ਫਿਰੋਜ਼ਪੁਰ: ਪਿਛਲੇ ਦਿਨੀਂ ਬਠਿੰਡਾ ਵਿਚ ਹੋਏ ਰਾਜ ਪੱਧਰੀ ਹੈਂਡਬਾਲ ਪ੍ਰਤੀਯੋਗਤਾ ਅੰਡਰ-14 ਵਿਚ ਤੂਤ ਸਕੂਲ ਦੀਆਂ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਿਰੋਜ਼ਪੁਰ ਲਈ ਦੂਜਾ ਸਥਾਨ ਪ੍ਰਾਪਤ ਕੀਤਾ। ਟੀਮ ਦੇ ਕੋਚ ਸਟੇਟ ਐਵਾਰਡੀ ਸਾਇੰਸ ਮਾਸਟਰ ਜਸਵੀਰ ਸਿੰਘ ਤੇ ਜਗਮੀਤ ਸਿੰਘ ਨੇ ਦੱਸਿਆ ਕਿ ਟੀਮ ਨੇ ਪ੍ਰੀ ਕੁਆਰਟਰ ਫਾਈਨਲ ਮੈਚ ਵਿਚੋਂ ਹੁਸ਼ਿਆਰਪੁਰ ਨੂੰ 25-2 ਨਾਲ ਹਰਾਇਆ। ਕੁਆਰਟਰ ਫਾਈਨਲ ਮੈਚ ਵਿਚ ਫਰੀਦਕੋਟ ਨੁੰ 21-8 ਤੇ ਸੈਮੀਫਾਈਨਲ ਮੈਚ ਵਿਚ ਸੰਗਰੂਰ ਨੂੰ 9-6 ਤੇ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਵਿਚ ਫੱਸਵੇਂ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ, ਜਿਥੇ ਹੀ ਇਸ ਟੀਮ ਨੇ ਫਿਰੋਜ਼ਪੁਰ ਲਈ ਚਾਂਦੀ ਦਾ ਮੈਡਲ ਜਿੱਤਿਆ, ਉਥੇ ਹੀ ਇਸ ਸਕੂਲ ਦੀਆਂ ਖਿਡਾਰਣਾਂ ਨੇ ਲਗਾਤਾਰ ਦੱਸਵੇਂ ਸਾਲ ਰਾਜ ਪੱਧਰੀ ਟੂਰਨਾਮੈਂਟ ਵਿਚ ਪੁਜ਼ੀਸ਼ਨ ਹਾਸਲ ਕਰਕੇ ਅਨੌਖਾ ਰਿਕਾਰਡ ਬਣਾਇਆ।
ਖਿਡਾਰਣਾਂ ਦੇ ਪਿੰਡ ਪਹੁੰਚਣ ਤੇ ਸਮੂਹ ਪਿੰਡ ਵਾਸੀਆਂ ਨੇ ਖਿਡਾਰਣਾਂ ਦਾ ਨਿੱਘਾ ਸਵਾਗਤ ਕੀਤਾ। ਅੱਜ ਸਕੂਲ ਵਿਚ ਰੱਖੇ ਸਨਮਾਨ ਪ੍ਰੋਗਰਾਮ ਵਿਚ ਜ਼ਿਲ੍ਹਾ ਸਪੋਰਟਸ ਅਫਸਰ ਸੁਨੀਲ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਨੇ ਸਾਰੀਆਂ ਖਿਡਾਰਣਾਂ ਨੂੰ ਟਰੈਕ ਸੂਟ ਦੇਣ ਦਾ ਐਲਾਣ ਕੀਤਾ। ਇਸ ਮੌਕੇ ਪੰਚਾਇਤ ਮੈਂਬਰ ਰੇਸ਼ਮ ਸਿੰਘ, ਲਛਮਣ ਸਿੰਘ, ਪ੍ਰਿਥੀ ਸਿੰਘ, ਮਾਸਟਰ ਅਵਤਾਰ ਸਿੰਘ, ਬਿੱਕਰ ਸਿੰਘ ਆਜਾਦ, ਮਨਿੰਦਰ ਸਿੰਘ, ਵਾਇਸ ਚੇਅਰਮੈਨ ਯੂਥ ਅਤੇ ਸਪੋਰਟਸ ਫਿਰੋਜ਼ਪੁਰ, ਗਗਨ ਮਾਂਟਾ ਸਵੀਮਿੰਗ ਕੋਚ, ਗੁਰਜੀਤ ਸਿੰਘ ਕੋਚ, ਹਰਪ੍ਰੀਤ ਸਿੰਘ ਨੇ ਟੀਮ ਦੇ ਕੋਚਾਂ ਜਸਵੀਰ ਸਿੰਘ ਤੇ ਜਗਮੀਤ ਸਿੰਘ ਤੇ ਟੀਮ ਨੂੰ ਇਸ ਉਪਲਬੱਧੀ ਲਈ ਵਧਾਈ ਦਿੱਤੀ। ਇਸ ਪ੍ਰੋਗਰਾਮ ਵਿਚ ਸਟੇਜ ਸੈਕਟਰੀ ਦੀ ਭੂਮਿਕਾ ਮੈਡਮ ਮੀਨੂੰ ਨੇ ਨਿਭਾਈ। ਸਕੂਲ ਦੇ ਸਮੂਹ ਸਟਾਫ ਮੈਡਮ ਗੀਤੂ, ਰਜਨੀ, ਪੂਜਾ, ਸ਼ਿੰਦਰਪਾਲ ਕੌਰ, ਸੰਦੀਪ ਰਾਣੀ, ਵੀਰਪਾਲ ਕੌਰ, ਸੁਖਪ੍ਰੀਤ ਕੌਰ, ਸੁਖਜੀਤ ਕੌਰ, ਚਰਨਜੀਤ ਕੌਰ, ਮੀਨੂੰ ਮਲਹੋਤਰਾ ਨੇ ਟੀਮ ਦੀਆਂ ਖਿਡਾਰਣਾਂ ਤੇ ਕੋਚਾਂ ਨੂੰ ਵਧਾਈ ਦਿੱਤੀ। ਪਿੰਡ ਦੇ ਸਰਪੰਚ ਰਵਿੰਦਰ ਸਿੰਘ ਨੇ ਜੇਤੂ ਟੀਮ ਦੀਆਂ ਖਿਡਾਰਣਾਂ ਨੁੰ 5100 ਰੁਪਏ ਦੇਣ ਦਾ ਐਲਾਣ ਕੀਤਾ।