ਭਾਰਤੀ ਤੈਰਾਕ ਸ਼੍ਰੀਹਰੀ ਨਟਰਾਜ ਨੇ ਬੁੱਧਵਾਰ ਨੂੰ ਟੋਕੀਓ ਓਲੰਪਿਕ ਵਿਚ ਅਧਿਕਾਰਕ ਤੌਰ ‘ਤੇ ਥਾਂ ਬਣਾਈ ਜਦ ਖੇਡ ਦੀ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਫਿਨਾ ਨੇ ਰੋਮ ਵਿਚ ਸੇਟੇ ਕੋਲੀ ਟਰਾਫੀ ਵਿਚ ਮਰਦ 100 ਮੀਟਰ ਬੈਕ ਸਟ੍ਰੋਕ ਮੁਕਾਬਲੇ ਵਿਚ ਉਨ੍ਹਾਂ ਦੇ ਏ ਕੁਆਲੀਫਿਕੇਸ਼ਨ ਪੱਧਰ ਨੂੰ ਮਨਜ਼ੂਰੀ ਦਿੱਤੀ। ਭਾਰਤੀ ਤੈਰਾਕੀ ਮਹਾਸੰਘ (ਐੱਸਐੱਫਆਈ) ਨੇ ਟਵਿੱਟਰ ‘ਤੇ ਇਸ ਸਬੰਧੀ ਜਾਣਕਾਰੀ ਦਿੱਤੀ।