50.11 F
New York, US
March 13, 2025
PreetNama
ਖਾਸ-ਖਬਰਾਂ/Important News

ਸਪੇਨ ‘ਚ ਗਲੋਰੀਆ ਤੂਫਾਨ ਨੇ ਮਚਾਈ ਤਬਾਹੀ, 6 ਦੀ ਮੌਤ

Spain Gloria Storm: ਮੈਡ੍ਰਿਡ: ਸਪੇਨ ਵਿੱਚ ਗਲੋਰੀਆ ਤੂਫਾਨ ਕਾਰਨ ਲੋਕਾਂ ਨੂੰ ਇੱਕ ਹੀ ਸਮੇਂ ਦੋ ਅਲੱਗ-ਅਲੱਗ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਤੂਫਾਨ ਕਾਰਨ 9 ਸੂਬਿਆਂ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ । ਉੱਥੇ ਪੂਰਬੀ ਤੱਟੀ ਇਲਾਕਿਆਂ ਵਿੱਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀਆਂ ਹਵਾਵਾਂ ਕਾਰਨ ਭਾਰੀ ਮੀਂਹ ਜਾਰੀ ਹੈ ।

ਜਿਸ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ । ਦੱਸਿਆ ਜਾ ਰਿਹਾ ਹੈ ਕਿ ਪਿਛਲੇ 24 ਘੰਟਿਆਂ ਵਿੱਚ ਇੱਥੇ 18 ਸੈਂਟੀਮੀਟਰ ਤੋਂ ਵੱਧ ਮੀਂਹ ਪੈ ਚੁੱਕਾ ਹੈ । ਕੁਝ ਇਲਾਕਿਆਂ ਵਿੱਚ ਮੀਂਹ ਕਾਰਨ ਹੜ੍ਹ ਜਿਹੇ ਹਾਲਾਤ ਬਣ ਗਏ ਹਨ । ਉਥੇ ਹੀ ਦੂਜੇ ਪਾਸੇ ਦੇਸ਼ ਦਾ ਇੱਕ ਹਿੱਸਾ ਭਾਰੀ ਬਰਫ਼ਬਾਰੀ ਨਾਲ ਪਰੇਸ਼ਾਨੀ ਵਿੱਚ ਹੈ ।

ਭਾਰੀ ਬਰਫ਼ਬਾਰੀ ਕਾਰਨ ਸਪੇਨ ਦੀਆਂ ਕਰੀਬ 2600 ਕਿਲੋਮੀਟਰ ਸੜਕਾਂ ਬਰਫ਼ ਨਾਲ ਢੱਕ ਗਈਆਂ ਹਨ । ਜਿਸ ਕਾਰਨ ਦੇਸ਼ ਭਰ ਵਿੱਚ ਆਵਾਜਾਈ ਪ੍ਰਭਾਵਿਤ ਹੋਈ ਹੈ । ਖਰਾਬ ਮੌਸਮ ਕਾਰਨ ਐਲੀਕੇਂਟ ਐਲਚ ਹਵਾਈ ਅੱਡਾ ਬੰਦ ਹੋਣ ਕਾਰਨ 200 ਤੋਂ ਜ਼ਿਆਦਾ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ ।

ਮੀਂਹ ਅਤੇ ਹੜ੍ਹ ਨਾਲ ਗਿਰੋਨਾ ਵਿੱਚ 2 ਲੱਖ ਤੋਂ ਜ਼ਿਆਦਾ ਲੋਕ ਬਿਨ੍ਹਾਂ ਬਿਜਲੀ ਦੇ ਰਹਿਣ ਲਈ ਮਜਬੂਰ ਹੋ ਗਏ ਹਨ । ਗਿਰੋਨਾ ਤੋਂ ਬਾਅਦ ਹੁਣ ਇਹ ਤੂਫ਼ਾਨ ਫਰਾਂਸ ਵੱਲ ਵਧਣਾ ਸ਼ੁਰੂ ਹੋ ਗਿਆ ਹੈ । ਇਸ ਸਬੰਧੀ ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ ।

ਦੱਸ ਦੇਈਏ ਕਿ ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਵੱਧ ਸਕਦਾ ਹੈ ਕਿਉਂਕਿ 4 ਲੋਕ ਹਾਲੇ ਵੀ ਲਾਪਤਾ ਹਨ । ਅਧਿਕਾਰੀਆਂ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ‘ਤੇ ਲਹਿਰਾਂ ਨੇ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ ਹੈ । ਇਸ ਤੂਫਾਨ ਨਾਲ ਸਭ ਤੋਂ ਵੱਧ ਨੁਕਸਾਨ ਬਾਰਸੀਲੋਨਾ ਨੂੰ ਪਹੁੰਚਿਆ ਹੈ, ਜਿੱਥੇ ਲਹਿਰਾਂ 3 ਕਿਲੋਮੀਟਰ ਅੰਦਰ ਤੱਕ ਦਾਖਿਲ ਹੋ ਗਈਆਂ ਹਨ ।

Related posts

ਭਾਰਤ ਅਮਰੀਕਾ ਖ਼ਿਲਾਫ਼ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ‘ਚ ਮਦਦਗਾਰ ਬਣਿਆ ਤੁਰਕੀ, ਜਾਣੋ ਕੀ ਹੈ ਮਾਮਲਾ

On Punjab

ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਐਸ.ਐਸ.ਐਫ. ਦੇ ਮੁਲਾਜ਼ਮ ਨੇ ਦਮ ਤੋੜਿਆ

On Punjab

ਦਿੱਲੀ ਦੇ ਸਕੂਲਾਂ ਨੂੰ ਫਿਰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

On Punjab