Madhuri trolls after paying to Shriram : ਹਿੰਦੀ ਅਤੇ ਮਰਾਠੀ ਫਿਲਮ ਇੰਡਸਟਰੀ ਦੇ ਦਿੱਗਜ਼ ਅਦਾਕਾਰ ਸ਼੍ਰੀਰਾਮ ਲਾਗੂ ਦਾ 92 ਸਾਲ ਦੀ ਉਮਰ ਵਿੱਚ 17 ਦਸੰਬਰ ਨੂੰ ਪੁਣੇ ਵਿੱਚ ਦੇਹਾਂਤ ਹੋ ਗਿਆ ਸੀ। ਕਈ ਸਿਤਾਰਿਆਂ ਨੇ ਸ਼੍ਰੀਰਾਮ ਲਾਗੂ ਨੂੰ ਆਪਣੇ ਤਰੀਕੇ ਨਾਲ ਸ਼੍ਰਰਧਾਂਜਲੀ ਦਿੱਤੀ ਪਰ ਮਾਧੁਰੀ ਦੀਕਸ਼ਿਤ ਤਾਂ ਸ਼ਰਧਾਂਜਲੀ ਦੇ ਕੇ ਟ੍ਰੋਲ ਹੋ ਗਈ। ਦੱਸ ਦੇਈਏ ਕਿ ਮਾਧੁਰੀ ਦੀਕਸ਼ਿਤ ਨੇ ਸ਼੍ਰੀਰਾਮ ਲਾਗੂ ਦੇ ਦੇਹਾਂਤ ਦੇ ਦੋ ਦਿਨ ਬਾਅਦ ਯਾਨੀ 19 ਦਸੰਬਰ ਨੂੰ ਸ਼ਰਧਾਂਜਲੀ ਦਿੱਤੀ।
ਉਨ੍ਹਾਂ ਨੇ ਟਵਿੱਟਰ ਤੇ ਲਿਖਿਆ ਕਿ ਅਜੇ ਅਜੇ ਮਹਾਨ ਅਦਾਕਾਰ ਸ਼੍ਰੀਰਾਮ ਲਾਗੂ ਜੀ ਦੇ ਦੇਹਾਂਤ ਦੇ ਬਾਰੇ ਸੁਣਿਆ, ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।ਇਸ ਤੋਂ ਬਾਅਦ ਤਾਂ ਸੋਸ਼ਲ ਮੀਡੀਆ ਤੇ ਮਾਧੁਰੀ ਕੁੱਝ ਯੂਜ਼ਰਜ਼ ਟ੍ਰੋਲ ਕਰਨ ਲੱਗੇ।ਇੱਕ ਨੇ ਲਿਖਿਆ ਕਿ ਤੁਸੀਂ ਬਹੁਤ ਹੌਲੀ ਹੋ ਮੈਮ, ਤਾਂ ਇੱਕ ਨੇ ਲਿਖਿਆ ਤੀਜੇ ਦਿਨ ਪਤਾ ਚਲਿਆ , ਇੱਕ ਯੂਜ਼ਰ ਨੇ ਮਾਧੁਰੀ ਨੂੰ ਸੁਪਪੋਰਟ ਕਰਦੇ ਹੋਏ ਲਿਖਿਆ ਕਿ ਉਹ ਬਿਜੀ ਰਹਿੰਦੀ ਹੈ, ਸੱਤਾਂ ਦਿਨ 24 ਘੰਟੇ ਟਵਿੱਟਰ ਤੇ ਉਪਲੱਬਧ ਨਹੀਂ ਹੋ ਸਕਦੀ। ਉੱਥੇ ਹੀ ਜਿਆਦਾਤਰ ਯੂਜਰਜ਼ ਇਸ ਟਵੀਟ ਤੇ ਸ਼੍ਰੀਰਾਮ ਲਾਗੂ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆਏ।
