Sapna Chaudhary: ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਗਾਇਕ ਸਪਨਾ ਚੌਧਰੀ ਤੇ ਅਸ਼ਲੀਲ ਡਾਂਸ ਕਰਨ ਨੂੰ ਲੈ ਕੇ ਲਗੇ ਦੋਸ਼ ਦੇ ਮਾਮਲੇ ਚ ਅਦਾਲਤ ਚ ਸੁਣਵਾਈ ਸ਼ੁਰੂ ਹੋ ਗਈ ਹੈ। ਸਪਨਾ ਖਿਲਾਫ ਦਰਜ ਮਾਮਲੇ ਚ ਬੁੱਧਵਾਰ ਨੂੰ ਵਾਦੀ ਨੇ ਕੋਰਟ ਚ ਆਪਣੇ ਬਿਆਨ ਦਰਜ ਕਰਾਏ। ਕੋਰਟ ਨੇ ਮਾਮਲੇ ਲਈ ਅਗਲੀ ਤਰੀਕ 17 ਅਗਸਤ ਤੈਅ ਕੀਤੀ ਹੈ।
ਜਾਣਕਾਰੀ ਮੁਤਾਬਕ ਮੁਰਾਦਾਬਾਦ ਦੇ ਰੇਲਵੇ ਸਟੇਡੀਅਮ ਚ 11 ਜੂਨ ਨੂੰ ਸਪਨਾ ਚੌਧਰੀ ਦਾ ਸਮਾਗਮ ਹੋਇਆ ਸੀ। ਦੋਸ਼ ਹੈ ਕਿ ਸਪਨਾ ਚੌਧਰੀ ਨੇ ਇਸ ਸਮਾਗਮ ਚ ਅਸ਼ਲੀਲ ਅਤੇ ਇਤਰਾਜਯੋਗ ਡਾਂਸ ਕੀਤਾ ਸੀ। ਇਸ ਨੂੰ ਲੈ ਕੇ ਸ਼ਿਵ ਸੈਨਾ ਆਗੂ ਰਾਮੇਸ਼ਵਰ ਦਿਆਲ ਨੇ ਸੀਜੇਐਮ ਕੋਰਟ ਚ ਕੇਸ ਦਾਖਲ ਕੀਤਾ ਸੀ।
ਸ਼ਿਵ ਸੈਨਾ ਆਗੂ ਨੇ ਸਟਾਰ ਸਪਨਾ ’ਤੇ ਭਾਰਤੀ ਸਭਿਆਚਾਰ ਨੂੰ ਮਿੱਟੀ ਚ ਮਿਲਾਉਣਾ, ਅਸ਼ਲੀਲਤਾ ਦਿਖਾਉਣ ਦਾ ਦੋਸ਼ ਲਗਾਇਆ। ਚੀਫ਼ ਜਸਟਿਸ ਮੈਜਿਸਟ੍ਰੇਟ ਨੀਤੂ ਯਾਦਵ ਨੇ ਮਾਮਲੇ ਚ ਸੁਣਵਾਈ ਮਨਜ਼ੂਰ ਕਰ ਲਈ ਹੈ।