38.23 F
New York, US
November 22, 2024
PreetNama
ਸਮਾਜ/Social

ਸਪੇਨ : ਡਾਇਨੋਸੌਰ ਦੀ ਵਿਸ਼ਾਲਮੂਰਤੀ ਅੰਦਰ ਫਸਣ ਨਾਲ ਨੌਜਵਾਨ ਦੀ ਮੌਤ; ਪੁਲਿਸ ਕਰ ਰਹੀ ਛਾਣਬੀਣ

ਸਜਾਵਟ ਲਈ ਰੱਖੀ ਗਈ ਡਾਇਨਾਸੌਰ ਦੀ ਵਿਸ਼ਾਲ ਮੂਰਤੀ ਕਿਸੇ ਦੇ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਅਜਿਹਾ ਕਿਸੇ ਨੇ ਸੋਚਿਆ ਨਹੀਂ ਹੋਵੇਗਾ। ਦਰਅਸਲ ਸਪੇਨ ਦੇ ਬਾਰਸੀਲੋਨਾ ‘ਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਦਾ ਮੋਬਾਈਲ ਮੂਰਤੀ ਦੇ ਅੰਦਰ ਡਿੱਗ ਗਿਆ ਸੀ

ਜਿਸ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਨੌਜਵਾਨ ਖ਼ੁਦ ਵੀ ਉਸ ਦੇ ਅੰਦਰ ਡਿੱਗ ਗਿਆ ਤੇ ਉਥੇ ਫਸਣ ਕਾਰਨ ਉਸ ਦੀ ਮੌਤ ਹੋ ਗਈ।ਲਾਪਤਾ ਨੌਜਵਾਨ ਦੀ ਲਾਸ਼ ਡਾਇਨੋਸੌਰ ਦੀ ਵੱਡੀ ਮੂਰਤੀ ਦੇ ਅੰਦਰ ਮਿਲੀ। ਇਹ ਮੂਰਤੀ ਬਾਰਸੀਲੋਨਾ ਦੇ ਸੈਟੇਲਾਈਟ ਟਾਊਨ ‘ਚ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨੌਜਵਾਨ ਡਾਇਨਾਸੌਰ ਦੇ ਪੇਟ ਰਾਹੀਂ ਅੰਦਰ ਗਿਆ ਹੋਵੇਗਾ ਤੇ ਉਸ ਦੇ ਪੈਰ ਦੇ ਹਿੱਸੇ ‘ਚ ਡਿੱਗ ਗਿਆ ਜਿੱਥੇ ਫਸਣ ਨਾਲ ਉਸ ਦੀ ਮੌਤ ਹੋ ਗਈ। ਸਪੈਨਿਸ਼ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਰਸੀਲੋਨਾ ਦੇ ਸੈਂਟਾ ਕੋਲੋਮਾ ਡੇ ਗ੍ਰਾਮੇਨੇਟ ‘ਚ ਸਥਿਤ ਪੇਪੀਅਰ ਮੈਕ ਤੋਂ ਆ ਰਹੀ ਬੁਦਬੂ ਨੇ ਇਕ ਪਿਤਾ-ਪੁੱਤਰ ਦੀ ਜੋੜੀ ਨੇ ਧਿਆਨ ਆਪਣੇ ਵੱਲ ਖਿੱਚਿਆ ਤਾਂ ਇਸ ਤੋਂ ਬਾਅਦ ਪਿਤਾ ਨੇ ਡਾਇਨਾਸੌਰ ਦੇ ਪੈਰ ‘ਚ ਪਈ ਦਰਾਰ ‘ਚ ਦੇਖਿਆ ਤਾਂ ਅੰਦਰ ਲਾਸ਼ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਤੇ ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਪੜਤਾਲ ਸ਼ੁਰੂ ਕੀਤੀ ਤੇ ਪੁਲਿਸ ਮੁਤਾਬਕ ਪਰਿਵਾਰ ਨੇ ਇਸ ਵਿਅਕਤੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ।

Related posts

ਤਿੰਨ ਦੇਸ਼ਾਂ ਦੀ ਯਾਤਰਾ ਤੇ ਜਾਣਗੇ PM ਮੋਦੀ, ਜੀ20 ਸਿਖਰ ਸੰਮੇਲਨ ਚ ਵੀ ਲੈਣਗੇ ਹਿੱਸਾ

On Punjab

Italy : ਝੀਲ ‘ਤੇ ਜਨਮ ਦਿਨ ਮਨਾਉਣ ਗਏ ਸੈਲਾਨੀਆਂ ਦੀ ਪਲਟੀ ਕਿਸ਼ਤੀ, 3 ਲੋਕਾਂ ਦੀ ਮੌਤ; ਬਾਕੀਆਂ ਦੀ ਖੋਜ ਜਾਰੀ

On Punjab

ਦੇਸ਼ਧ੍ਰੋਹ ਦਾ ਮੁਲਜ਼ਮ ਸ਼ਰਜੀਲ ਇਮਾਮ 4 ਦਿਨਾਂ ਪੁਲਸ ਰਿਮਾਂਡ ‘ਤੇ

On Punjab