ਦੱਸ ਦੇਈਏ ਕਿ ਸ਼੍ਰੀਰਾਮ ਲਾਗੂ ਦੇ ਦੇਹਾਂਤ ਤੇ ਰਿਸ਼ੀ ਕਪੂਰ ਤੇ ਰਿਸ਼ੀ ਕਪੂਰ ਨੇ ਲਿਖਿਆ ਸੀ-ਸ਼ਰਧਾਂਜਲੀ , ਸਿਹਜ ਕਲਾਕਾਰਾਂ ਵਿਚੱ ਸ਼ਾਮਿਲ ਡਾ.ਸ਼੍ਰੀਰਾਮ ਲਾਗੂ ਸਾਨੂੰ ਛੱਡ ਕੇ ਚਲੇ ਗਏ। ਉਨ੍ਹਾਂ ਨੇ ਕਈ ਫਿਲਮਾਂ ਕੀਤੀਆਂ ਪਰ ਮੰਦਭਾਗਾ ਪਿਛਲੇ 25-30 ਸਾਲਾਂ ਵਿੱਚ ਉਨ੍ਹਾਂ ਦੇ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਉਹ ਪੁਣੇ ਵਿੱਚ ਰਿਟਾਇਰਡ ਜੀਵਣ ਬਤੀਤ ਕਰ ਰਹੇ ਸਨ। ਡਾ.ਸਾਹਿਬ ਤੁਹਾਨੂੰ ਬਹੁਤ ਪਿਆਰ।
ਦੱਸ ਦੇਈਏ ਕਿ 42 ਸਾਲ ਦਾ ਸ਼ਖਸ ਜੋ ਪੇਸ਼ੇ ਤੋਂ ਨੱਕ , ਕੰਨ, ਗਲੇ ਦਾ ਸਰਜਨ ਹੈ ਪਰ ਅਦਾਕਾਰੀ ਨਾਲ ਪਿਆਰ ਹੈ ਫਿਰ ਉਹ ਅਦਾਕਾਰੀ ਨੂੰ ਹੀ ਆਪਣਾ ਪੇਸ਼ਾ ਬਣਾ ਲਵੇ ਅਜਿਹੇ ਸਨ ਸ਼੍ਰੀਰਾਮ ਲਾਗੂ। ਉਨ੍ਹਾਂ ਦੇ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ।ਪੜਾਈ ਵਿੱਚ ਉਹ ਚੰਗੇ ਸਨ ਉਨ੍ਹਾਂ ਨੇ ਮੈਡਿਕਲ ਸਬਜੈਕਟ ਨੂੰ ਚੁਣਿਆ ਪਰ ਉੱਥੇ ਵੀ ਅਦਾਕਾਰੀ ਦੇ ਨਾਲ-ਨਾਲ ਚਲਦਾ ਰਿਹਾ। ਉਨ੍ਹਾਂ ਨੇ ਫਿਲਮਾਂ ਦੇ ਇਲਾਵਾ 20 ਮਰਾਠੀ ਨਾਟਕਾਂ ਦਾ ਨਿਰਦੇਸ਼ਨ ਵਿੱਚ ਕੀਤਾ ਹੈ।
80 ਅਤੇ 80 ਦੇ ਦਹਾਕੇ ਵਿੱਚ ਡਾ.ਲਾਗੂ ਫਿਲਮਾਂ ਇੱਕ ਮੰਨਿਆ ਪ੍ਰੰਨਿਆ ਚਿਹਰਾ ਬਣ ਚੁੱਕੇ ਸਨ।ਸ਼੍ਰੀਰਾਮ ਲਾਗੂ ਨੇ ਆਪਣੇ ਫਿਲਮੀ ਕਰੀਅਰ ਵਿੱਚ ਤੋਂ 100 ਤੋਂ ਜਿਆਦਾ ਹਿੰਦੀ ਅਤੇ 40 ਤੋਂ ਵੱਧ ਮਰਾਠੀ ਫਿਲਮਾਂ ਵਿੱਚ ਕੰਮ ਕੀਤਾ।ਅਦਾਕਾਰ ਨਸੀਰੂਦੀਨ ਸ਼ਾਹ ਨੇ ਇੱਕ ਵਾਰ ਕਿਹਾ ਸੀ ਕਿ ਸ਼੍ਰੀਰਾਮ ਲਾਗੂ ਦੀ ਆਤਮਕਥਾ ਵੀ ਅਦਾਕਾਰ ਦੇ ਲਈ ਬਾਈਬਲ ਦੀ ਤਰ੍ਹਾਂ ਹੈ।