ਨਵੀਂ ਦਿੱਲੀ : ਸਪੇਨ ਦੇ ਟੂਰਿਸਟ ਸ਼ਹਿਰ ਮਾਯੋਰਕੋ ‘ਚ ਪਹਿਲਾਂ ਹੋਟਲ ਸ਼ੁਰੂ ਹੋ ਚੁੱਕਾ ਹੈ। ਮਹਿਲਾਵਾਂ ਲਈ ਸਪੈਸ਼ਲ ਇਸ ਹੋਟਲ ਦਾ ਨਾਮ ਸੋਮ ਡੋਨਾ ਹੈ। 14 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ 39 ਰੂਮ, ਪੂਲ, ਲਾਇਬ੍ਰੇਰੀ, ਤੇ ਇਸ ਸਟਾਫ ਰੂਮ ਵੀ ਹੈ। ਇਸ ਹੋਟਲ ‘ਚ ਮਹਿਲਾਵਾਂ ਨੂੰ ਬੜੀ ਤਰਜੀਹ ਦਿੱਤੀ ਜਾਂਦੀ ਹੈ। ਹੋਟਲ ਵਿਚ ਔਰਤਾਂ ਦੇ ਆਰਾਮ ਅਤੇ ਸ਼ਾਂਤੀ ਲਈ ਕਈ ਵੈਲਨੈੱਸ ਸਰਵਿਸਿਸ ਵੀ ਹਨ। ਮਾਲਸ਼, ਵਰਲਪੂਲ ਟਬ ਸਮੇਤ ਕਈ ਹੋਰ ਟ੍ਰੀਟਮੈਂਟ ਖਾਸ ਤੌਰ ‘ਤੇ ਔਰਤਾਂ ਲਈ ਹੀ ਹਨ। ਇਸ ਦੇ ਨਾਲ ਹੀ ਸਥਾਨਕ ਖਾਣਾ ਵੀ ਹੋਟਲ ਵਿਚ ਖਾਸ ਆਕਰਸ਼ਣ ਹੋਵੇਗਾ।ਹੋਟਲ ਦੀ ਵੈਬਸਾਈਟ ਮੁਤਾਬਕ ਜੇਕਰ ਮਹਿਮਾਨ ਮਹਿਲਾ ਚਾਹੁਣ ਤਾਂ ਉਹ ਟਾਪੂ ਦੇ ਨੇੜੇ ਦੀਆਂ ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਹਿੱਸਾ ਲੈ ਸਕਦੀਆਂ ਹਨ। ਇਸ ਹੋਟਲ ਵਿਚ ਹਰ ਤਰ੍ਹਾਂ ਦੀਆਂ ਔਰਤਾਂ ਦਾ ਸਵਾਗਤ ਹੈ ਭਾਵੇਂਕਿ ਉਨ੍ਹਾਂ ਦੀ ਲਿੰਗੀ ਪਛਾਣ ਕੁਝ ਵੀ ਹੋਵੇ ਜਿਵੇਂ ਮਹਿਲਾ ਯਾਤਰੀ, ਮਹਿਲਾ ਜੋੜੇ, ਮਾਂ ਅਤੇ ਧੀ ਅਤੇ ਮਹਿਲਾ ਦੋਸਤਾਂ ਦਾ ਗਰੁੱਪ। ਇਸ ਦੇ ਨਾਲ ਹੀ ਹੋਟਲ ਵਿਚ ਨੋ ਮੈਨ ਪਾਲਿਸੀ ਦੀ ਵੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ
next post