19.08 F
New York, US
December 22, 2024
PreetNama
ਖਾਸ-ਖਬਰਾਂ/Important News

ਸਨੀ ਦਿਓਲ ਨੇ ਗੁਰਦਾਸਪੁਰ ਰੈਲੀ ’ਚ ਚੁਕਿਆ ਨਲਕਾ, ਕਿਹਾ ਮੈਂ ਦੇਸ਼ ਭਗਤ ਹਾਂ

ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਨੀ ਦਿਓਲ ਨੇ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਭਰਿਆ। ਇਸ ਤੋਂ ਬਾਅਦ ਸਥਾਨਕ ਇੰਪਰੂਵਮੈਂਟ ਟਰੱਸਟ ਚ ਕਰਵਾਈ ਗਈ ਰੈਲੀ ਦੌਰਾਨ ਸਨੀ ਨੇ ਕਿਹਾ ਕਿ ਰਾਜਨੀਤੀ ਦਾ ਪਤਾ ਨਹੀਂ ਪਰ ਮੈਂ ਦੇਸ਼ ਭਗਤ ਹਾਂ। ਵਾਅਦੇ ਕਰਨ ਨਹੀਂ, ਲੋਕਾਂ ਨੂੰ ਜੋੜਨ ਆਇਆ ਹਾਂ। ਹੁਣ ਕੋਈ ਨਹੀਂ ਡਰੇਗਾ, ਮੈਂ ਨਾਲ ਹਾਂ, ਮੋਦੀ ਨਾਲ ਹਨ, ਮੈਂ ਕਿਤੇ ਨਹੀਂ ਜਾਵਾਂਗਾ, ਸਭ ਕੁਝ ਕਰਾਂਗਾ।

ਪੀਲੀ ਪੱਗ ਅਤੇ ਨੀਲੀ ਜੀਂਸ ਪਾਂ ਕੇ ਆਏ ਸਨੀ ਦਿਓਲ ਨੇ ਆਪਣਾ ਸਾਰਾ ਭਾਸ਼ਣ ਪੰਜਾਬੀ ਚ ਦਿੱਤਾ। ਫ਼ਿਲਮੀ ਡਾਇਲਾਗ ਬੋਲਦਿਆਂ ਸਨੀ ਨੇ ਕਿਹਾ ਕਿ ਢਾਈ ਕਿਲੋ ਦਾ ਹੱਥ ਜਿਸ ਤੇ ਪੈਂਦਾ ਹੈ, ਉਹ ਉਠਦਾ ਨਹੀਂ ਉੱਠ ਜਾਂਦਾ ਹੈ। ਮੈਨੂੰ ਤਾਕਤ ਤੁਹਾਡੇ ਵਿਸ਼ਵਾਸ ਨਾਲ ਮਿਲੀ ਹੈ। ਮੈਨੂੰ ਪਾਪਾ ਨੇ ਕਿਹਾ ਕਿ ਬੇਟੇ ਪੰਜਾਬ ਦੇ ਹਰੇਕ ਆਦਮੀ ਦੇ ਦਿਲ ਚ ਤੂੰ ਬੈਠਾ ਹੈ। ਜਾ, ਉਹ ਸਾਰੇ ਤੈਨੂੰ ਪਿਆਰ ਕਰਨਗੇ ਪਰ ਉਹ ਮੈਂ ਤੁਹਾਨੂੰ ਕਿਤੇ ਜ਼ਿਆਦਾ ਪਿਆਰ ਕਰਦਾ ਹਾਂ ਤੇ ਦਿਲੋਂ ਕਰਦਾ ਹਾਂ।

ਸਨੀ ਦਿਓਲ ਨੇ ਕਿਹਾ ਕਿ ਉਹ ਲੋਕਾਂ ਨੂੰ ਜੋੜਨ ਆਏ ਹਨ ਤਾਂ ਕਿ ਪੰਜਾਬ ਉੱਥੇ ਪੁੱਜੇ, ਜਿਸ ਲਈ ਲੋਕਾਂ ਨੇ ਕਈ ਕੁਰਬਾਨੀਆਂ ਦਿੱਤੀਆਂ ਹਨ। ਸਾਨੂੰ ਕੁਰਬਾਨੀਆਂ ਯਾਦ ਕਰਨੀਆਂ ਚਾਹੀਦੀਆਂ ਹਨ ਜਿਸ ਲਈ ਸਾਰੇ ਮੇਰੇ ਨਾਲ ਜੁੜੋ ਕਿਉਂਕਿ ਮੋਦੀ ਨੂੰ ਜਿਤਾਉਣਾ ਹੈ। ਸਨੀ ਦਿਓਲ ਨੇ ਪੰਜ ਮਿੰਟ ਤੋਂ ਘੱਟ ਭਾਸ਼ਣ ਦਿੱਤਾ ਤੇ ਮੁੰਬਈ ਵਿਖੇ ਅੱਜ ਪੈ ਰਹੀਆਂ ਵੋਟਾਂ ਚ ਆਪਣੀ ਵੋਟ ਪਾਉਣ ਲਈ ਉਹ ਰਵਾਨਾ ਹੋ ਗਏ।

ਸਨੀ ਦਿਓਲ ਨੇ ਰੈਲੀ ਚੋਂ ਜਾਂਦਿਆਂ ਕਿਹਾ, ਹਿੰਦੁਸਤਾਨ ਜ਼ਿੰਦਾਬਾਦ ਸੀ, ਹੈ ਤੇ ਰਹੇਗਾ। ਇਸ ਰੈਲੀ ਚ ਸਨੀ ਨਾਲ ਉਨ੍ਹਾਂ ਦੇ ਭਰਾ ਬੋਬੀ ਦਿਓਲ, ਕੇਂਦਰੀ ਮੰਤਰੀ ਵੀਕੇ ਸਿੰਘ, ਰਾਜਮੰਤਰੀ ਜਿਤੇਂਦਰ ਸਿੰਘ, ਸਤਪਾਲ ਸਿੰਘ, ਪੰਜਾਬ ਭਾਜਪਾ ਸੂਬਾਈ ਪ੍ਰਧਾਲ ਸਵੇਤ ਮਲਿਕ, ਲੋਕ ਸਭਾ ਇੰਚਾਰਜ ਕਮਲ ਸ਼ਰਮਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਬਾਲ ਕ੍ਰਿਸ਼ਨ ਮਿੱਤਲ ਮੌਜੂਦ ਰਹੇ।

Related posts

ਭਾਰਤ ਨੇ ਮਿਲਾਇਆ ਰੂਸ ਨਾਲ ਹੱਥ, ਅਮਰੀਕਾ ਨੇ ਦਿੱਤੀ ਧਮਕੀ

On Punjab

ਚੰਦਰਯਾਨ-2′ ਦੀ ਤਕਨੀਕੀ ਖ਼ਰਾਬੀ ਦੂਰ ਹੋਣ ਮਗਰੋਂ ਅਗਲੇ ਹਫਤੇ ਹੋ ਸਕਦੀ ਲੌਂਚਿੰਗ

On Punjab

ਅਮਰੀਕੀ ਚੋਣ : ਟਵਿੱਟਰ ਨੇ ਹਟਾਏ 130 ਈਰਾਨੀ ਅਕਾਊਂਟ

On Punjab