PreetNama
ਖਬਰਾਂ/News

ਸਕੂਲ ਦੀ ਖਸਤਾ ਹੋ ਚੁੱਕੀ ਇਮਾਰਤ ਨੂੰ ਠੀਕ ਨਾ ਕਰਵਾਉਣ ਖਿਲਾਫ ਏਆਈਐਸਐਫ ਅਤੇ ਪਿੰਡ ਵਾਸੀਆਂ ਵੱਲੋਂ ਡੀਈਓ ਸਾਹਮਣੇ ਧਰਨਾ

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਏ ਆਈ ਅੈਸ ਅੈਫ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੱਟੀ ਨੰਬਰ 1 ਸਕੂਲ ਦੀ ਇਮਾਰਤ ਦੇ ਕਮਰਿਆਂ ਦੀਆਂ ਛੱਤਾਂ ਦੀਆਂ ਖਸਤਾ ਹੋ ਚੁੱਕੀਆਂ ਨੂੰ ਠੀਕ ਨਾ ਕਰਵਾਉਣ ਖਿਲਾਫ ਜ਼ਿਲ੍ਹਾ ਸਿੱਖਿਆ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ,ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਜ਼ਿਲ੍ਹਾ ਸਕੱਤਰ ਅਤੇ ਬਲਾਕ ਸੰਮਤੀ ਮੈਂਬਰ ਸੁਬੇਗ ਝੰਗੜ ਭੈਣੀ ਨੇ ਕੀਤੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਥੀ ਢਾਬਾਂ ਅਤੇ ਧਰਮੂਵਾਲਾ ਨੇ ਕਿਹਾ ਕਿ ਸਕੂਲ ਦੀ ਛੱਤ ਉੱਪਰੋਂ ਸੀਮਿੰਟ ਦੇ ਕਈ ਵਾਰ ਟੁਕੜੇ ਡਿੱਗ ਚੁੱਕੇ ਹਨ।ਜਿਸ ਨਾਲ ਨੰਨੇ ਮੁੰਨੇ ਬੱਚਿਆਂ ਦਾ ਜਾਨੀ ਨੁਕਸਾਨ ਹੋ ਸਕਦਾ ਹੈ।ਇਸ ਸਬੰਧੀ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਵੀ ਕਈ ਵਾਰੀ ਜਾਣੂ ਕਰਵਾਇਆ ਜਾ ਚੁੱਕਿਆ ਹੈ, ਪ੍ਰੰਤੂ ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਪੰਚਾਇਤ ਵਿਭਾਗ ਵੱਲੋਂ ਕੋਈ ਯੋਗ ਕਾਰਵਾਈ ਨਹੀਂ ਕੀਤੀ ਗਈ।ਅਸੀਂ ਇਸ ਮੰਗ ਪੱਤਰ ਰਾਹੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਪਿੰਡ ਗੱਟੀ ਨੰਬਰ 1 ਦੇ ਨੰਨ੍ਹੇ ਮੁੰਨੇ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਤੁਰੰਤ ਸਕੂਲ ਦੀ ਖਸਤਾ ਹਾਲਤ ਨੂੰ ਸੁਧਾਰਿਆ ਜਾਵੇ।ਇਸ ਮੌਕੇ ਆਪਣੇ ਸੰਬੋਧਨ ਵਿਚ ਬਲਾਕ ਸੰਮਤੀ ਮੈਂਬਰ ਸੁਬੇਗ ਝੰਗੜ ਭੈਣੀ ਨੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਵਿਭਾਗ ਤੋਂ ਮੰਗ ਕਰਦਿਆਂ ਕਿਹਾ ਕਿ ਸਕੂਲ ਦੀ ਇਮਾਰਤ ਤਿਆਰ ਕਰਨ ਵਾਲੇ ਠੇਕੇਦਾਰ ਸਬੰਧਤ ਜੇਈ ਅਤੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਇਨਕੁਆਰੀ ਕਰਕੇ ਅਪਰਾਧਕ ਮਾਮਲਾ ਦਰਜ ਕੀਤਾ ਜਾਵੇ।ਇਸ ਮੌਕੇ ਡਿਪਟੀ ਡੀ ਓ ਪ੍ਰਦੀਪ ਕੁਮਾਰ ਖਨਗਵਾਲ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਧਰਨੇ ਨੂੰ ਸਮਾਪਤ ਕਰਵਾਉਂਦੇ ਹੋਏ ਤੁਰੰਤ ਸਕੂਲ ਦਾ ਦੌਰਾ ਕਰਨ ਦਾ ਵਿਸ਼ਵਾਸ ਦਿਵਾਇਆ ਅਤੇ ਸਕੂਲ ਦਾ ਦੌਰਾ ਕਰਨ ਲਈ ਮੌਕੇ ਤੇ ਚੱਲੇ ਗਏ।ਇਸ ਮੌਕੇ ਹੋਰਾਂ ਤੋਂ ਪਿੰਡ ਵਾਸੀ ਕੁਸ਼ਾਲ ਸਿੰਘ ਕਾਲਾ ਸਿੰਘ ਛਿੰਦਰ ਪਾਲ ਜਨਕ ਸਿੰਘ ਕੌਰ ਸਿੰਘ ਸੁਰਿੰਦਰ ਸਿੰਘ ਕ੍ਰਿਸ਼ਨ ਸਿੰਘ ਮੰਗਲ ਸਿੰਘ,ਚਿਮਨ ਸਿੰਘ ਨਵਾਂ ਸਲੇਮਸ਼ਾਹ,ਹੁਸ਼ਿਆਰ ਸਿੰਘ,ਕਾਲਾ ਸਿੰਘ, ਸਤਨਾਮ ਸਿੰਘ,ਵਿਦਿਆਰਥੀ ਆਗੂ ਸਾਜਨ ਕੁਮਾਰ ਸੱਪਾਂ ਵਾਲੀ, ਗਗਨ ਸਿੰਘ ਲਾਧੂਕਾ, ਸਾਜਨ ਕੁਮਾਰ ਚਾਂਦਮਾਰੀ, ਗੁਰਪ੍ਰੀਤ ਸਿੰਘ ਨੁਕੇਰੀਆਂ, ਸੁਖਚੈਨ ਸਿੰਘ, ਅਵਤਾਰ ਸਿੰਘ, ਗੁਰਤੇਜ ਸਿੰਘ,ਸੰਦੀਪ ਸਿੰਘ ਅਤੇ ਰਮਨਦੀਪ ਸਿੰਘ ਵੀ ਹਾਜ਼ਰ ਸਨ ।

