ਸਰਕਾਰੀ ਮਿਡਲ ਸਕੂਲ ਬਸਤੀ ੳੁਦੋ ਵਾਲੀ ਵਿੱਚ ਬਤੌਰ ਸਾਇੰਸ ਅਧਿਆਪਕਾ ਦੇ ਤੌਰ ਤੇ ਕੰਮ ਕਰ ਰਹੇ ਮੈਡਮ ਸ਼੍ਰੀਮਤੀ ਸੋਨੀਅਾ
ਪੀ.ਪੀ.ਐੱਸ.ਸੀ ਵੱਲੋਂ ਲਈ ਗਈ ਵਿੱਚ ਪ੍ਰੀਖਿਅਾ ਵਿੱਚ ਮੈਰਿਟ ਵਿੱਚ ਚੰਗਾ ਸਥਾਨ ਹਾਸਲ ਕਰਕੇ ਹੈੱਡ ਮਿਸਟ੍ਰੈਸ ਪਦ ਉੱਨਤ ਹੋਏ। ਸ਼੍ਰੀਮਤੀ ਸੋਨੀਅਾ ਜੀ ਨੇ ਪੀ.ਪੀ.ਐੱਸ.ਸੀ ਵੱਲੋਂ ਲਈ ਗਈ ਪ੍ਰੀਖਿਆ ਵਿਚ ਸਟੇਟ ਵਿਚੋਂ 117ਵਾਂ ਰੈਂਕ ਅਤੇ ਜ਼ਿਲ੍ਹੇ ਵਿਚੋਂ ਤੀਸਰਾ ਰੈਂਕ ਪ੍ਰਾਪਤ ਕੀਤਾ ਹੈ।ਸ਼੍ਰੀਮਤੀ ਸੋਨੀਅਾ ਜ਼ਿਲ੍ਹੇ ਵਿੱਚ ਸਭ ਤੋਂ ਛੋਟੀ ੳੁਮਰ ਦੀ ਬਤੌਰ ਹੈੱਡ ਮਿਸਟ੍ਰੈਸ ਪਦ ੳੁੱਦਮ ਹੋੲੇ ਹਨ।ੲਿਸ ਪ੍ਰਾਪਤੀ ਕਰਕੇ ੳੁਹਨਾਂ ਆਪਣੇ ਮਾਤਾ ਪਿਤਾ, ਇਲਾਕੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਇਹ ਦੱਸਣਯੋਗ ਹੈ ਕੁਝ ਸਮਾਂ ਪਹਿਲਾਂ ਪੀ.ਪੀ.ਐੱਸ.ਸੀ ਵੱਲੋਂ ਲੲੀ ਪ੍ਰੀਖਿਅਾ ਵਿੱਚ ਸ਼੍ਰੀਮਤੀ ਸੋਨੀਅਾ ਜੀ ਦੇ ਪਤੀ ਸ.ਰਣਜੀਤ ਸਿੰਘ ਜੀ ੲੀ.ਟੀ.ਟੀ ਤੋਂ ਸੈਂਟਰ ਹੈੱਡ ਟੀਚਰ ਕਾਦਾ ਬੋੜਾ ਅਤੇ ਸੈਂਟਰ ਹੈੱਡ ਟੀਚਰ ਤੋਂ ਬਲਾਕ ਪ੍ਰਾੲਿਮਰੀ ਸਿੱਖਿਅਾ ਅਫਸਰ ਵਜੋਂ ਨਿਯੁਕਤੀ ਹੋੲੀ ਅਤੇ ਸ.ਰਣਜੀਤ ਸਿੰਘ ਜੀ ਨੇ ਬਲਾਕ ਪ੍ਰਾੲਿਮਰੀ ਸਿੱਖਿਅਾ ਅਫਸਰ ਬਲਾਕ ਫਿਰੋਜ਼ਪੁਰ-3 ਵਜੋਂ ਅਹੁਦਾ ਸੰਭਾਲਿਅਾ । ੲਿਸ ਮੌਕੇ ਸ਼੍ਰੀਮਤੀ ਸੋਨੀਅਾ ਜੀ ਨੇ ਗੱਲਬਾਤ ਕਰਦਿਅਾਂ ਕਿਹਾ ਕਿ ੲਿਹ ਪ੍ਰਾਪਤੀ ੳੁਹਨਾਂ ਦੇ ਪਰਿਵਾਰ ਅਤੇ ਖਾਸਕਰ ੳੁਹਨਾਂ ਦੇ ਪਤੀ ਬੀ.ਪੀ.ੲੀ.ਓ ਸ.ਰਣਜੀਤ ਕਰਕੇ ਹੀ ਸੰਭਵ ਹੋੲੀ ਹੈ।ੳੁਹਨਾਂ ਇਸ ਮੌਕੇ ਤੇ ਕਿਹਾ ਉਹ ਵਿਭਾਗ ਵੱਲੋਂ ਸੌਪੀ ਜਾਣ ਵਾਲੀ ਨਵੀਂ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸਰਕਾਰੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਤਤਪਰ ਰਹਿਣਗੇ।ਸ਼੍ਰੀਮਤੀ ਸੋਨੀਅਾ ਜੀ ਨੂੰ ਜੁਆਇਨ ਕਰਵਾਉਂਦੇ ਸਮੇਂ ਜ਼ਿਲ੍ਹਾ ਸਿੱਖਿਅਾ ਅਫਸਰ (ਸੈ.ਸਿੱ) ਕੁਲਵਿੰਦਰ ਕੌਰ,ਸ਼੍ਰੀ ਕੋਮਲ ਅਰੋੜਾ,ਸ.ਜਗਜੀਤ ਸਿੰਘ
ਪ੍ਰਿੰਸੀਪਲ ਸ਼੍ਰੀਮਤੀ ਰਮਾ,ਲੈਕਚਰਾਰ ਮੰਜੂ ਮਹਿਤਾ,ਹੈਡਮਾਸਟਰ ਬਿਅੰਤ ਸਿੰਘ, ਹੈਡਮਿਸਟ੍ਰੈਸ ਗਗਨਦੀਪ ਕੌਰ, ਹੈਡਮਿਸਟ੍ਰੈਸ ਨਮਿਤਾ,ਜੋਤੀ, ਅਮਰਿੰਦਰ ਕੌਰ,ਸਰੋਜ ,ਕਮਲ ,ਡੀ ਐਮ ਉਮੇਸ਼ ਕੁਮਾਰ, ਡੀ ਐਮ ਰਵੀ ਗੁਪਤਾ, ਸ਼ਾਲੂ ਰਤਨ,ਪ੍ਰਿੰਸੀਪਲ ਸ਼੍ਰੀ ਸੰਜੀਵ ਟੰਡਨ, ਐਸ ਡੀ ੳ ਮਨਪ੍ਰੀਤ ,ਲਖਵਿੰਦਰ ਸਿੰਘ ਫਿਰੋਜ਼ਪੁਰ ਟ੍ਰੇਡਰ,ਸੁਮੀਤ ਗਲਹੋਤਰਾ ਆਦਿਅਾਦਿ ਨੂੰ ਵਧਾਈ ਦਿੱਤੀ।ਨਵੇ ਪਦ ਲਈ ਸ਼ੁੱਭ ਇਛਾਵਾਂ ਦਿੱਤੀਆਂ। ਇਸ ਚੋਣ ਤੇ ਸਮੂਹ ਅਧਿਆਪਕ ਵਰਗ, ਮਾਪੇ ਅਤੇ ਰਿਸ਼ਤੇਦਾਰ ਨੇ ਵਧਾਈ ਦਿੱਤੀ।