PreetNama
ਫਿਲਮ-ਸੰਸਾਰ/Filmy

ਸ਼ਿਲਪਾ ਤੋਂ ਬਾਅਦ ਹੁਣ ਕੰਗਨਾ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ

Kangana sister adopt baby : ਬਾਲੀਵਡ ਅਦਾਕਾਰਾ ਕੰਗਨਾ ਰਣੌਤ ਦੀ ਭੈਣ ਰਗੋਲੀ ਚੰਦੇਲ ਹਮੇਸ਼ਾ ਹੀ ਆਪਣੇ ਵਿਵਾਦਿਤ ਬਿਆਨਾਂ ਦੇ ਚਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਉੱਥੇ ਹੀ ਹੁਣ ਇੱਕ ਵਾਰ ਫਿਰ ਉਹ ਚਰਚਾ ਵਿੱਚ ਆਈ ਹੈ ਪਰ ਇਸ ਵਾਰ ਉਹ ਪਰਸਨਲ ਲਾਇਫ ਦੇ ਚਲਦੇ ਸੁਰਖੀਆਂ ਬਟੋਰ ਰਹੀ ਹੈ।

ਖਬਰ ਹੈ ਕਿ ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਵੀ ਇੱਕ ਬੇਟੀ ਨੂੰ ਗੋਦ ਲੈਣ ਵਾਲੀ ਹੈ ਜਿਸ ਦਾ ਐਲਾਨ ਉਨ੍ਹਾਂ ਨੇ ਟਵਿੱਟਰ ਉੱਤੇ ਕੀਤਾ ਹੈ। ਰੰਗੋਲੀ ਦਾ ਇਹ ਟਵੀਟ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਖਬਰ ਨੂੰ ਲੈ ਕੇ ਰੰਗੋਲੀ ਲਗਾਤਾਰ ਚਰਚਾ ਵਿੱਚ ਬਣੀ ਹੋਈ ਹੈ।

ਹਾਲ ਹੀ ਵਿੱਚ ਬਾਲੀਵੁਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਇੱਕ ਬੇਟੀ ਦੀ ਮਾਂ ਬਨਣ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਸ਼ਿਲਪਾ ਦੀ ਇਹ ਬੇਟੀ ਇੱਕ ਸਰੋਗੇਟ ਚਾਇਲਡ ਹੈ। ਉੱਥੇ ਹੀ ਹੁਣ ਰੰਗੋਲੀ ਚੰਦੇਲ ਵੀ ਇੱਕ ਬੇਟੀ ਨੂੰ ਗੋਦ ਲੈਣ ਵਾਲੀ ਹੈ ਜਿਸ ਦਾ ਐਲਾਨ ਉਨ੍ਹਾਂ ਨੇ ਟਵਿਟਰ ਉੱਤੇ ਕੀਤਾ ਹੈ। ਰੰਗੋਲੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ਮੇਰਾ ਇੱਕ ਬੱਚਾ ਹੈ। ਫਿਰ ਵੀ ਮੈਂ ਅਤੇ ਮੇਰੇ ਪਤੀ ਇੱਕ ਬੱਚੀ ਨੂੰ ਗੋਦ ਲੈਣਾ ਚਾਹੁੰਦੇ ਹਾਂ।

ਮੈਂ ਕਪਲਸ ਨੂੰ ਬੱਚਾ ਗੋਦ ਲੈਣ ਲਈ ਪ੍ਰੋਤਸਾਹਿਤ ਕਰਾਂਗੀ, ਬਜਾਏ ਸਰੋਗੇਸੀ ਦੇ। ਇਸ ਦੇ ਜ਼ਰੀਏ ਉਨ੍ਹਾਂ ਬੱਚਿਆਂ ਨੂੰ ਘਰ ਦਿਲਾਉਣ ਜੋ ਪਹਿਲਾਂ ਤੋਂ ਹੀ ਇਸ ਦੁਨੀਆ ਵਿੱਚ ਹਨ ਅਤੇ ਉਨ੍ਹਾਂ ਦਾ ਸੁਪਨਾ ਵੀ ਪੂਰਾ ਹੋ ਸਕੇ ਜੋ ਮਾਤਾ – ਪਿਤਾ ਬਣਨਾ ਚਾਹੁੰਦੇ ਹਨ। ਰੰਗੋਲੀ ਨੇ ਅੱਗੇ ਲਿਖਿਆ, ਮੇਰੀ ਭੈਣ ਨੇ ਸਾਨੂੰ ਪ੍ਰੇਰਿਤ ਕੀਤਾ ਹੈ। ਮੈਂ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰ ਲਈਆਂ ਹਨ।

ਕੁੱਝ ਹੀ ਮਹੀਨਿਆਂ ਵਿੱਚ ਸਾਡੇ ਘਰ ਛੋਟੀ ਪਰੀ ਆਉਣ ਵਾਲੀ ਹੈ, ਜਿਸ ਦਾ ਨਾਮ ਕੰਗਣਾ ਨੇ ਗੰਗਾ ਰੱਖਣਾ ਤੈਅ ਕੀਤਾ ਹੈ। ਖੁਸ਼ਕਿਸਮਤ ਹਾਂ ਕਿ ਮੈਂ ਇੱਕ ਬੇਟੀ ਨੂੰ ਘਰ ਦਿਲਾਉਣ ਦੇ ਕਾਬਿਲ ਹਾਂ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਰੰਗੋਲੀ ਦਾ ਪੁੱਤਰ ਹੈ ਜਿਸ ਦਾ ਨਾਮ ਪ੍ਰਿਥਵੀ ਹੈ ਕੰਗਣਾ ਅਤੇ ਪ੍ਰਿਥਵੀ ਦੀ ਇਕੱਠਿਆਂ ਦੀਅ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਅਕਸਰ ਦੇਖਣ ਨੂੰ ਮਿਲਦੀਆਂ ਹਨ। ਕੰਗਨਾ ਆਪਣੀ ਭੈਣ ਦੇ ਬੇਟੇ ਦੇ ਕਾਫ਼ੀ ਕਰੀਬ ਹੈ।

Related posts

ਪੰਜਾਬੀ ਗਾਇਕ ਜੈਜ਼ੀ ਬੀ ਵੀ ਪਹੁੰਚੇ ਸਿੰਘੂ ਬਾਰਡਰ, ਇੰਝ ਵਧਾਇਆ ਕਿਸਾਨਾਂ ਦਾ ਹੌਸਲਾ

On Punjab

Malaika Arora ਇੱਕ ਆਈਟਮ ਨੰਬਰ ਦੇ ਕਰਦੀ ਹੈ ਜਿੰਨੇ ਚਾਰਜ, ਓਨੇ ‘ਚ ਪੂਰੀ ਫਿਲਮ ਨਿਪਟਾ ਦਿੰਦੀ ਹੈ Actress, ਨੈੱਟ ਵਰਥ ਕਰ ਦੇਵੇਗੀ ਹੈਰਾਨ

On Punjab

ਗਿੱਪੀ ਨੇ ਸ਼ੇਅਰ ਕੀਤੀ ਥ੍ਰੋਬੈਕ ਤਸਵੀਰ, ਤੁਸੀਂ ਵੀ ਰਹਿ ਜਾਵੋਗੇ ਹੈਰਾਨ

On Punjab