3.6-magnitude earthquake jolts Shimla: ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਜਿਸਦੀ ਤੀਬਰਤਾ ਰਿਕਟਰ ਸਕੇਲ ‘ਤੇ 3.6 ਮਾਪੀ ਗਈ ਹੈ । ਜ਼ਿਆਦਾਤਰ ਲੋਕਾਂ ਨੂੰ ਘੱਟ ਤੀਬਰਤਾ ਹੋਣ ਕਾਰਨ ਭੂਚਾਲ ਦਾ ਅਹਿਸਾਸ ਨਹੀਂ ਹੋਇਆ । ਫਿਲਹਾਲ ਇਸ ਮਾਮਲੇ ਵਿੱਚ ਕਿਸੇ ਨੁਕਸਾਨ ਦੀ ਖਬਰ ਨਹੀਂ ਹੈ ।
ਮਿਲੀ ਜਾਣਕਾਰੀ ਅਨੁਸਾਰ ਸ਼ਿਮਲਾ ਵਿੱਚ ਸਵੇਰੇ 5.18 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਭੂਚਾਲ ਦਾ ਕੇਂਦਰ ਸ਼ਿਮਲਾ ਵਿੱਚ ਜ਼ਮੀਨ ਦੇ 10 ਕਿਲੋਮੀਟਰ ਅੰਦਰ ਸੀ । ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਬੀਤੇ 4 ਦਿਨ ਵਿੱਚ ਤੀਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਇਸ ਤੋਂ ਪਹਿਲਾਂ 2 ਅਤੇ 3 ਜਨਵਰੀ ਨੂੰ ਵੀ ਹਿਮਾਚਲ ਦੀ ਧਰਤੀ ਹਿੱਲੀ ਸੀ ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਿਮਾਚਲ ਵਿੱਚ 2 ਜਨਵਰੀ ਨੂੰ ਲਾਹੌਲ ਸਪੀਤੀ ਵਿੱਚ 3.7 ਰਿਕਟਰ ਸਕੇਲ ‘ਤੇ ਭੂਚਾਲ ਆਇਆ ਸੀ । ਇਸ ਤੋਂ ਬਾਅਦ 3 ਜਨਵਰੀ ਨੂੰ ਇਥੇ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । ਉਸ ਸਮੇਂ ਭੂਚਾਲ ਦੀ ਤੀਬਰਤਾ 3.4 ਮਾਪੀ ਗਈ ਸੀ ।