ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਨਾਟੋ ਪ੍ਰਧਾਨ ਸੋਮਵਾਰ ਨੂੰ ਸਿਖਰ ਸੰਮੇਲਨ ਦੌਰਾਨ ਅਫ਼ਗਾਨਿਸਤਾਨ ਨੂੰ ਪ੍ਰਤੀਕ-ਆਤਮਿਕ ਵਿਦਾਈ ਦੇਣਗੇ। ਅਫ਼ਗਾਨਿਸਤਾਨ ਤੋਂ ਅਮਰੀਕੀ ਅਤੇ ਸਹਿਯੋਗੀ ਦੇਸ਼ਾਂ ਦੇ ਫ਼ੌਜੀਆਂ ਦੀ ਵਾਪਸੀ ਤੋਂ ਪਹਿਲਾਂ ਇਹ ਨਾਟੋ ਦਾ ਆਖ਼ਰੀ ਸ਼ਿਖਰ ਸੰਮੇਲਨ ਹੈ। ਸੰਮੇਲਨ ਦੌਰਾਨ ਇਸ ਗੱਲ ’ਤੇ ਵੀ ਵਿਚਾਰ ਕੀਤਾ ਜਾਵੇਗਾ ਕਿ ਨਾਟੋ ਨੂੰ ਉਮੀਦਾਂ ਭਰੀ ਮੁਹਿੰਮ ਲਈ ਕੀ ਕੀਮਤ ਚੁਕਾਉਣੀ ਪਈ।