ਕੋਲਕਾਤਾ- ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਵਿੱਚ ਹਿੰਸਾ ਭੜਕਣ ਦੇ ਕੁਝ ਦਿਨਾਂ ਬਾਅਦ ਬੀਐਸਐਫ ਦੇ ਡੀਆਈਜੀ ਅਤੇ ਪੀਆਰਓ (ਦੱਖਣੀ ਬੰਗਾਲ ਫਰੰਟੀਅਰ) ਨਿਲੋਤਪਾਲ ਕੁਮਾਰ ਪਾਂਡੇ ਨੇ ਕਿਹਾ ਕਿ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਪਰ ਕਾਬੂ ਹੇਠ ਹੈ। ਏਜੰਸੀ ਨਾਲ ਗੱਲਬਾਤ ਕਰਦਿਆਂ ਡੀਆਈਜੀ ਨੇ ਕਿਹਾ, ‘ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਲੋਕ ਡਰੇ ਹੋਏ ਹਨ ਪਰ ਇਹ ਕਾਬੂ ਵਿੱਚ ਹੈ। ਬੀਤੇ ਕੱਲ੍ਹ ਕਈ ਖੇਤਰਾਂ ਵਿੱਚ ਤਣਾਅ ਦੀ ਸਥਿਤੀ ਸੀ ਪਰ ਅੱਜ ਸਥਿਤੀ ਵਿੱਚ ਸੁਧਾਰ ਹੋਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਰਿਆਂ ਦੇ ਯਤਨਾਂ ਨਾਲ ਜਲਦੀ ਹੀ ਸਥਿਤੀ ਆਮ ਵਾਂਗ ਬਹਾਲ ਹੋ ਜਾਵੇਗੀ।’ ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਵਕਫ਼ (ਸੋਧ) ਕਾਨੂੰਨ ਵਿਰੁੱਧ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਮੁਰਸ਼ਿਦਾਬਾਦ ਦੇ ਖੇਤਰਾਂ ਵਿੱਚ ਨੌਂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।