ਨਵੀਂ ਦਿੱਲੀ: ਬਾਲੀਵੁੱਡ ਐਕਟਰਸ ਸ਼ਿਲਪਾ ਸ਼ੈਟੀ ਆਪਣੀ ਫਿਟਨੈੱਸ ਨਾਲ ਸੁਰਖੀਆਂ ‘ਚ ਰਹਿੰਦੀ ਹੈ। ਯੋਗ ਰਾਹੀਂ ਸ਼ਿਲਪਾ ਸ਼ੈਟੀ ਫਿਟਨੈੱਸ ਨੂੰ ਲੈ ਕੇ ਕਾਫੀ ਕੰਮ ਕਰ ਰਹੀ ਹੈ ਤੇ ਉਨ੍ਹਾਂ ਨੇ ਇੱਕ ਫਿਟਨੈੱਸ ਐਪ ਵੀ ਲੌਂਚ ਕੀਤੀ ਹੈ। ਹੁਣ ਉਹ ਲੋਕਾਂ ਦੀ ਫਿਟਨੈੱਸ ਲਈ ਕੇਂਦਰ ਸਰਕਾਰ ਨਾਲ ਮਿਲਕੇ ਕੰਮ ਕਰੇਗੀ।
ਜੀ ਹਾਂ, ਸ਼ਿਲਪਾ ਸ਼ੈਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਐਡਵਾਜ਼ਸਰੀ ਕਮੇਟੀ ‘ਚ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਕੇਂਦਰ ਸਰਕਾਰ ਦੇ ‘ਫਿੱਟ ਇੰਡੀਆ‘ ਮੁਹਿੰਮ ਲਈ ਬਣਾਈ ਗਈ ਹੈ, ਜਿਸ ‘ਚ ਸ਼ਿਲਪਾ ਸ਼ੈਟੀ ਨੂੰ ਮੈਂਬਰ ਬਣਾਇਆ ਗਿਆ ਹੈ। ਸ਼ਿਲਪਾ ਨੇ ਇਸ ਦੀ ਜਾਣਕਾਰੀ ਖੁਦ ਦਿੱਤੀ ਹੈ। ਸ਼ਿਲਪਾ ਸ਼ੈਟੀ ਨੇ ਟਵੀਟ ‘ਤੇ ਪੋਸਟ ਕੀਤਾ ਹੈ।
ਇਸ ਤੋਂ ਪਹਿਲਾਂ ਵੀ ਸ਼ਿਲਪਾ ਸ਼ੈਟੀ ਸਰਕਾਰ ਦੇ ਫਿਟਨੈੱਸ ਨਾਲ ਜੁੜੇ ਸਮਾਗਮਾਂ ‘ਚ ਹਿੱਸਾ ਲੈ ਚੁੱਕੀ ਹੈ। ਸਰਕਾਰੀ ਅਧਿਕਾਰੀਆਂ, ਭਾਰਤੀ ਓਲੰਪਿਕ ਸੰਘ ਦੇ ਮੈਂਬਰਾਂ, ਰਾਸ਼ਟਰੀ ਖੇਡ ਮਹਾਸੰਘ, ਨਿੱਜੀ ਸੰਸਥਾਵਾਂ ਤੇ ਫਿਟਨੈੱਸ ਪ੍ਰਮੋਟਰਾਂ ਦੀ ਮੌਜੂਦਗੀ ਵਾਲੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ‘ਫਿੱਟ ਭਾਰਤ ਮੁਹਿੰਮ’ ‘ਤੇ ਸਰਕਾਰ ਨੂੰ ਸਲਾਹ ਦੇਵੇਗੀ।