ਅਕਸਰ ਚੀਨ ਦੀ ਸਿੱਧੀ ਆਲੋਚਨਾ ਕਰਨ ਤੋਂ ਬਚਣ ਵਾਲੇ ਨਿਊਜ਼ੀਲੈਂਡ ਦੇ ਤੇਵਰ ਵੀ ਹੁਣ ਬਦਲ ਰਹੇ ਹਨ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸ਼ਿਨਜਿਯਾਂਗ ‘ਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚੀਨ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਦੀ ਵਿਸ਼ਵ ‘ਚ ਵਧਦੀ ਹਾਜ਼ਰੀ ਦੌਰਾਨ ਉਸ ਦੇ ਮਨੁੱਖੀ ਅਧਿਕਾਰ ਰਿਕਾਰਡ ਕਾਰਨ ਮਤਭੇਦਾਂ ਨੂੰ ਹੱਲ ਕਰਨਾ ਮੁਸ਼ਕਿਲ ਹੋ ਰਿਹਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਦੀ ਅਕਸਰ ਹੋਰ ਆਗੂਆਂ ਦੀ ਤੁਲਨਾ ‘ਚ ਭਾਸ਼ਾ ਤੇ ਸੰਦੇਸ਼ ਅਕਸਰ ਸਿੱਧੇ ਤੌਰ ‘ਤੇ ਨਹੀਂ ਹੁੰਦੇ ਹਨ। ਉਹ ਹੁਣ ਤਕ ਚੀਨ ਦੀ ਆਲੋਚਨਾ ਕਰਨ ਤੋਂ ਬਚਦੀ ਹੈ। ਤਾਜ਼ਾ ਬਿਆਨ ਉਨ੍ਹਾਂ ਦੀ ਚੀਨ ਨੂੰ ਲੈ ਕੇ ਬਦਲ ਰਹੇ ਨਜ਼ਰੀਏ ਦਾ ਸੰਕੇਤ ਦਿੰਦਾ ਹੈ।ਚੀਨ ਨਿਊਜ਼ੀਲੈਂਡ ਦਾ ਵੱਡਾ ਵਪਾਰਕ ਸਾਂਝੇਦਾਰ ਹਨ। ਚੀਨ ‘ਚ ਮਨੁੱਖੀ ਅਧਿਕਾਰਾਂ ਦੇ ਮੁੱਦੇ ‘ਤੇ ਨਿਊਜ਼ੀਲੈਂਡ ਹੁਣ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਆਦਿ ਦੇਸ਼ਾਂ ਨਾਲ ਆਉਂਦਾ ਦਿਖਾਈ ਦੇ ਰਿਹਾ ਹੈ। ਆਕਲੈਂਡ ‘ਚ ਚਾਈਨਾ ਬਿਜਨੈੱਸ ਮੀਟ ‘ਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਨੇ ਕਿਹਾ ਕਿ ਉਨ੍ਹਾਂ ਨੇ ਚੀਨ ਦੇ ਸ਼ਿਨਜਿਯਾਂਗ ਸੂਬੇ ‘ਚ ਉਈਗਰਾਂ ਦੇ ਮਨੁੱਖੀ ਅਧਿਕਾਰਾਂ ਦੇ ਦੁਰਵਿਵਹਾਰ ਬਾਰੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦੀ ਚਿੰਤਾ ਹਾਂਗਕਾਂਗ ‘ਚ ਰਹਿਣ ਵਾਲੇ ਲੋਕਾਂ ਲਈ ਵੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹੀ ਸਥਿਤੀ ‘ਚ ਤਮਾਮ ਅਜਿਹੇ ਮਾਮਲੇ ਹਨ ਜਿਨ੍ਹਾਂ ਗਲੋਬਲ ਪੱਧਰ ‘ਤੇ ਸੁਲਝਾਉਣ ‘ਚ ਮੁਸ਼ਕਿਲ ਹੋ ਰਹੀ ਹੈ।