ਸਵਾਇਨ ਫਲੂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਵੇਖਦੇ ਹੋਏ ਸਿਹਤ ਵਿਭਾਗ ਮਮਦੋਟ ਦੀ ਟੀਮ ਵੱਲੋਂ ਸੀਐੱਚਸੀ ਮਮਦੋਟ ਅਧੀਨ ਪੈਂਦੇ ਪਿੰਡ ਜਲਾਲ ਵਾਲਾ ਵਿਚ ਜਾਗਰੂਕਤਾ ਮੁਹਿੰਮ ਕੀਤੀ ਗਈ ਐੱਸਐੱਮਓ ਮਮਦੋਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਵਾਇਨ ਫਲੂ ਤੋਂ ਬਚਾਅ ਦੇ ਲਈ ਸਿਹਤ ਵਿਭਾਗ ਦੀ ਟੀਮ ਵੱਲੋਂ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਦਿਆ ਹੋਇਆ ਅਮਰਜੀਤ ਐੱਮਪੀਐੱਚਡਬਲਯੂ (ਮੇਲ) ਨੇ ਆਮ ਲੋਕਾਂ ਨੂੰ ਜਾਗਰੂਕ ਕਰਦਿਆ ਦੱਸਿਆ ਕਿ ਸਵਾਇਨ ਫਲੂ ਐੱਚਆਈਐੱਨਆਈ ਨਾਮ ਦੇ ਵਿਸ਼ੇਸ਼ ਵਿਸ਼ਾਣੂ ਰਾਹੀ ਹੁੰਦਾ ਹੈ ਜੋ ਕਿ ਇਕ ਤੋਂ ਦੂਜੇ ਮਨੂੱਖ ਰਾਹੀ ਫ਼ੈਲਦਾ ਹੈ ਇਸ ਦੇ ਮੁੱਖ ਲੱਛਣ ਤੇਜ਼ ਬੁਖਾਰ, ਗਲ੍ਹੇ ਵਿਚ ਦਰਦ, ਖਾਂਸੀ ਅਤੇ ਜ਼ੁਕਾਮ, ਸਾਹ ਲੈਣ ਵਿਚ ਤਕਲੀਫ਼, ਛਿੱਕਾ ਆਉਣੀਆਂ ਜਾ ਨੱਕ ਵੱਗਣਾ, ਦਸਤ ਲੱਗਣਾ, ਸਰੀਰ ਟੱਟਦਾ ਮਹਿਸੂਸ ਹੋਣਾ ਅਤੇ ਇਸ ਦੇ ਨਾਲ ਇਸ ਦੇ ਬਚਾਅ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਖੰਘਦੇ ਜਾ ਛਿੱਕਦੇ ਹੋਏ ਆਪਣਾ ਰੁਮਾਲ ਨਾਲ ਢੱਕ ਕੇ ਰੱਖੋ, ਆਪਣਾ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਪਹਿਲਾ, ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰਾ੍ਹ ਧੋਵੋ ਭੀੜ ਵਾਲੀਆਂ ਥਾਵਾਂ ਤੇ ਨਾ ਜਾÀ ਖੰਘ, ਵਗਦੀ ਨੱਕ, ਛਿੱਕਾ ਅਤੇ ਬੁਖਾਰ ਨਾਲ ਪੀੜਤ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ ਬਹੁਤ ਸਾਰਾ ਪਾਣੀ ਪੀਉ ਅਤੇ ਨਾਲ ਹੀ ਇਹ ਕਿਹਾ ਗਿਆ ਕਿ ਜੋ ਸਵਾਇਨ ਫਲੂ ਦੇ ਲੱਛਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜੇਕਰ ਕਿਸੇ ਨੂੰ ਇਸ ਤਰਾ੍ਹ ਦੀ ਤਕਲੀਫ਼ ਆਉਂਦੀ ਹੈ ਤਾਂ ਉਹ ਤਰੁੰਤ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਆਪਣਾ ਮੁਫ਼ਤ ਇਲਾਜ ਅਤੇ ਟੈਸਟ ਕਰਵਾਉ ਬਿਨਾ ਡਾ. ਜਾਂਚ ਤੋ ਦਵਾਈ ਨਹੀ ਲੈਣੀ। ਇਸ ਮੌਕੇ ਲਛਮੀ ਬਾਈ ਆਸ਼ਾ ਫ਼ੇਸਲੀਟੇਟਰ, ਬਲਵਿੰਦਰ ਕੌਰ ਆਸ਼ਾ ਵਰਕਰ, ਆਂਗਣਵਾੜੀ ਵਰਕਰ ਆਦਿ ਲੋਕ ਹਾਜ਼ਰ ਸਨ।