44.2 F
New York, US
February 5, 2025
PreetNama
ਫਿਲਮ-ਸੰਸਾਰ/Filmy

ਸਪਨਾ ਚੋਧਰੀ ਦਾ ਡਿਜ਼ਾਈਨਰ ਫੇਸ ਮਾਸਕ, ਖਾਸ ਅੰਦਾਜ਼’ ਚ ਕਰਵਾਇਆ ਫੋਟੋਸ਼ੂਟ

sapna-fashional-mask-photoshoot: ਹਰਿਆਣਾ ਦੀ ਡਾਂਸਰ ਅਤੇ ਬਿੱਗ ਬੌਸ ਦੀ ਐਕਸ ਮੁਕਾਬਲੇਬਾਜ਼ ਸਪਨਾ ਚੌਧਰੀ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਦਾ ਸਾਹਮਣਾ ਸਟਾਇਲਸ਼ ਅੰਦਾਜ਼ ਨਾਲ ਕਰ ਰਹੀ ਹੈ। ਸਪਨਾ ਨੇ ਇਕ ਨਵਾਂ ਫੋਟੋਸ਼ੂਟ ਕਰਵਾਇਆ ਹੈ, ਜਿਸ ਵਿਚ ਉਹਨਾਂ ਨੇ ਇਕ ਬਹੁਤ ਹੀ ਖੂਬਸੂਰਤ ਫੇਸ ਮਾਸਕ ਪਾਇਆ ਹੋਇਆ ਹੈ। ਕੋਰੋਨਾ ਦਾ ਖਤਰਾ ਪੂਰੇ ਦੇਸ਼ ਵਿੱਚ ਛਾਇਆ ਹੋਇਆ ਹੈ। ਅਜਿਹੀ ਸਥਿਤੀ ਵਿਚ ਸਪਨਾ ਚੌਧਰੀ ਨੇ ਫੇਸ ਮਾਸਕ ਪਾਇਆ ਹੋਇਆ ਹੈ ਅਤੇ ਫੋਟੋਸ਼ੂਟ ਕਰਵਾ ਰਹੀ ਹੈ। ਉਹਨਾਂ ਨੇ ਖੂਬਸੂਰਤ ਬਲੈਕ ਕਲਰ ਦੇ ਫੇਸ ਮਾਸਕ ਨਾਲ ਫੋਟੋਸ਼ੂਟ ਕਰਵਾਇਆ ਹੈ ਇਸ ਮਾਸਕ ਤੇ ਅਲੱਗ ਅਲੱਗ ਮੋਤੀਆਂ ਨਾਲ ਕਢਾਈ ਕੀਤੀ ਹੋਈ ਹੈ।

ਜੋ ਕਿ ਬਹੁਤ ਹੀ ਫੈਸ਼ਨ ਨੇਬਲ ਲੱਗ ਰਿਹਾ ਹੈ। ਸਪਨਾ ਨੇ ਕਾਲੇ ਰੰਗ ਦੇ ਮਾਸਕ ਦੇ ਨਾਲ ਕਾਲੇ ਰੰਗ ਦੀ ਹੀ ਡ੍ਰੇਸ ਪਾਈ ਹੋਈ ਹੈ। ਸਪਨਾ ਇਹਨਾਂ ਤਸਵੀਰਾਂ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸਪਨਾ ਚੌਧਰੀ ਆਪਣੇ ਲੁੱਕ, ਆਊਟ ਫਿੱਟ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਇਸ ਦੇ ਨਾਲ ਹੀ ਲੋਕ ਉਨ੍ਹਾਂ ਦੇ ਗੀਤਾਂ ਨੂੰ ਵੀ ਬਹੁਤ ਪਸੰਦ ਕਰਦੇ ਹਨ।

