18.93 F
New York, US
January 23, 2025
PreetNama
ਰਾਜਨੀਤੀ/Politics

ਸ਼੍ਰੋਮਣੀ ਅਕਾਲੀ ਦਲ-ਬਸਪਾ ਚੋਣ ਗਠਜੋੜ ਦੀ ਖੁਸ਼ੀ ਇਟਲੀ ‘ਚ ਲੱਡੂ ਵੰਡ ਕੇ ਮਨਾਈ

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਹੋਏ ਮਹਾਂ ਗਠਜੋੜ ਦੀ ਖੁਸ਼ੀ ਨੂੰ ਇਟਲੀ ਦੇ ਭਾਰਤੀ ਭਾਈਚਾਰੇ ਨਾਲ ਸਾਂਝਾ ਕਾਰਨ ਲਈ ਇਟਲੀ ਦੇ ਜ਼ਿਲ਼੍ਹਾ ਵਿਚੈਂਸਾ ਦੇ ਸਹਿਰ ਲੋਨੀਗੋ ਅਤੇ ਵਿਰੋਨਾ ਦੇ ਸਹਿਰ ਸੰਨਬੋਨੀਫਾਚੋ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਸਮਰਥਕਾਂ ਨੇ ਸਾਂਝੇ ਤੌਰ ‘ਤੇ ਇਕੱਠ ਕਰ ਕੇ ਮੀਟਿੰਗਾਂ ਕੀਤੀਆਂ ਗਈਆਂ, ਜਿਸ ‘ਚ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦੇ ਸਮਰਥਕ ਬਹੁ-ਗਿਣਤੀ ‘ਚ ਪਹੁੰਚੇ। ਦੋਵੇਂ ਪਾਰਟੀਆਂ ਦੇ ਸਮਰਥਕਾਂ ਨੇ ਲੱਡੂ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆ।

ਇਨ੍ਹਾਂ ਦੋਵੇਂ ਹੀ ਪਾਰਟੀਆਂ ਦੇ ਸਮਰਥਕਾਂ ਨੇ ਗੱਠਜੋੜ ਨੂੰ ਸਿਰੇ ਚੜ੍ਹਾਉਣ ਤੇ 2022 ਦੀਆਂ ਚੋਣਾਂ ਵੱਧ ਤੋਂ ਵੱਧ ਸੀਟਾਂ ਜਿਤਾ ਕੇ ਇਸ ਗੱਠਜੋੜ ਦੀ ਸਰਕਾਰ 2022 ਵਿਚ ਲਿਆਉਣ ਲਈ ਤਹੱਈਆ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਐੱਨਆਰਆਈ ਵਿੰਗ ਇਟਲੀ ਪ੍ਰਧਾਨ ਜਗਵੰਤ ਸਿੰਘ ਲਹਿਰਾ ਤੇ ਇਟਲੀ ਦੇ ਉੱਘੇ ਬਸਪਾ ਸਮਰਥਕ ਗਿਆਨ ਚੰਦ ਸੂਦ ਨੇ ਬੀਤੇ ਦਿਨ ਕਾਂਗਰਸ ਪਾਰਟੀ ਦੇ ਐੱਮਪੀ ਰਵਨੀਤ ਸਿੰਘ ਬਿੱਟੂ ਵੱਲੋ ਬਹੁਜਨ ਸਮਾਜ ਪਾਰਟੀ ਪ੍ਰਤੀ ਦਿੱਤੇ ਮਨੂੰਵਾਦੀ ਵਿਚਾਰਧਾਰਾ ਵਾਲੇ ਹੇਠਲੇ ਪੱਧਰ ਦੇ ਬਿਆਨ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇੰਝ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇਖ ਇੱਕਲੇ ਬਿੱਟੂ ਹੀ ਨਹੀ ਸਗੋਂ ਹੋਰ ਵੀ ਬਹੁਤ ਲੋਕਾਂ ਦੇ ਅੰਦਰ ਭਾਂਬੜ ਮੱਚਿਆ ਹੋਇਆ ਹੈ ਜਿਸ ਕਾਰਨ ਇਹ ਲੋਕ ਆਪਣਾ ਆਪਾ ਖੋਹ ਉਲਟੇ -ਪੁਲਟੇ ਬਿਆਨਾਂ ਨਾਲ ਆਪਣੀ ਬੋਨੀ ਤੇ ਮਨੂੰਵਾਦੀ ਸੋਚ ਦਾ ਸਬੂਤ ਦੇ ਰਹੇ ਹਨ ।

