70.83 F
New York, US
April 24, 2025
PreetNama
ਖੇਡ-ਜਗਤ/Sports News

ਸ਼੍ਰੀਲੰਕਾਈ ਟੀਮ ਨੇ ਪਾਕਿਸਤਾਨ ਜਾਣ ਤੋਂ ਕੀਤਾ ਇਨਕਾਰ, ਹਮਲੇ ਦਾ ਡਰ

ਸ਼੍ਰੀਲੰਕਾ: ਸ਼੍ਰੀਲੰਕਾ ਟੀਮ ਨੇ ਹਾਲ ਹੀ ਵਿੱਚ ਮੈਚ ਖੇਡਣ ਲਈ ਪਾਕਿਸਤਾਨ ਦੌਰੇ ‘ਤੇ ਜਾਣਾ ਹੈ, ਪਰ ਸ਼੍ਰੀਲੰਕਾ ਦੇ ਪ੍ਰਮੁੱਖ ਖਿਡਾਰੀਆਂ ਨੇ ਪਾਕਿਸਤਾਨ ਦੌਰੇ ‘ਤੇ ਜਾਣ ਤੋਂ ਮਨ੍ਹਾਂ ਕਰ ਦਿੱਤਾ ਹੋ । ਸ਼੍ਰੀਲੰਕਾ ਦੇ ਇਨ੍ਹਾਂ ਪ੍ਰਮੁੱਖ ਖਿਡਾਰੀਆਂ ਵਿੱਚ ਕਪਤਾਨ ਦਿਮੁਥ ਕਰੁਣਾਰਤਨੇ, ਲਸਿਥ ਮਲਿੰਗਾ ਅਤੇ ਐਂਜੇਲੋ ਮੈਥਿਊਜ਼ ਵਰਗੇ ਸੀਨੀਅਰ ਖਿ਼ਡਾਰੀਆਂ ਸ਼ਾਮਿਲ ਹਨ । ਸ਼੍ਰੀਲੰਕਾ ਦੇ ਖਿਡਾਰੀਆਂ ਦੇ ਇਸ ਫੈਸਲੇ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ ਦੇ ਅਧਿਕਾਰੀ ਚਿੰਤਤ ਹਨ ।ਹਾਲਾਂਕਿ ਇਸ ਮਾਮਲੇ ਵਿੱਚ ਪੀਸੀਬੀ ਵੱਲੋਂ ਸ੍ਰੀਲੰਕਾ ਦੇ ਸੀਨੀਅਰ ਖਿਡਾਰੀਆਂ ਦੀ ਉਪਲਬੱਧਤਾ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ, ਪਰ ਬੋਰਡ ਦੇ ਸੂਤਰਾਂ ਅਨੁਸਾਰ ਉਹ ਸ੍ਰੀਲੰਕਾ ਕ੍ਰਿਕਟ ਅਧਿਕਾਰੀਆਂ ਅਤੇ ਖੇਡ ਮੰਤਰੀ ਹਰਿਨ ਫਰਨਾਂਡੋ ਨਾਲ ਸੰਪਰਕ ਵਿੱਚ ਹਨ । ਜ਼ਿਕਰਯੋਗ ਹੈ ਕਿ ਸਾਲ 2009 ਵਿੱਚ ਪਾਕਿਸਤਾਨ ਦੌਰੇ ‘ਤੇ ਗਈ ਸ੍ਰੀਲੰਕਾਈ ਟੀਮ ‘ਤੇ ਅੱਤਵਾਦੀਆਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ । ਹਾਲਾਂਕਿ, ਇਸ ਹਮਲੇ ਵਿੱਚ ਕਿਸੇ ਖ਼ਿਡਾਰੀ ਨੂੰ ਨੁਕਸਾਨ ਨਹੀਂ ਪਹੁੰਚਿਆ ਸੀ ।ਸੂਤਰਾਂ ਮੁਤਾਬਿਕ, ਤਕਨੀਕੀ ਤੌਰ ‘ਤੇ ਇਹ ਸ੍ਰੀਲੰਕਾ ਕ੍ਰਿਕਟ ਬੋਰਡ ਦਾ ਅੰਦਰੂਨੀ ਮਾਮਲਾ ਹੈ । ਜਿਸ ਕਾਰਨ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ । ਦੱਸ ਦੇਈਏ ਕਿ ਸ਼੍ਰੀਲੰਕਾ ਦਾ ਪਾਕਿਸਤਾਨ ਦਾ ਇਹ ਦੌਰਾ 25 ਸਤੰਬਰ ਤੋਂ ਹੈ ।ਦੱਸਿਆ ਜਾ ਰਿਹਾ ਹੈ ਕਿ ਸ਼੍ਰੀਲੰਕਾ ਕ੍ਰਿਕਟ ਬੋਰਡ ਵੱਲੋਂ ਤਿੰਨ ਵਨਡੇ ਅਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ਲਈ ਜੋ ਵੀ ਟੀਮ ਭੇਜੀ ਜਾਵੇਗੀ, ਉਸ ਨੂੰ ਪਾਕਿਸਤਾਨ ਵੱਲੋਂ ਸਵੀਕਾਰ ਕੀਤਾ ਜਾਵੇਗਾ । ਇਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਟੈਸਟ ਅਤੇ ਵਨਡੇ ਕਪਤਾਨ ਕਰੁਣਾਰਤਨੇ, ਟੀ-20 ਕਪਤਾਨ ਮਲਿੰਗਾ ਅਤੇ ਸੀਨੀਅਰ ਆਲਰਾਊਂਡਰ ਐਂਜੇਲੋ ਮੈਥਿਊਜ਼ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਦਾ ਦੌਰਾ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ ।

Related posts

ਵਿਆਹ ਤੋਂ ਬਾਅਦ ਭਾਰਤ ਲਈ ਨਹੀਂ ਖੇਡਣਗੇ ਜਸਪ੍ਰੀਤ ਬੁਮਰਾਹ, ਪਹਿਲੇ IPL ‘ਚ ਆਉਣਗੇ ਨਜ਼ਰ

On Punjab

IND vs WI: ਭਾਰਤ ਦੇ ਹੀਰੋ ਬਣੇ ਦੀਪਕ, ਪੰਤ ਤੇ ਕੋਹਲੀ

On Punjab

ਕੋਰੋਨਾ ਖਿਲਾਫ ਲੜਾਈ ‘ਚ ਸ਼ਾਕਿਬ ਆਪਣੇ 2019 ਵਿਸ਼ਵ ਕੱਪ ਦੇ ਬੱਲੇ ਦੀ ਕਰੇਗਾ ਨਿਲਾਮੀ

On Punjab