53.65 F
New York, US
April 24, 2025
PreetNama
ਫਿਲਮ-ਸੰਸਾਰ/Filmy

ਸਟੇਜ ‘ਤੇ ਮੁਸ਼ਕਿਲ ‘ਚ PhD ਸਟੂਡੈਂਟ, ਸ਼ਾਹਰੁਖ ਖਾਨ ਨੇ ਕੀਤੀ ਮਦਦ

Shahrukh Help PHD student : ਬਾਲੀਵੁਡ ਦੇ ਕਿੰਗ ਖਾਨ ਮਤਲਬ ਕਿ ਸ਼ਾਹਰੁਖ ਖਾਨ ਲੋਕਾਂ ਦਾ ਦਿਲ ਜਿੱਤਣ ਵਿੱਚ ਮਾਹਿਰ ਹਨ। ਸ਼ਾਹਰੁਖ ਜਿੱਥੇ ਵੀ ਜਾਂਦੇ ਹਨ ਉੱਥੇ ਆਪਣੀਆਂ ਗੱਲਾਂ ਜਾਂ ਐਕਟੀਵਿਟੀ ਨਾਲ ਛਾ ਜਾਂਦੇ ਹਨ। ਹਾਲ ਹੀ ਵਿੱਚ ਅਦਾਕਾਰ ਨੇ ਫਿਰ ਕੁੱਝ ਅਜਿਹਾ ਕੀਤਾ ਜਿਸ ਦੀ ਹਰ ਜਗ੍ਹਾ ਤਾਰੀਫ ਹੋ ਰਹੀ ਹੈ। ਦਰਅਸਲ, ਸ਼ਾਹਰੁਖ ਹਾਲ ਹੀ ਵਿੱਚ ਇੱਕ ਪੀਐੱਚਡੀ ਸਟੂਡੈਂਟ ਗੋਪਿਕਾ ਨੂੰ ਸਨਮਾਨ ਦੇਣ ਉਨ੍ਹਾਂ ਦੀ ਯੂਨੀਵਰਸਿਟੀ ਪਹੁੰਚੇ ਸਨ।

ਗੋਪਿਕਾ ਨੇ ਲਾਅ ਟਰੋਬੇ ਯੂਨੀਵਰਸਿਟੀ (Melbourne Campus) ਤੋਂ ਸਕਾਲਰਸ਼ਿਪ ਹਾਸਲ ਕੀਤੀ ਹੈ। ਗੋਪਿਕਾ ਦੇ ਸਕਾਲਰਸ਼ਿਪ ਪ੍ਰੋਗਰਾਮ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਸ਼ਾਹਰੁਖ ਕੁੱਝ ਅਜਿਹਾ ਕਰ ਰਹੇ ਹਨ ਜੋ ਉਨ੍ਹਾਂ ਦੇ ਫੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਵਾਇਰਲ ਵੀਡੀਓ ਵਿੱਚ ਵਿੱਖ ਰਿਹਾ ਹੈ ਕਿ ਗੋਪਿਕਾ ਸਟੇਜ ਉੱਤੇ ਆਪਣਾ ਸਫੇਦ ਰੰਗ ਦਾ ਕੋਟ ਪਾਉਂਦੀ ਹੈ, ਉਦੋਂ ਉਹ ਕੋਟ ਉਨ੍ਹਾਂ ਦੇ ਵਾਲਾਂ ਵਿੱਚ ਉਲਝ ਜਾਂਦਾ ਹੈ।

ਇਸ ਦੌਰਾਨ ਸ਼ਾਹਰੁਖ ਉਨ੍ਹਾਂ ਦੇ ਕੋਲ ਹੀ ਖੜੇ ਹੁੰਦੇ ਹਨ, ਉਹ ਵੇਖਦੇ ਹਨ ਕਿ ਗੋਪਿਕਾ ਨੂੰ ਕੋਟ ਪਹਿਨਣ ਵਿੱਚ ਮੁਸ਼ਕਿਲ ਹੋ ਰਹੀ ਹੈ ਉਦੋਂ ਕਿੰਗ ਖਾਨ ਉਨ੍ਹਾਂ ਦੀ ਮਦਦ ਲਈ ਅੱਗੇ ਆਉਂਦੇ ਹਨ ਅਤੇ ਕੋਟ ਪੁਆਉਣ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ। ਸ਼ਾਹਰੁਖ, ਗੋਪਿਕਾ ਦੇ ਵਾਲਾਂ ਨੂੰ ਉਨ੍ਹਾਂ ਦੇ ਕੋਟ ‘ਚੋਂ ਕੱਢਦੇ ਹਨ ਅਤੇ ਉਨ੍ਹਾਂ ਨੂੰ ਪੁਆਉਣ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ। ਕੋਟ ਪਹਿਨਣ ਤੋਂ ਬਾਅਦ ਗੋਪਿਕਾ ਮੁਸਕੁਰਾਉਂਦੇ ਹੋਏ ਸ਼ਾਹਰੁਖ ਵੱਲ੍ਹ ਵੇਖਦੀ ਹੈ ਅਤੇ ਉਨ੍ਹਾਂ ਦਾ ਧੰਨਵਾਦ ਕਰਦੀ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸ਼ਾਹਰੁਖ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਸ਼ਾਹਰੁਖ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਸ਼ਾਹਰੁਖ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਅਦਾਕਾਰੀ ਕੀਤੀ ਹੈ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ।

Related posts

ਸੋਸ਼ਲ ਮੀਡੀਆ ’ਤੇਜ਼ੀ ਨਾਲ ਵਾਇਰਲ ਹੋ ਰਿਹਾ ਇਹ ਇਸ਼ਤਿਹਾਰ, ਵੇਖ ਕੇ ਅੱਥਰੂ ਨਹੀਂ ਰੋਕ ਸਕੋਗੇ

On Punjab

ਪੁਲਿਸ ਦੀ ਮਾਰ-ਕੁੱਟ ‘ਤੇ ਭੜਕੇ ਰਿਸ਼ੀ ਕਪੂਰ, ਟਵੀਟ ਕਰ ਕੱਢੀ ਭੜਾਸ

On Punjab

ਇਸ ਲਗਜ਼ਰੀ ਘਰ ਨੂੰ ਜਲਦ ਖਰੀਦਣਗੇ ਪ੍ਰਿੰਸ ਹੈਰੀ ਤੇ ਮੇਘਨ, ਟਾਮ ਹੈਂਕਸ ਹਨ ਗੁਆਂਢੀ

On Punjab