31.48 F
New York, US
February 6, 2025
PreetNama
ਫਿਲਮ-ਸੰਸਾਰ/Filmy

ਸ਼ਾਹਰੁਖ ਨੇ ਹੋਲੀ ‘ਤੇ ਪਤਨੀ ਗੌਰੀ ਨਾਲ ਕੀਤਾ ਸੀ ਅਜਿਹਾ ਵਰਤਾਅ, ਵੀਡੀਓ ਵਾਇਰਲ

Shahrukh Gauri 1990 holi : ਮੌਕਾ ਕੋਈ ਵੀ ਹੋਵੇ ਬਾਲੀਵੁਡ ਵਿੱਚ ਇਸ ਨੂੰ ਖਾਸ ਤਰੀਕੇ ਨਾਲ ਹੀ ਮਨਾਇਆ ਜਾਂਦਾ ਹੈ। ਹਾਲ ਹੀ ਵਿੱਚ ਹੋਲੀ ਦੇ ਤਿਉਹਾਰ ਉੱਤੇ ਵੀ ਫਿਲਮ ਸਟਾਰਸ ਦੇ ਵਿੱਚ ਜਬਰਦਸਤ ਧੂਮ ਦੇਖਣ ਨੂੰ ਮਿਲੀ। ਪ੍ਰਿਯੰਕਾ ਚੋਪੜਾ ਤੋਂ ਲੈ ਕੇ ਕੈਟਰੀਨਾ ਕੈਫ, ਵਿਕੀ ਕੌਸ਼ਲ ਤੱਕ ਕਈ ਸਟਾਰਸ ਹੋਲੀ ਦੇ ਰੰਗਾਂ ਵਿੱਚ ਪੂਰੀ ਤਰ੍ਹਾਂ ਰੰਗ ਕੇ ਜਬਰਦਸਤ ਮਸਤੀ ਦੇ ਮੂਡ ਵਿੱਚ ਨਜ਼ਰ ਆਏ।

ਉੱਥੇ ਹੀ ਹੁਣ ਬਾਲੀਵੁਡ ਦੇ ਕਿੰਗ ਖਾਨ ਮਤਲਬ ਕਿ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਪਤਨੀ ਗੌਰੀ ਖਾਨ ਦਾ ਇੱਕ ਹੋਲੀ ਪਾਰਟੀ ਵਿੱਚ ਮਸਤੀ ਭਰਿਆ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਵੀਡੀਓ 20 ਸਾਲ ਪੁਰਾਣਾ ਹੈ। ਜਿਸ ਨੂੰ ਫਿਲਮ ਮੇਕਰ ਸੁਭਾਸ਼ ਘਈ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ।

ਸੁਭਾਸ਼ ਘਈ ਨੇ 20 ਸਾਲ ਪੁਰਾਣਾ ਵੀਡੀਓ ਸ਼ੇਅਰ ਕਰਦੇ ਹੋਏ ਟਵਿੱਟਰ ਪੋਸਟ ਵਿੱਚ ਲਿਖਿਆ – ਮੁਖਤਾ ਆਰਟਸ ਵਿੱਚ ਹੋਲੀ ਪਾਰਟੀ ਨਾਲ ਜੁੜੀਆਂ ਯਾਦਾਂ। ਮਡ ਆਈਲੈਂਡ, ਮੇਘਨਾ ਕਾਟੇਜ ਵਿੱਚ ਸੁਭਾਸ਼ ਘਈ ਦੀ ਹੋਲੀ ਪਾਰਟੀ 2000 ਵਿੱਚ ਸ਼ਾਹਰੁਖ ਖਾਨ, ਗੌਰੀ ਅਤੇ ਦੋਸਤ ਮਤਲਬ ਇਹ ਹੋਲੀ ਪਾਰਟੀ 2000 ਵਿੱਚ ਆਯੋਜਿਤ ਹੋਈ ਸੀ।

