਅਤੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ ਅਤੇ ਹੁਣ ਸੋਸ਼ਲ ਮੀਡੀਆ ਤੇ ਇਹ ਵੀਡੀਓ ਅਤੇ ਇਸ ਜਸ਼ਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸ਼ਾਹਰੁਖ ਖਾਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਬੁਰਗ ਖਲੀਫਾ ਦਾ ਧੰਨਵਾਦ ਅਦਾ ਕੀਤਾ ਹੈ।ਇਸ ਦੌਰਾਨ ਬੁਰਜ ਖਲੀਫਾ ਦੇ ਬਾਹਰ ਸ਼ਾਹਰੁਖ ਖਾਨ ਦੇ ਫੈਨਜ਼ ਦੀ ਭਾਰੀ ਭੀੜ ਵੀ ਮੌਜੂਦ ਸੀ।

ਦੱਸ ਦੇਈਏ ਕਿ ਸ਼ਾਹਰੁਖ ਖਾਨ ਦੇ ਜਨਮਦਿਨ ਤੇ ਬਾਲੀਵੁਡ ਸਟਾਰਜ਼ ਅਤੇ ਉਨ੍ਹਾਂ ਦੇ ਫੈਨਜ਼ ਦੇ ਨਾਲ ਕਈ ਹਸਤੀਆਂ ਨੇ ਜਨਮਦਿਨ ਦੀ ਵਧਾਈ ਦਿੱਤੀਆਂ। ਉੱਥੇ ਸ਼ਾਹਰੁਖ ਖਾਨ ਦੇ ਘਰ ਮੰਨਤ ਦੇ ਬਾਹਰ ਵੀ ਉਨ੍ਹਾਂ ਦੇ ਫੈਨਜ਼ ਇਕੱਠੇ ਹੋਏ ਅਤੇ ਉਨ੍ਹਾਂ ਨੇ ਸ਼ਾਹਰੁਖ ਖਾਨ ਦਾ ਬਰਥਡੇ ਸੈਲੀਬ੍ਰੇਟ ਕੀਤਾ।

ਉਸ ਤੋਂ ਬਾਅਦ ਖੁਦ ਸ਼ਾਹਰੁਖ ਖਾਨ ਹਮੇਸ਼ਾ ਦੀ ਤਰ੍ਹਾਂ ਘਰ ਦੇ ਬਾਹਰ ਆਏ ਅਤੇ ਉਨ੍ਹਾਂ ਨੇ ਫੈਨਜ਼ ਦਾ ਧੰਨਵਾਦ ਅਦਾ ਕੀਤਾ।ਉੱਥੇ ਸ਼ਾਹਰੁਖ ਖਾਨ ਨੇ ਕਿਸੇ ਇੱਕ ਪ੍ਰੋਗਰਾਮ ਵਿੱਚ ਫੈਨਜ਼ ਦੇ ਨਾਲ ਇੱਕ ਵੀਡੀਓ ਵੀ ਬਣਾਇਆ, ਜਿਸ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟਸ ਤੇ ਸ਼ੇਅਰ ਕੀਤਾ ਹੈ।

Related posts

ਫੇਮਸ ਹੁੰਦੇ ਹੀ ਰਾਣੂ ਮੋਂਡਲ ਨੇ ਕੀਤਾ ਵੱਡਾ ਖੁਲਾਸਾ

On Punjab

ਡ੍ਰੀਮ ਗਰਲ ਦੀ ਸਕ੍ਰੀਨਿੰਗ ‘ਤੇ ਨਜ਼ਰ ਆਏ ਬਾਲੀਵੁਡ ਦੇ ਇਹ ਸਿਤਾਰੇ

On Punjab

ਕਾਰ ਹਾਦਸੇ ‘ਚ ਅਦਾਕਾਰ ਦੀ ਹੋਈ ਮੌਤ, ਜਾਣੋ ਪੂਰੀ ਖਬਰ

On Punjab