67.66 F
New York, US
April 19, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਸ਼ੇਰ ਨੇ ਬਜ਼ੁਰਗ ਵਿਅਕਤੀ ‘ਤੇ ਹਮਲਾ ਕਰਕੇ ਝਾੜੀਆਂ ‘ਚ ਘਸੀਟਿਆ, ਹਲਕੇ ਦਿਲ ਵਾਲੇ ਵੀਡੀਓ ਤੋਂ ਰਹਿਣ ਦੂਰ

ਇੰਟਰਨੈੱਟ ‘ਤੇ ਜਾਨਵਰਾਂ ਦੇ ਹਮਲਿਆਂ ਨਾਲ ਜੁੜੀਆਂ ਕਈ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਪਰ ਜੇਕਰ ਇਹ ਵੀਡੀਓਜ਼ ਇਨਸਾਨਾਂ ‘ਤੇ ਕੀਤੇ ਗਏ ਹਮਲਿਆਂ ਦੀਆਂ ਹੋਣ ਤਾਂ ਇਨ੍ਹਾਂ ਨੂੰ ਦੇਖ ਕੇ ਯੂਜ਼ਰਸ ਦੀ ਰੂਹ ਕੰਬ ਜਾਂਦੀ ਹੈ। ਅਜਿਹਾ ਹੀ ਇਕ ਭਿਆਨਕ ਵੀਡੀਓ ਆਨਲਾਈਨ ਸਾਹਮਣੇ ਆਇਆ ਹੈ, ਜਿਸ ਵਿਚ ਇਕ ਸ਼ੇਰ ਇਕ ਬਜ਼ੁਰਗ ਕੀਪਰ ‘ਤੇ ਅਚਾਨਕ ਹਮਲਾ ਕਰ ਦਿੰਦਾ ਹੈ। ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਸਹਿਮ ਜਾਵੇਗਾ।

ਵਾਇਰਲ ਵੀਡੀਓ ਵਿੱਚ ਇੱਕ ਬਜ਼ੁਰਗ ਵਿਅਕਤੀ ਨੂੰ ਇੱਕ ਵੱਡੇ ਬਾੜੇ ਦੇ ਅੰਦਰ ਸੈਰ ਕਰਦੇ ਹੋਏ, ਉੱਥੇ ਮੌਜੂਦ ਇੱਕ ਸ਼ੇਰ ਵੱਲ ਵਧਦੇ ਦੇਖਿਆ ਜਾ ਸਕਦਾ ਹੈ। ਥੋੜਾ ਹੋਰ ਅੱਗੇ ਵਧਣ ਤੋਂ ਬਾਅਦ, ਇਹ ਵਿਅਕਤੀ ਆਪਣੀ ਪਿੱਠ ਸ਼ੇਰ ਵੱਲ ਕਰ ਲੈਂਦਾ ਹੈ ਅਤੇ ਦੌੜਨਾ ਸ਼ੁਰੂ ਕਰ ਦਿੰਦਾ ਹੈ। ਸ਼ੇਰ ਉਸ ਬਜ਼ੁਰਗ ਸ਼ਖਸ ‘ਤੇ ਝਪੱਟਾ ਮਾਰਦਾ ਹੈ ਅਤੇ ਉਸ ਨੂੰ ਸ਼ਿਕਾਰ ਵਾਂਗ ਫੜ ਕੇ ਝਾੜੀਆਂ ਵੱਲ ਘਸੀਟਦਾ ਹੈ ਅਤੇ ਨਜ਼ਰਾਂ ਤੋਂ ਗਾਇਬ ਹੋ ਜਾਂਦਾ ਹੈ। ਜਦੋਂ ਸ਼ੇਰ ਬਜ਼ੁਰਗ ਆਦਮੀ ‘ਤੇ ਹਮਲਾ ਕਰ ਰਿਹਾ ਹੁੰਦਾ ਹੈ ਤਾਂ ਇਸ ਦੌਰਾਨ ਇੱਕ ਔਰਤ ਦੀ ਚੀਕਾਂ ਸੁਣਾਈ ਦਿੰਦੀਆਂ ਹਨ, ਜੋ ਮਦਦ ਦੀ ਗੁਹਾਰ ਲਾ ਰਹੀ ਹੁੰਦੀ ਹੈ।lion-attacks-british-park-owner-keeper-shocking-viral-video ਸ਼ੇਰ ਨੇ ਬਜ਼ੁਰਗ ਵਿਅਕਤੀ ‘ਤੇ ਹਮਲਾ ਕਰਕੇ ਝਾੜੀਆਂ ‘ਚ ਘਸੀਟਿਆ, ਹਲਕੇ ਦਿਲ ਵਾਲੇ ਵੀਡੀਓ ਤੋਂ ਰਹਿਣ ਦੂਰ

ਬ੍ਰਿਟਿਸ਼ ਪਾਰਕ ਦਾ ਵੀਡੀਓ ਵਾਇਰਲ

ਵੀਡੀਓ ਨੂੰ ਟਵਿੱਟਰ ‘ਤੇ Terrifying Nature @TerrifyingNatur ਨਾਮ ਦੇ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਪੇਸਟ ਕਰਦੇ ਹੋਏ ਇੱਕ ਕੈਪਸ਼ਨ ਵੀ ਦਿੱਤਾ ਗਿਆ ਹੈ, ਜਿਸ ਵਿੱਚ ਲਿਖਿਆ ਹੈ, “ਭਿਆਨਕ ਪਲ ਸ਼ੇਰ ਨੇ ਬ੍ਰਿਟਿਸ਼ ਪਾਰਕ ਦੇ ਮਾਲਕ ‘ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ” ਉਸ ਦੇ ਬਾੜੇ ਦੇ ਅੰਦਰ ਹਮਲਾ ਕਰ ਦਿੱਤਾ। ਵੀਡੀਓ ਵਿੱਚ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਬਾਅਦ ਵਿੱਚ ਇਸ ਬਜ਼ੁਰਗ ਦੀ ਕੀ ਹਾਲਤ ਹੋਈ ਅਤੇ ਕੀ ਉਸ ਨੂੰ ਸ਼ੇਰ ਦੇ ਹਮਲੇ ਤੋਂ ਬਚਾਇਆ ਜਾ ਸਕਿਆ ਹੈ ਜਾਂ ਨਹੀਂ।

Related posts

ਨਿਰਭਿਆ ਕੇਸ: ਦੋਸ਼ੀ ਮੁਕੇਸ਼ ਦੀ ਰਹਿਮ ਪਟੀਸ਼ਨ ਸੁਪਰੀਮ ਕੋਰਟ ਵਲੋਂ ਰੱਦ

On Punjab

Plane Hijack in Kabul: ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਦਾ ਦਾਅਵਾ, ਕਾਬੁਲ ਤੋਂ ਉਡਾਨ ਭਰਨ ਤੋਂ ਬਾਅਦ ਹਾਈਜੈਕ ਹੋਇਆ ਜਹਾਜ਼

On Punjab

ਚੀਨ ਨਾਲ ਲੜਨ ਲਈ ਟਰੰਪ ਨੇ ਕੀਤਾ ਸੁਪਰ-ਡੁਪਰ ਮਿਸਾਇਲ ਦਾ ਦਾਅਵਾ!

On Punjab