Related posts

SAC ਦੇ ਡਾਇਰੈਕਟਰ ਨੇ ਦੱਸੀ Chandrayaan-3 ਦੀ ਪੂਰੀ ਕਹਾਣੀ, 4 ਸਾਲ ਦੀ ਮਿਹਨਤ ਨਾਲ ਇਸ ਤਰ੍ਹਾਂ ਹੋਇਆ ਤਿਆਰ

On Punjab

ਦੱਖਣੀ ਕੋਰੀਆ : ਭਾਰੀ ਮੀਂਹ ਦੇ ਵਿਚਕਾਰ ਦੱਖਣੀ ਕੋਰੀਆ ਵਿੱਚ ਤਬਾਹੀ, ਜ਼ਮੀਨ ਖਿਸਕਣ ਅਤੇ ਹੜ੍ਹਾਂ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ

On Punjab

ਪੰਜਾਬ ‘ਚ ਕੰਮ ਕਰਨ ਦੇ ਘੰਟੇ ਫਿਕਸ : ਮਾਲਕ 8 ਘੰਟੇ ਤੋਂ ਜ਼ਿਆਦਾ ਨਹੀਂ ਕਰਵਾ ਸਕਦੇ ਕੰਮ; ਸ਼ਿਕਾਇਤ ‘ਤੇ ਦੁੱਗਣੀ ਦੇਣੀ ਪਵੇਗੀ ਤਨਖ਼ਾਹ

On Punjab