PreetNama
ਸਿਹਤ/Health

ਸਪੇਨ ਦਾ ਦਾਅਵਾ : ਦੇਸ਼ ‘ਚ ਮਿਲੇ 11 ਮਾਮਲਿਆਂ ‘ਚ ਪਾਏ ਗਏ ਭਾਰਤੀ ਕੋਰੋਨਾ ਵਾਇਰਸ ਵੈਰੀਐਂਟ

ਸਪੇਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਯੂਰਪ ਦੇਸ਼ ‘ਚ ਮਿਲੇ 11 ਸੰਕ੍ਰਮਿਤ ਮਾਮਲਿਆਂ ‘ਚ ਕੋਰੋਨਾ ਵਾਇਰਸ ਦੇ ਉਹ ਸਟ੍ਰੇਨ ਹਨ ਜੋ ਸਭ ਤੋਂ ਪਹਿਲਾਂ ਭਾਰਤ ‘ਚ ਮਿਲੇ ਹਨ। ਸਿਹਤ ਮੰਤਰੀ ਕੈਰੋਲੀਨਾ ਡਾਰਿਯਾਸ ਨੇ ਦੱਸਿਆ ਕਿ ਹਾਲ ਦੇ ਦਿਨਾਂ ‘ਚ ਸਿਹਤ ਅਧਿਕਾਰੀਆਂ ਨੇ ਦੋ ਵੱਖ-ਵੱਖ ਸੰਕ੍ਰਮਣ ਦੇ ਮਾਮਲਿਆਂ ਦੀ ਪਛਾਣ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਲਈ ਸਪੇਨ ਤੋਂ ਮੈਡੀਕਲ ਸਹਾਇਤਾ ਵੀਰਵਾਰ ਨੂੰ ਭੇਜੀ ਜਾਵੇਗੀ ਜਿਸ ‘ਚ ਆਕਸੀਜਨ ਬ੍ਰੀਦਿੰਗ ਮਸ਼ੀਨਾਂ ਤੋਂ ਇਲਾਵਾ ਤਮਾਮ ਜ਼ਰੂਰੀ ਸਾਮਾਨ ਹੋਵੇਗਾ। ਪਿਛਲੇ ਹਫ਼ਤੇ ਸਪੇਨ ਦੀ ਸਰਕਾਰ ਨੇ ਭਾਰਤ ਦੀ ਮਦਦ ਲਈ ਸੱਤ ਟਨ ਮੈਡੀਕਲ ਸਪਲਾਈ ਦੇ ਸ਼ਿਪਮੈਂਟ ਨੂੰ ਮਨਜ਼ੂਰੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਭਾਰਤ ‘ਚ ਕੋਰੋਨਾ ਵਾਇਰਸ ਸੰਕ੍ਰਮਣ ਦੀ ਦੂਜੀ ਲਹਿਰ ਕਾਰਨ ਹਾਹਾਕਾਰ ਮਚੀ ਹੈ। ਨਾ ਤਾਂ ਹਸਪਤਾਲਾਂ ‘ਚ ਬੈੱਡ ਬਚੇ ਹਨ ਤੇ ਨਾ ਹੀ ਸਾਹ ਲੈਣ ਨੂੰ ਆਕਸੀਜਨ ਹੈ ਨਾਲ ਹੀ ਦਵਾਈਆਂ ਦੀ ਭਾਰੀ ਕਿੱਲਤ ਹੈ।

Related posts

Beetroot Juice Benefits: ਬਹੁਤੇ ਲੋਕ ਨਹੀਂ ਜਾਣਦੇ ਚੁਕੰਦਰ ਦੇ ਜੂਸ ਦੇ ਫਾਇਦੇ! ਜਾਣੋ ਆਖਰ ਕਿਉਂ ਮੰਨਿਆ ਜਾਂਦਾ ਪੌਸਟਿਕ ਤੱਤਾਂ ਦਾ ਖ਼ਜ਼ਾਨਾ

On Punjab

ਜਾਣੋ ਸਿਹਤ ਲਈ ਗਰਮ ਪਾਣੀ ਪੀਣ ਦੇ ਫ਼ਾਇਦੇ

On Punjab

ਡਾਇਬਟੀਜ਼ ਦੇ ਇਲਾਜ ਦੀ ਨਵੀਂ ਸੰਭਾਵਨਾ, ਨਵੀਂ ਖੋਜ ‘ਚ ਆਇਆ ਸਾਹਮਣੇ

On Punjab