ਨਰਾਤਿਆਂ ਤੋਂ ਬਾਅਦ ਹੁਣ ਹਰ ਸੁਹਾਗਨ ਕਰਵਾ ਚੌਥ ਮਨਾਉਣ ਦੀ ਤਿਆਰੀ ਕਰ ਰਹੀ ਹੈ। ਫਿਲਮ ਇੰਡਸਟਰੀ ਵਿੱਚ ਵੀ ਕਰਵਾ ਚੌਥ ਦਾ ਉਤਸ਼ਾਹ ਵੇਖਿਆ ਜਾ ਰਿਹਾ ਹੈ। ਕੁੱਝ ਅਦਾਕਾਰਾਂ ਤਾਂ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਣਗੀਆਂ। ਤਿਉਹਾਰ ਤੋਂ ਪਹਿਲਾਂ ਹੀ ਜਾਨਵੀ ਕਪੂਰ ਨੇ ਵੀ ਈਸ਼ਾਨ ਖੱਟਰ ਲਈ ਕਰਵਾ ਚੌਥ ਦਾ ਵਰਤ ਰੱਖਿਆ। ਦੋਨਾਂ ਦੀ ਪੂਜਾ ਕਰਦੇ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਜਾਨਵੀ ਅਤੇ ਈਸ਼ਾਨ ਨੇ ਫਿਲਮ ਧੜਕ ਤੋਂ ਬਾਲੀਵੁਡ ਵਿੱਚ ਇਕੱਠੇ ਡੈਬਿਊ ਕੀਤਾ ਸੀ।ਜਾਨਵੀ ਅਤੇ ਈਸ਼ਾਨ ਦਾ ਕਰਵਾ ਚੌਥ ਮਨਾਉਂਦੇ ਵੀਡੀਓ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇਸ ਵੀਡੀਓ ਵਿੱਚ ਜਾਨਵੀ ਕਪੂਰ ਛਾਨਣੀ ‘ਚੋਂ ਈਸ਼ਾਨ ਖੱਟਰ ਨੂੰ ਵੇਖਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ, ਵੀਡੀਓ ਦੇ ਬੈਕਗਰਾਉਂਡ ਵਿੱਚ ਫਿਲਮ ਦਿਲ ਵਾਲੇ ਦੁਲਹਨੀਆਂ ਲੈ ਜਾਏਗੇਂ ਦਾ ਕਰਵਾ ਚੌਥ ਵਾਲਾ ਗਾਣਾ ਵੀ ਚੱਲ ਰਿਹਾ ਹੈ। ਦਰਅਸਲ, ਇਹ ਵੀਡੀਓ ਜੀ ਟੀਵੀ ਦੇ ਸ਼ੋਅ ਮੂਵੀ ਮਸਤੀ ਵਿਦ ਮਨੀਸ਼ ਪਾਲ ਦੇ ਸੈੱਟ ਦਾ ਹੈ। ਇਸ ਸ਼ੋਅ ਦਾ ਹਿੱਸਾ ਬਣਨ ਲਈ ਜਾਨਵੀ ਅਤੇ ਈਸ਼ਾਨ ਇਕੱਠੇ ਪਹੁੰਚੇ ਸਨ। ਇਸ ਦੌਰਾਨ ਦੋਨਾਂ ਨੇ ਅਜਿਹਾ ਐਕਟ ਕੀਤਾ ਜਿਵੇਂ ਸਹੀ ‘ਚ ਦੋਨੋਂ ਬੁਆਏਫ੍ਰੈਂਡ – ਗਰਲਫ੍ਰੈਂਡ ਹੋਣ।
ਨਾਲ ਹੀ ਦੋਨਾਂ ਨੇ ਬਾਲੀਵੁਡ ਦੀ ਬੈਸਟ ਆਨਸਕਰੀਨ ਰੋਮਾਂਟਿਕ ਜੋੜੀ ਰਾਜ ਕਪੂਰ ਅਤੇ ਨਰਗਸ ਨੂੰ ਟ੍ਰੀਬਿਊਟ ਦਿੱਤਾ। ਜਾਨਵੀ ਅਤੇ ਈਸ਼ਾਨ ਨੇ ਫਿਲਮ ਸ਼੍ਰੀ 420 ਦੇ ਫੇਮਸ ਗਾਣੇ ਪਿਆਰ ਹੂਆ ਇਕਰਾਰ ਹੂਆ ਉੱਤੇ ਡਾਂਸ ਕੀਤਾ। ਦੱਸ ਦੇਈਏ ਕਿ ਫਿਲਮ ਧੜਕ ਤੋਂ ਬਾਅਦ ਈਸ਼ਾਨ ਅਤੇ ਜਾਨਵੀ ਦੇ ਅਫੇਅਰ ਦੀਆਂ ਲਗਾਤਾਰ ਖਬਰਾਂ ਆਉਦੀਆਂ ਰਹੀਆਂ ਪਰ ਜਾਨਵੀ ਅਤੇ ਕਪੂਰ ਪਰਿਵਾਰ ਨੇ ਹਮੇਸ਼ਾ ਇਸ ਤੋਂ ਇਨਕਾਰ ਕੀਤਾ।
ਅਕਸਰ ਦੋਨਾਂ ਨੂੰ ਇਕੱਠੇ ਫਿਲਮ ਅਤੇ ਡਿਨਰ ਡੇਟ ਉੱਤੇ ਜਾਂਦੇ ਸਪਾਟ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਜਾਨਵੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਜਾਨਵੀ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਜਾਨਵੀ ਦੀ ਭੈਣ ਮਤਲਬ ਕਿ ਖੁਸ਼ੀ ਕਪੂਰ ਜਲਦ ਹੀ ਬਾਲੀਵੁਡ ‘ਚ ਡੈਬਿਊ ਕਰ ਸਕਦੀ ਹੈ ਅਜਿਹੀਆਂ ਅਫਵਾਹਾਂ ਅਕਸਰ ਹੀ ਉੱਡਦੀਆਂ ਰਹਿੰਦੀਆਂ ਹਨ।