ਸੁਭਾਸ਼ ਘਈ ਦੁਆਰਾ ਸ਼ੇਅਰ ਕੀਤੇ ਗਏ ਇਸ ਵੀਡੀਓ ਵਿੱਚ ਵਿੱਖ ਰਿਹਾ ਹੈ ਕਿ ਪਹਿਲਾ ਸ਼ਾਹਰੁਖ ਖਾਨ ਨੂੰ ਦੋਸਤਾਂ ਦੇ ਨਾਲ ਮਿਲਕੇ ਸੁਭਾਸ਼ ਘਈ ਰੰਗ ਨਾਲ ਭਰੇ ਟੈਂਕ ਵਿੱਚ ਡੁਬਾਉਂਦੇ ਹਨ ਅਤੇ ਫਿਰ ਸ਼ਾਹਰੁਖ ਆਪਣੀ ਪਤਨੀ ਗੌਰੀ ਖਾਨ ਨੂੰ ਬਹੁਤ ਪਿਆਰ ਨਾਲ ਲੈ ਜਾ ਕੇ ਰੰਗ ਵਿੱਚ ਡੁਬਕੀ ਲਗਵਾਉਂਦੇ ਹਨ। 20 ਸਾਲ ਪੁਰਾਣਾ ਇਹ ਵੀਡੀਓ ਅੱਜ ਵੀ ਸੋਸ਼ਲ ਮੀਡੀਆ ਉੱਤੇ ਮੌਜੂਦ ਹੈ। ਉੱਥੇ ਹੀ ਗੌਰੀ ਖਾਨ ਨੂੰ ਡੁਬਕੀ ਲਗਵਾਉਣ ਤੋਂ ਬਾਅਦ ਸ਼ਾਹਰੁਖ ਖਾਨ, ਉਨ੍ਹਾਂ ਦੇ ਨਾਲ ਢੋਲ ਉੱਤੇ ਕਰੇਜੀ ਡਾਂਸ ਕਰਦੇ ਹੋਏ ਵੀ ਦਿਖਦੇ ਹਨ।

ਦੋਨਾਂ ਨੂੰ ਡਾਂਸ ਕਰਦੇ ਹੋਏ ਆਲੇ ਦੁਆਲੇ ਖੜੇ ਲੋਕ ਬਹੁਤ ਮਜੇ ਨਾਲ ਵੇਖ ਰਹੇ ਹਨ। ਉੱਥੇ ਹੀ ਇਸ ਪੂਰੀ ਪਾਰਟੀ ਦੌਰਾਨ ਸ਼ਾਹਰੁਖ ਅਤੇ ਗੌਰੀ ਰੰਗ ਅਤੇ ਮਸਤੀ ਵਿੱਚ ਨਜ਼ਰ ਆਏ। ਆਪ ਸੁਭਾਸ਼ ਘਈ ਵੀ ਜੱਮਕੇ ਇੰਨਜੁਆਏ ਕਰਦੇ ਵਿਖੇ। ਦੱਸ ਦੇਈਏ ਕਿ ਸੁਭਾਸ਼ ਘਈ ਹਰ ਸਾਲ ਮਡ ਆਈਲੈਂਡ ਉੱਤੇ ਹੋਲੀ ਦੀ ਪਾਰਟੀ ਰੱਖਦੇ ਸਨ ਪਰ ਹੌਲੀ – ਹੌਲੀ ਉਨ੍ਹਾਂ ਨੇ ਪਾਰਟੀ ਕਰਨਾ ਬੰਦ ਕਰ ਦਿੱਤਾ। ਹੁਣ ਇਸ ਸ਼ਾਨਦਾਰ ਹੋਲੀ ਪਾਰਟੀ ਦੀਆਂ ਸਿਰਫ ਯਾਦਾਂ ਹੀ ਬਾਕੀ ਰਹਿ ਗਈਆਂ ਹਨ।

Related posts

ਛਾ ਗਿਆ ਹਿਨਾ ਖਾਨ ਦਾ ਅੰਦਾਜ਼ , ਪੈਂਟ ਸੂਟ ਵਿੱਚ ਮੈਗਜੀਨ ਦੇ ਲਈ ਕਰਵਾਇਆ ਫੋਟੋਸ਼ੂਟ

On Punjab

ਲੋਕਾਂ ਦੀ ਭਲਾਈ ਦੇ ਲਈ ਅੱਗੇ ਆਏ ਸਨੀ ਦਿਓਲ,ਕੀਤਾ ਇਹ ਵੱਡਾ ਐਲਾਨ

On Punjab

ਬਿਪਾਸ਼ਾ ਬਾਸੂ ਨਾਲ ਯੋਗ ਕਰਨ ਲਈ ਹੋ ਜਾਓ ਤਿਆਰ, ਅੱਜ ਹੀ ਮਿਲੇਗਾ ਮੌਕਾ

On Punjab