ਚੀਨ ਸਾਬਕਾ ਸੋਵੀਅਤ ਸੰਘ ਵਾਂਗ ਨਹੀਂ ਹੈ ਜਿਹੜਾ ਸ਼ੀਤ ਯੁੱਧ ’ਚ ਹਾਰ ਜਾਵੇ। ਅਮਰੀਕਾ ’ਚ ਤਾਇਨਾਤ ਰਾਜਦੂਤ ਕਵਿਨ ਗਾਂਗ ਨੇ ਇਕ ਇੰਟਰਵਿਊ ’ਚ ਅਮਰੀਕੀ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਹੈ।
ਵੱਡੇ ਅਮਰੀਕੀ ਮੀਡੀਆ ਘਰਾਣਿਆਂ ਦੇ ਮੁੱਖ ਸੰਪਾਦਕਾਂ ਤੇ ਸੀਨੀਅਰ ਸੀਨੀਅਰ ਪੱਤਰਕਾਰਾਂ ਨਾਲ ਗੱਲਬਾਤ ’ਚ ਅਮਰੀਕਾ ਤੇ ਚੀਨ ਵਿਚਕਾਰ ਮੌਜੂਦਾ ਤਣਾਅ ’ਤੇ ਗਾਂਗ ਨੇ ਕਿਹਾ, ‘ਜੇਕਰ ਲੋਕ ਅਸਲ ’ਚ ਚੀਨ ਖ਼ਿਲਾਫ਼ ਸ਼ੀਤ ਯੁੱਧ ਛੇੜਣਾ ਚਾਹੁੰਦੇ ਹਨ ਤਾਂ ਮੈਂ ਕਹਿਣਾ ਚਾਹਾਂਗਾ ਕਿ ਚੀਨ ਹਾਰੇਗਾ ਨਹੀਂ।’
ਚੀਨ ਦੇ ਰਾਜਦੂਤ ਨੇ ਕਿਹਾ ਕਿ ਉਹ ਲੋਕ ਠੰਢੀ ਜੰਗ ਨਹੀਂ ਜਿੱਤ ਸਕਣਗੇ। ਪਹਿਲੀ ਗੱਲ ਚੀਨ ਸੋਵੀਅਤ ਸੰਘ ਨਹੀਂ ਹੈ। ਚੀਨ ਦੀ ਕਮਿਊਨਿਸਟ ਪਾਰਟੀ ਸੋਵੀਅਤ ਸੰਘ ਕਮਿਊਨਿਸਟ ਪਾਰਟੀ ਵਰਗੀ ਨਹੀਂ। 100 ਸਾਲ ਪੁਰਾਣੀ ਚੀਨ ਦੀ ਕਮਿਊਨਿਸਟ ਪਾਰਟੀ ਨੇ ਹੁਣੇ ਜਿਹੇ ਵਿੱਡਾ ਬਰਥਡੇ ਕੇਕ ਕੱਟ ਕੇ ਸ਼ਤਾਬਦੀ ਵਰ੍ਹਾ ਮਨਾਇਆ ਹੈ।’
ਅਮਰੀਕਾ ਤੇ ਚੀਨ ਵਿਚਕਾਰ ਸੰਭਾਵਿਤ ਠੰਢੀ ਜੰਗ ’ਤੇ ਗਾਂਗ ਨੇ ਪੁੱਛਿਆ, ‘ਨਵੀਂ ਠੰਢੀ ਜੰਗ ਕਿੱਥੋਂ ਆਈ? ਲੋਕਾਂ ਨੂੰ ਕਿਉਂ ਲੱਗ ਰਿਹਾ ਹੈ ਕਿ ਠੰਢੀ ਜੰਗ ਪਰਤ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਅਮਰੀਕਾ ’ਚ ਕੁਝ ਲੋਕਾਂ ਦੀ ਮਾਨਸਿਕਤਾ ਠੰਢੀ ਜੰਗ ਵਾਲੀ ਹੈ। ਉਹ ਚੀਨ ਨੂੰ ਸੋਵੀਅਤ ਸੰਘ ਵਾਂਗ ਲੈ ਰਹੇ ਹਨ। ਪਰ ਚੀਨ ਸੋਵੀਅਤ ਸੰਘ ਨਹੀਂ ਹੈ।’ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਅਮਰੀਕਾ 30 ਸਾਲ ਪਹਿਲਾਂ ਵਾਲਾ ਅਮਰੀਕਾ ਨਹੀਂ। ਬੀਜਿੰਗ ਦੇ ਹਿੱਤ ਵਾਸ਼ਿੰਗਟਨ ਨਾਲ ਬੱਝੇ ਹਨ। ਅਮਰੀਕਾ, ਚੀਨ ਦਾ ਸਭ ਤੋਂ ਵੱਡਾ ਕਾਰੋਬਾਰੀ ਭਾਈਵਾਲ ਹੈ ਤੇ ਚੀਨ ਵੀ ਅਮਰੀਕਾ ਦਾ ਤੀਜਾ ਵੱਡਾ ਕਾਰੋਬਾਰੀ ਭਾਈਵਾਲ ਹੈ।