PreetNama
ਰਾਜਨੀਤੀ/Politics

ਸਚਿਨ ਪਾਇਲਟ ਨੇ ਰਾਹੁਲ ਗਾਂਧੀ ਵਲੋਂ ਮੁੱਖ ਮੰਤਰੀ ਬਣਾਉਣ ਦਾ ਆਫਰ ਠੁਕਰਾਇਆ

ਨਵੀਂ ਦਿੱਲੀ: ਰਾਜਸਥਾਨ ਵਿੱਚ ਰਾਜਨੀਤਿਕ ਹਲਚਲ ਅਜੇ ਵੀ ਜਾਰੀ ਹੈ। ਕਈ ਦਿਨਾਂ ਦੀ ਖਿਚਾਈ ਤੋਂ ਬਾਅਦ ਕਾਂਗਰਸ ਨੇ ਸਚਿਨ ਪਾਇਲਟ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ। ਸਚਿਨ ਪਾਇਲਟ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਅੱਗੇ ਦੀਆਂ ਰਣਨੀਤੀਆਂ ਬਣਾ ਰਹੇ ਹਨ। ਇਸ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ।

ਗਾਂਧੀ ਪਰਿਵਾਰ ਅਤੇ ਪਾਰਟੀ ਦੇ ਬਹੁਤ ਸਾਰੇ ਸੀਨੀਅਰ ਨੇਤਾ ਸਚਿਨ ਪਾਇਲਟ ਨੂੰ ਕਿਸੇ ਹੋਰ ਪਾਰਟੀ ‘ਚ ਨਹੀਂ ਜਾਣ ਦੇਣਾ ਚਾਹੁੰਦੇ ਸੀ। ਗਾਂਧੀ ਪਰਿਵਾਰ ਨੇ ਵੀ ਇਸ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਨੇ ਸਚਿਨ ਪਾਇਲਟ ਨੂੰ ਆਖਰੀ 18 ਮਹੀਨਿਆਂ ਲਈ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ।ਰਾਹੁਲ ਗਾਂਧੀ ਨੇ ਸਚਿਨ ਪਾਇਲਟ ਨੂੰ ਕਿਹਾ ਕਿ ਫਿਲਹਾਲ ਮੁੱਖ ਮੰਤਰੀ ਦਾ ਅਹੁਦਾ ਦੇਣਾ ਬਹੁਤ ਮੁਸ਼ਕਲ ਹੈ ਪਰ ਅੰਤ ਵਿੱਚ 18 ਮਹੀਨੇ ਤੁਹਾਨੂੰ ਰਾਜਸਥਾਨ ਦਾ ਮੁੱਖ ਮੰਤਰੀ ਬਣਾਇਆ ਜਾਵੇਗਾ, ਇਹ ਮੇਰਾ ਵਾਅਦਾ ਹੈ। ਪਰ ਪਾਇਲਟ ਇੰਨੇ ਨਾਰਾਜ਼ ਸੀ ਕਿ ਉਹ ਇਸ ਵਾਅਦੇ ਤੋਂ ਬਾਅਦ ਵੀ ਸਹਿਮਤ ਨਹੀਂ ਹੋਏ।ਇਸ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਵਲੋਂ ਵੀ ਸਚਿਨ ਪਾਇਲਟ ਨੂੰ ਮਨਾਉਣ ਦੀਆਂ ਖਬਰਾਂ ਸਾਹਮਣੇ ਆਈਆਂ। ਜਾਣਕਾਰੀ ਅਨੁਸਾਰ ਵਿਧਾਇਕ ਦਲ ਦੀ ਦੂਜੀ ਬੈਠਕ ਸੋਮਵਾਰ ਰਾਤ 10 ਵਜੇ ਹੋਈ। ਇਹ ਮੀਟਿੰਗ ਆਪਣੇ ਨਿਰਧਾਰਤ ਸਮੇਂ ਤੋਂ ਦੇਰ ਨਾਲ ਸ਼ੁਰੂ ਹੋਈ।

Related posts

ਜਿੱਤ ਮਗਰੋਂ ਅਡਵਾਨੀ ਤੇ ਜੋਸ਼ੀ ਦੇ ਦਰ ਪਹੁੰਚੇ ਮੋਦੀ ਤੇ ਸ਼ਾਹ

On Punjab

ਬੀਜੇਪੀ ਦੀ ਸੀਟ ‘ਤੇ ਚੋਣ ਲੜ ਚੁੱਕੇ ਅਜੇ ਅਗਰਵਾਲ ਮੋਦੀ ਖਿਲਾਫ ਕਰ ਰਹੇ ਨੇ ਪ੍ਰਚਾਰ

On Punjab

West Bengal Election Result 2021: ਜਾਣੋ, ਬੰਗਾਲ ’ਚ ਮਮਤਾ ਬੈਨਰਜੀ ਦੀ ਜਿੱਤ ਦੇ ਮੁੱਖ ਕਾਰਨ

On Punjab