ਸ. ਬਿੱਟੂ ਵਿਧਾਨ ਸਭਾ ਚੋਣਾਂ ‘ਚ ਇਸ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ। ਇਸ ਗਠਜੋੜ ਹੋਣ ਤੇ ਜਗਜੀਤ ਸਿੰਘ, ਲਖਵਿੰਦਰ ਸਿੰਘ ਡੋਗਰਾਂਵਾਲ, ਗੁਰਚਰਨ ਸਿੰਘ ਭੂੰਗਰਨੀ, ਹਰਦੀਪ ਸਿੰਘ ਬੋਦਲ, ਕਮਲਜੀਤ ਸਿੰਘ, ਬਲਜੀਤ ਸਿੰਘ,ਸਤਨਾਮ ਸਿੰਘ ਸੱਤੀ,ਪਰਮਜੀਤ ਸਿੰਘ ਪੰਮਾ,ਕੁਲਦੀਪ ਸਿੰਘ, ਸਾਜਨ ਸਿੰਘ, ਸਰਬਜੀਤ ਵਿਰਕ, ਕੈਲਾਸ਼ ਬੰਗੜ, ਜੀਤ ਰਾਮ, ਦੇਸ਼ ਰਾਜ ਜੱਸਲ, ਅਜਮੇਰ ਕਲੇਰ,ਅਸ਼ਵਨੀ ਦਾਦਰ, ਸ਼ਾਮ ਲਾਲ ਲੂਟਾ, ਸੁਖਵਿੰਦਰ ਕੈਂਥ, ਡਾ. ਰਾਜਪਾਲ, ਜਗਤਾਰ ਸਿੰਘ ਸੁੰਢ, ਸੁਰੇਸ਼ ਕੁਮਾਰ ਆਦਿ ਆਗੂਆਂ ਨੇ ਵਧਾਈ ਦਿੰਦਿਆਂ ਕਿਹਾ ਕਿ ਇਸ ਵਾਰ ਇਹ ਮਹਾਂ ਗਠਜੋੜ ਪੰਜਾਬ ਦੀ ਸਿਆਸਤ ‘ਚ ਨਵਾਂ ਇਤਿਹਾਸ ਸਿਰਜ ਕੇ ਪੰਜਾਬ ਨੂੰ ਉੱਨਤ ਕਰਨ ਲਈ ਅਹਿਮ ਭੂਮਿਕਾ ਨਿਭਾਏਗਾ ਤੇ ਇਸ ਗਠਜੋੜ ਨੂੰ ਕਾਮਯਾਬ ਕਰਨ ਲਈ ਇਟਲੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਸਮਰਥਕ ਪੰਜਾਬ ਵੀ ਜਾਣਗੇ।

Related posts

ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਕੀਤਾ ਤਲਬ, ਹਿੰਸਕ ਘਟਨਾਵਾਂ ‘ਤੇ ਮੰਗਿਆ ਸਪੱਸ਼ਟੀਕਰਨ

On Punjab

ਕੇਜਰੀਵਾਲ ਨੇ ਹਿੰਸਾ ਦੇ ਕਾਰਨ ਘਰ ਛੱਡ ਕੇ ਜਾਣ ਵਾਲੇ ਲੋਕਾਂ ਨੂੰ ਕੀਤੀ ਵਾਪਿਸ ਪਰਤਣ ਦੀ ਅਪੀਲ

On Punjab

ਰਾਮ ਮੰਦਰ ‘ਤੇ ਪਾਕਿਸਤਾਨ ਦਾ ਵੱਡਾ ਦਾਅਵਾ, ਮੰਤਰੀ ਬੋਲੇ ਭਾਰਤ ਹੁਣ ਸ਼੍ਰੀਰਾਮ ਦੇ ਹਿੰਦੂਤਵ ‘ਚ ਤਬਦੀਲ

On Punjab