ਸਕਾਲਟਲੈਂਡ ਪਾਰਲੀਮੈਂਟ ਦੀ ਪਾਮ ਗੋਸਲ ਨੂੰ ਪਾਰਲੀਮੈਂਟ ਮੈਂਬਰ ਵਜੋਂ ਚੁਣਿਆ ਗਿਆ ਹੈ। ਪਾਮ ਗੋਸਲ ਨੇ ਮੂਲ ਮੰਤਰ ਦਾ ਜਾਪ ਕਰ ਕੇ ਸਹੁੰ ਚੁੱਕੀ। ਉਹ ਅਜਿਹਾ ਕਰਨ ਵਾਲੀ ਪਹਿਲੀ ਮੈਂਬਰ ਤੇ ਪਹਿਲੀ ਸਿੱਖ ਮਹਿਲਾ ਮੈਂਬਰ ਬਣ ਗਈ ਹੈ। ਜਦੋਂ ਉਸ ਦਾ ਨਾਂ ਸਹੁੰ ਚੁੱਕਣ ਲਈ ਬੋਲਿਆ ਗਿਆ ਤਾਂ ਉਸ ਨੇ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੂਰ ਜੀ ਕੀ ਫ਼ਤਹਿ ਬੁਲਾਈ ਤੇ ਫਿਰ ਮੂਲ ਮੰਤਰ ਦਾ ਜਾਪ ਵੀ ਕੀਤਾ ਫਿਰ ਸਥਾਨਕ ਕਾਨੂੰਨ ਅਨੁਸਾਰ ਸਹੁੰ ਵੀ ਚੁੱਕੀ। ਪਾਮ ਗੋਸਲ ਆਪਣੇ ਨਾਲ ਗੁਟਕਾ ਸਾਹਿਬ ਵੀ ਲਿਆਈ ਸੀ, ਜਿਸ ਨੂੰ ਉਹ ਨਤਮਸਕ ਹੋਈ।