ਸੁਪਰ ਸਟਾਰਸ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਹਾਲ ਹੀ ‘ਚ ਇੱਕ ਵਿਆਹ ‘ਚ ਐਥਨਿਕ ਡ੍ਰੈਸੀਜ਼ ‘ਚ ਨਜ਼ਰ ਆਈ। ਇਸ ਦੌਰਾਨ ਸੁਹਾਨਾ ਬੇਹੱਦ ਖੂਬਸੂਰਤ ਲੱਗ ਰਹੀ ਸੀ।ਆਪਣੀ ਕਜ਼ਨ ਦੇ ਵਿਆਹ ‘ਚ ਡਾਰਕ ਗ੍ਰੀਨ ਕੱਲਰ ਸਾੜੀ ਤੇ ਹੱਥਾਂ ‘ਚ ਮਹਿੰਦੀ ਲਾ ਕੇ ਸੁਹਾਨਾ ਦਾ ਰਵਾਇਤੀ ਰੂਪ ਫੈਨਸ ਨੂੰ ਖੂਬ ਪਸੰਦ ਆ ਰਿਹਾ ਹੈ।ਸੁਹਾਨਾ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ।ਇਨ੍ਹਾਂ ਤਸਵੀਰਾਂ ‘ਚ ਸੁਹਾਨਾ ਨੂੰ ਆਪਣੇ ਕਜ਼ਨ ਨਾਲ ਸਮਾਈਲ ਕਰਦੇ ਹੋਏ ਪੋਜ਼ ਦਿੱਤੇ।
ਉਧਰ ਦੂਜੇ ਪਾਸੇ ਸੁਹਾਨਾ ਹਲਕੇ ਰੰਗ ਦੀ ਸਲਵਾਰ ਕਮੀਜ਼ ‘ਚ ਵੀ ਨਜ਼ਰ ਆਈ।ਇਸ ਲੁੱਕ ‘ਚ ਸੁਹਾਨਾ ਨੇ ਬੇਹੱਦ ਘੱਟ ਮੇਕਅੱਪ ਕੀਤਾ ਸੀ। ਆਪਣੀ ਲੁੱਕ ਨਾਲ ਸੁਹਾਨਾ ਨੇ ਚੁੰਨੀ ਨੂੰ ਇੱਕ ਪਾਸੇ ਲਿਆ ਤੇ ਵਾਲਾਂ ਨੂੰ ਖੁੱਲ੍ਹਾ ਰਹਿਣ ਦਿੱਤਾ।