ਹਾਲ ਹੀ ਵਿੱਚ ਖ਼ਬਰਾਂ ਮੁਤਾਬਿਕ ਸਪਨਾ ਚੌਧਰੀ ਆਪਣੇ ਕਈ ਫੈਨਜ਼ ਦਾ ਦਿਲ ਤੋੜ ਕੇ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੀ ਹੈ। ਹੁਣ ਕੌਣ ਹੈ ਉਹ ਸ਼ਖਸ ਜਿਸ ਉੱਤੇ ਸਪਨਾ ਚੌਧਰੀ ਦਾ ਦਿਲ ਆਇਆ ਹੈ। ਮੀਡੀਆ ਰਿਪੋਰਟਸ ਹਨ ਕਿ ਸਪਨਾ ਚੌਧਰੀ ਹਰਿਆਣੇ ਦੇ ਵੀਰ ਸਾਹੂ ਨੂੰ ਡੇਟ ਕਰ ਰਹੀ ਹੈ। ਵੀਰ ਨੂੰ ਹਰਿਆਣਾ ਦਾ ਬੱਬੂ ਮਾਨ ਕਿਹਾ ਜਾਂਦਾ ਹੈ।ਵੀਰ ਸਿੰਗਰ ਅਤੇ ਅਦਾਕਾਰ ਦੋਨੋਂ ਹਨ। ਉਨ੍ਹਾਂ ਦੇ ਕਈ ਮਿਊਜ਼ਿਕ ਵੀਡੀਓ ਵਾਇਰਲ ਹਨ।

ਅਜਿਹੇ ਵਿੱਚ ਕਿਹਾ ਜਾ ਰਿਹਾ ਹੈ ਕਿ ਦੋਨੋਂ ਜਲਦ ਹੀ ਆਪਣੇ ਰਿਸ਼ਤੇ ਨੂੰ ਵਿਆਹ ਦਾ ਨਾਮ ਦੇ ਸਕਦੇ ਹਨ।ਦਿੱਤੇ ਇੰਟਰਵਿਊ ਵਿੱਚ ਸਪਨਾ ਨੇ ਵੀਰ ਸਾਹੂ ਦੀ ਕਾਫ਼ੀ ਤਾਰੀਫ ਵੀ ਕੀਤੀ ਹੈ।ਉਨ੍ਹਾਂ ਨੇ ਵੀਰ ਨਾਲ ਆਪਣੀ ਪਹਿਲੀ ਮੁਲਾਕਾਤ ਦੇ ਬਾਰੇ ਵਿੱਚ ਵੀ ਦੱਸਿਆ। ਸਪਨਾ ਨੇ ਕਿਹਾ – ਵੀਰ ਸਾਫ਼ ਦਿਲ ਦੇ ਹਨ।ਸਾਡੀ ਪਹਿਲੀ ਮੁਲਾਕਾਤ 2015 – 16 ਵਿੱਚ ਇੱਕ ਐਵਾਰੳਡ ਸ਼ੋਅ ਵਿੱਚ ਹੋਈ ਸੀ। ਪਹਿਲੀ ਵਾਰ ਵੀਰ ਨੂੰ ਵੇਖ ਮੈਨੂੰ ਲੱਗਾ ਕਿ ਉਹ ਕਾਫ਼ੀ ਖਡੂਸ ਹੈ।

Related posts

Laxmmi Bomb Release: ਅਕਸ਼ੇ ਕੁਮਾਰ ਦਾ ਜ਼ਬਰਦਸਤ ਦੀਵਾਲੀ ਧਮਾਕਾ, ‘ਲਕਸ਼ਮੀ ਬੰਬ’ ਦਾ ਟੀਜ਼ਰ ਰਿਲੀਜ਼

On Punjab

ਹਿਜੜਿਆਂ ਨੂੰ ਪੈਦਾ ਕੌਣ ਕਰਦੈ ? ਭਰਾ ਨੇ ਮੰਗੀ ਫਾਂਸੀ, ਰੀਲ ਤੋਂ ਕਿਤੇ ਜ਼ਿਆਦਾ ਦਰਦਨਾਕ ਹੈ ਗੌਰੀ ਸਾਵੰਤ ਦੀ ਰਿਅਲ ਲਾਈਫ ਸਟੋਰੀ

On Punjab

ਰੀਅਲ ਲਾਈਫ ਵਿੱਚ ਕਾਫੀ ਬੋਲਡ ਤੇ ਗਲੈਮਰਸ ਹੈ ਹਿਮਾਂਸ਼ੀ, ਫੈਨਜ਼ ਨੇ ਕਿਹਾ ‘ ਪੰਜਾਬ ਦੀ ਐਸ਼ਵਰਿਆ’

On Punjab