PreetNama
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸਪੇਨ ਵਿੱਚ ਦੋ ਜਹਾਜ਼ ਆਪਸ ਵਿੱਚ ਟਕਰਾਏ, ਹਵਾ ਵਿੱਚ ਹੀ ਸੜੇ ਚਾਰ ਲੋਕ

ਸਪੇਨ ਦੇ ਇੱਕ ਹਵਾਈ ਅੱਡੇ ਨੇੜੇ ਦੋ ਅਲਟਰਾਲਾਈਟ ਜਹਾਜ਼ਾਂ ਦੀ ਟੱਕਰ ਹੋ ਗਈ, ਜਿਸ ਕਾਰਨ ਚਾਰ ਯਾਤਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਨੂੰ ਉੱਤਰ-ਪੂਰਬੀ ਸਪੇਨ ਵਿੱਚ ਦੇਖਿਆ ਗਿਆ। ਘਟਨਾ ਤੋਂ ਬਾਅਦ ਹਵਾਈ ਅੱਡੇ ‘ਤੇ ਹਫੜਾ-ਦਫੜੀ ਮਚ ਗਈ।

ਦੱਸ ਦਈਏ ਕਿ ਫਾਇਰਫਾਈਟਰਾਂ ਨੂੰ ਬਾਰਸੀਲੋਨਾ ਦੇ ਉੱਤਰ ਵਿੱਚ ਮੋਈਆ ਹਵਾਈ ਅੱਡੇ ਦੇ ਨੇੜੇ ਇੱਕ ਜੰਗਲੀ ਖੇਤਰ ਵਿੱਚ ਇੱਕ ਸੜਿਆ ਹੋਇਆ ਜਹਾਜ਼ ਮਿਲਿਆ। ਇਕ ਚਸ਼ਮਦੀਦ ਮੁਤਾਬਕ ਦੋਵੇਂ ਜਹਾਜ਼ਾਂ ਦੇ ਟਕਰਾਉਣ ਤੋਂ ਬਾਅਦ ਹਵਾ ‘ਚ ਅੱਗ ਲੱਗ ਗਈ। ਜਿਸ ਤੋਂ ਬਾਅਦ ਜਹਾਜ਼ ਕਰੈਸ਼ ਹੋ ਗਿਆ।

ਅਧਿਕਾਰੀਆਂ ਮੁਤਾਬਕ ਅੱਗ ਬੁਝਾਉਣ ਤੋਂ ਬਾਅਦ ਫਾਇਰਫਾਈਟਰਜ਼ ਨੂੰ ਅਲਟਰਾਲਾਈਟ (ਹਵਾਈ ਜਹਾਜ਼) ਦੇ ਅੰਦਰੋਂ ਦੋ ਲਾਸ਼ਾਂ ਮਿਲੀਆਂ, ਜੋ ਪੂਰੀ ਤਰ੍ਹਾਂ ਸੜ ਚੁੱਕੀਆਂ ਸਨ। ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਫਾਇਰਫਾਈਟਰਜ਼ ਨੇ ਹਾਦਸਾਗ੍ਰਸਤ ਹੋਏ ਦੂਜੇ ਜਹਾਜ਼ ਨੂੰ ਲੱਭ ਲਿਆ, ਜਿਸ ਵਿੱਚ ਦੋ ਲੋਕ ਮਰੇ ਹੋਏ ਪਾਏ ਗਏ।

Related posts

ਆਸਟਰੇਲੀਆ ‘ਚ 5,000 ਊਠਾਂ ਨੂੰ ਮਾਰੀਆਂ ਗਈਆਂ ਗੋਲੀਆਂ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

On Punjab

ਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ ਦੀਆਂ ਨੌਕਰੀਆਂ, ਇੰਝ ਕਰੋ ਅਪਲਾਈ

On Punjab

ਪਾਕਿਸਤਾਨ ‘ਚ ਮਾਰੇ ਗਏ ਹਰਮੀਤ ਸਿੰਘ ਦਾ ਡੈੱਥ ਸਰਟੀਫਿਕੇਟ NIA ਲਈ ਬਣਿਆ ਵੱਡਾ ਸਵਾਲ

On Punjab